
Stray Dogs: ਜ਼ਖ਼ਮੀਆਂ 'ਚ 4 ਬੱਚੇ ਤੇ ਔਰਤਾਂ ਵੀ ਸ਼ਾਮਲ
Stray Dogs: ਮਾਡਰਨ ਵੈਲੀ, ਮੋਰਿੰਡਾ ਰੋਡ ਪਿੰਡ ਖਾਨਪੁਰ ਨੇੜੇ ਅਵਾਰਾ ਕੁੱਤੇ ਨੇ ਇਕ ਤੋਂ ਬਾਅਦ ਇਕ ਵਿਅਕਤੀ 'ਤੇ ਹਮਲਾ ਕਰ ਕੇ 4 ਬੱਚਿਆਂ ਸਮੇਤ ਕੁੱਲ 11 ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ। ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਖਰੜ ਅਤੇ ਮੁਹਾਲੀ ਦੇ ਹਸਪਤਾਲਾਂ ਵਿੱਚ ਇਲਾਜ ਲਈ ਲਿਜਾਇਆ ਗਿਆ। ਜਿੱਥੋਂ ਇੱਕ ਬੱਚੇ ਸਮੇਤ ਕੁੱਲ ਦੋ ਜਣਿਆਂ ਨੂੰ ਮੈਡੀਕਲ ਕਾਲਜ ਸੈਕਟਰ-32 ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।
ਖਾਨਪੁਰ ਵਿੱਚ ਕੁੱਤਿਆਂ ਵੱਲੋਂ ਵੱਢੇ ਗਏ ਬੰਟੀ (24), ਰੀਆ ਚੌਹਾਨ (19), ਰਾਹੁਲ ਕੁਮਾਰ (10) ਦਾ ਸਥਾਨਕ ਹਸਪਤਾਲ ਖਰੜ ਵਿੱਚ ਇਲਾਜ ਚੱਲ ਰਿਹਾ ਹੈ, ਜਦਕਿ ਸਿਧਾਰਥ ਸ਼ਰਮਾ (38), ਮੀਰਾ ਦੇਵੀ (33), ਬਹਾਦਰ (50, ਪ੍ਰਕਾਸ਼ (60), ਮੋਹਨ ਕੁਮਾਰ (22), ਮਨੀਸ਼ਾ (13), ਸੁਸ਼ਮਿਤਾ (6) ਅਤੇ ਸਚਿਨ (5) 'ਤੇ ਵੀ ਹਮਲਾ ਕੀਤਾ ਗਿਆ।
ਸਤਵੀਰ ਸਿੰਘ ਨੇ ਦੱਸਿਆ ਕਿ ਜਿੱਥੇ ਇਹ ਘਟਨਾ ਵਾਪਰੀ ਉੱਥੇ ਉਨ੍ਹਾਂ ਦੇ ਪ੍ਰੋਜੈਕਟ ਦਾ ਕੰਮ ਚੱਲ ਰਿਹਾ ਹੈ। ਸਭ ਤੋਂ ਪਹਿਲਾਂ ਕੁੱਤੇ ਨੇ ਪ੍ਰੋਜੈਕਟ ਵਾਲੀ ਥਾਂ 'ਤੇ ਤਾਇਨਾਤ ਦੋ ਸੁਰੱਖਿਆ ਗਾਰਡਾਂ 'ਤੇ ਹਮਲਾ ਕੀਤਾ। ਜਿਸ ਕਾਰਨ ਦੋਵੇਂ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਖਰੜ ਲਿਜਾਇਆ ਗਿਆ। ਜਿਸ ਤੋਂ ਬਾਅਦ ਬੱਚਿਆਂ ਸਮੇਤ ਨੇੜਲੇ ਮਾਡਰਨ ਵੈਲੀ 'ਚ ਕੰਮ ਕਰ ਰਹੇ ਮਜ਼ਦੂਰਾਂ 'ਤੇ ਹਮਲਾ ਕਰ ਦਿੱਤਾ ਗਿਆ।