ਮੁਲਜ਼ਮ ਸੁਖਵਿੰਦਰ ਸਿੰਘ ਫਰਾਰ
ਪਟਿਆਲਾ: ਘਰੇਲੂ ਝਗੜਿਆਂ ਅਤੇ ਪਤੀ ਦੇ ਤਾਅਨੇ-ਮਿਹਣਿਆਂ ਤੋਂ ਤੰਗ ਆ ਕੇ ਪਟਿਆਲਾ ਦੇ ਭਦਾਸ ਵਿਚ ਇਕ ਔਰਤ ਨੇ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਹਰਮੀਤ ਕੌਰ (40) ਵਜੋਂ ਹੋਈ ਹੈ। ਖ਼ੁਦਕੁਸ਼ੀ ਦੀ ਘਟਨਾ 26 ਜੁਲਾਈ ਨੂੰ ਵਾਪਰੀ ਸੀ। ਜਿਸ ਦਿਨ ਪਤੀ ਨੇ ਸ਼ਰਾਬ ਪੀ ਕੇ ਝਗੜਾ ਕਰਦੇ ਹੋਏ ਉਸਦੇ ਚਰਿੱਤਰ 'ਤੇ ਸਵਾਲ ਚੁੱਕੇ।
ਇਹ ਵੀ ਪੜ੍ਹੋ: ਪਾਕਿ ਨਾਗਰਿਕ ਦੀ ਜਾਂਚ ਦੌਰਾਨ ਕੁਝ ਨਾ ਮਿਲਣ 'ਤੇ ਪਾਕਿ ਰੇਂਜਰਾਂ ਦੇ ਹਵਾਲੇ ਕਰ BSF ਨੇ ਪੇਸ਼ ਕੀਤੀ ਮਨੁੱਖਤਾ ਦੀ ਮਿਸਾਲ
ਪੁਲਿਸ ਨੇ ਮ੍ਰਿਤਕਾ ਦੀ ਮਾਤਾ ਸੁਰਿੰਦਰ ਕੌਰ ਦੀ ਸ਼ਿਕਾਇਤ ’ਤੇ ਮੁਲਜ਼ਮ ਸੁਖਵਿੰਦਰ ਸਿੰਘ ਵਾਸੀ ਪਿੰਡ ਕਿਲਾ ਰਾਏਪੁਰ ਲੁਧਿਆਣਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਭਾਦਸੋਂ ਦੇ ਇੰਚਾਰਜ ਨੇ ਦਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿਤੀ ਗਈ ਹੈ। ਜਦਕਿ ਮੁਲਜ਼ਮ ਸੁਖਵਿੰਦਰ ਸਿੰਘ ਫਰਾਰ ਹੈ।
ਇਹ ਵੀ ਪੜ੍ਹੋ: ਪੰਜਾਬ ਦੇ 1473 ਪਿੰਡਾਂ ‘ਚ ਪਈ ਹੜ੍ਹ ਦੀ ਮਾਰ, 27000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ
ਮ੍ਰਿਤਕ ਦੀ ਮਾਤਾ ਸੁਰਿੰਦਰ ਕੌਰ ਅਨੁਸਾਰ ਉਸ ਦੀ ਲੜਕੀ ਦਾ ਵਿਆਹ 2009 ਵਿਚ ਸੁਖਵਿੰਦਰ ਸਿੰਘ ਨਾਲ ਹੋਇਆ ਸੀ। ਹਰਮੀਤ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਇਸੇ ਲਈ ਵਿਆਹ ਤੋਂ ਬਾਅਦ ਸੁਖਵਿੰਦਰ ਜਵਾਈ ਬਣ ਕੇ ਰਹਿਣ ਲੱਗ ਪਿਆ। ਉਹ ਖੇਤੀ ਕਰਦਾ ਸੀ। ਸ਼ਰਾਬ ਪੀ ਕੇ ਲੜਾਈ ਕਰਦਾ ਸੀ। ਜਿਸ ਤੋਂ ਬਾਅਦ ਘਰ ਦਾ ਮਾਹੌਲ ਖਰਾਬ ਹੋਣ ਲੱਗਾ। ਹਰਮੀਤ ਅਤੇ ਸੁਖਵਿੰਦਰ ਦਾ ਇਕ ਬੇਟਾ ਅਤੇ ਇਕ ਬੇਟੀ ਹੈ।
ਇਸ ਦਾ ਅਸਰ ਉਨ੍ਹਾਂ 'ਤੇ ਵੀ ਪੈਣ ਲੱਗਾ। ਮਾਤਾ ਸੁਰਿੰਦਰ ਕੌਰ ਨੇ ਦਸਿਆ ਕਿ ਉਹ ਰੋਜ਼ਾਨਾ ਦੇ ਝਗੜੇ ਅਤੇ ਬੇਟੀ ਦੇ ਚਰਿੱਤਰ ਨੂੰ ਲੈ ਕੇ ਗਲਤ ਬੋਲਣ ਲੱਗ ਪਿਆ। ਇੰਨਾ ਹੀ ਨਹੀਂ ਉਹ ਬੇਟੀ ਨੂੰ ਧਮਕੀਆਂ ਦੇਣ ਲੱਗਾ। ਅਜਿਹੇ 'ਚ ਦਸ ਮਹੀਨੇ ਪਹਿਲਾਂ ਤਲਾਕ ਲੈਣ ਦਾ ਫੈਸਲਾ ਕੀਤਾ ਗਿਆ ਸੀ। ਉਦੋਂ ਤੋਂ ਦੋਵੇਂ ਵੱਖ-ਵੱਖ ਰਹਿਣ ਲੱਗੇ ਪਰ ਮੁਲਜ਼ਮ ਸੁਖਵਿੰਦਰ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ ਅਤੇ ਬੇਟੀ ਨੂੰ ਤੰਗ ਪ੍ਰੇਸ਼ਾਨ ਕਰਦਾ ਰਿਹਾ। ਉਹ ਇੰਨੀ ਪਰੇਸ਼ਾਨ ਹੋ ਗਈ ਕਿ ਉਸਨੇ ਖੁਦਕੁਸ਼ੀ ਕਰ ਲਈ।