Mohali News : ਗਮਾਡਾ ਨੇ ਅਣਅਧਿਕਾਰਤ ਪੀਜੀ ਬਿਲਡਿੰਗਾਂ ਨੂੰ ਕਰਵਾਇਆ ਖਾਲੀ

By : BALJINDERK

Published : Jul 27, 2024, 1:49 pm IST
Updated : Jul 27, 2024, 1:49 pm IST
SHARE ARTICLE
ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪਿੰਡ ’ਚ ਕੀਤੀ ਗਈ ਭਾਰੀ ਪੁਲਿਸ ਫੋਰਸ ਤਾਇਨਾਤ
ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪਿੰਡ ’ਚ ਕੀਤੀ ਗਈ ਭਾਰੀ ਪੁਲਿਸ ਫੋਰਸ ਤਾਇਨਾਤ

Mohali News : ਗਮਾਡਾ ਦੇ ਖਿਲਾਫ਼ ਪੀ.ਜੀ. ਮਾਲਕ ਅਤੇ ਪੀ.ਜੀ. ’ਚ ਰਹਿ ਰਹੇ ਕਿਰਾਏਦਾਰ ਇਕੱਠੇ ਹੋ ਕੀਤੀ ਨਾਅਰੇਬਾਜ਼ੀ

Mohali News :  ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ ’ਤੇ ਕਾਰਵਾਈ ਕਰਦੇ ਹੋਏ ਸੁੱਕਰਵਾਰ ਨੂੰ ਗਮਾਡਾ ਨੇ ਮੁਹਾਲੀ ਦੇ ਅੰਤਰਗਤ ਬਲੌਂਗੀ ਵਿਚ ਅਣਅਧਿਕਾਰਤ ਬਿਲਡਿੰਗਾਂ ਨੂੰ ਖਾਲੀ ਕਰਵਾਉਣਾ ਸ਼ੁਰੂ ਕਰ ਦਿੱਤਾ ਗਿਆ। ਇਸ ਮੌਕੇ ’ਤੇ ਗਮਾਡਾ ਦੇ ਅਧਿਕਾਰੀਆਂ ਨੇ ਸਭ ਤੋਂ ਪਹਿਲਾਂ ਡਰੋਨ ਰਾਹੀਂ ਇਲਾਕੇ ਦੀ ਵੀਡੀਓਗ੍ਰਾਫੀ ਕਰਵਾਈ। 

ਇਹ ਵੀ ਪੜੋ: Delhi News : ਪੰਜਾਬ ਖਾਦਾਂ ਦੀ ਵਰਤੋਂ ’ਚ ਸਭ ਤੋਂ ਅੱਗੇ, ਕੀਟਨਾਸ਼ਕਾਂ ਦੀ ਖਪਤ ’ਚ ਤੀਜੇ ਨੰਬਰ 'ਤੇ ਹੈ  

ਗਮਾਡਾ ਦੇ ਅਧਿਕਾਰੀ ਸਵੇਰੇ ਬਲੌਂਗੀ ਪਹੁੰਚ ਗਏ ਸੀ ਪਰ ਮੌਕੇ ’ਤੇ ਪੁਲਿਸ ਬਲ ਨਾ ਹੋਣ ਦੇ ਕਾਰਣ ਇਕ ਵਾਰ ਟੀਮ ਨੂੰ ਵਾਪਸ ਜਾਣਾ ਪਿਆ, ਪਰ ਕੁਝ ਦੇਰ ਬਾਅਦ ਦੁਪਹਿਰ ਨੂੰ ਗਮਾਡਾ ਦੀ ਟੀਮ ਭਾਰੀ ਪੁਲਿਸ ਬਲ ਦੇ ਨਾਲ ਪੀਰੀ ਸੈਂਟਰਾਂ ਨੂੰ ਖਾਲੀ ਕਰਵਾਉਣ ਦੇ ਲਈ ਪਹੁੰਚੀ ਅਤੇ ਤੁਰੰਤ ਕਰੀਬ 25 ਸੈਂਟਰਾਂ ਨੂੰ ਖਾਲੀ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜੋ:Chandigarh News : ਪੀਣ ਵਾਲੇ ਪਾਣੀ ਦੇ ਨਮੂਨੇ ਫੇਲ੍ਹ ਹੋਣ 'ਤੇ ਜ਼ਿੰਮੇਵਾਰ ਅਧਿਕਾਰੀ ਖ਼ਿਲਾਫ਼ ਕੀਤੀ ਜਾਵੇਗੀ ਕਾਰਵਾਈ

ਇਸ ਮੌਕੇ ਜਦੋਂ ਗਮਾਡਾ ਦੇ ਡੀਟੀਪੀ ਹਰਪ੍ਰੀਤ ਸਿੰਘ ਨੂੰ ਕਾਰਵਾਈ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪਿੰਡ ਵਿਚ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਗਮਾਡਾ ਵੱਲੋਂ ਗੈਰ-ਕਾਨੂੰਨੀ ਪੀਜੀਜ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। 
ਕਾਰਵਾਈ ਸਬੰਧੀ ਜਦੋਂ ਮਾਲਕਾਂ ਨੂੰ ਪਤਾ ਲੱਗਿਆ ਕਿ ਗਮਾਡਾ ਦੀ ਟੀਮ ਬਲੌਂਗੀ ਵਿਚ ਕਾਰਵਾਈ ਕਰਨ ਲਈ ਦਾਖ਼ਲ ਹੋਈ ਹੈ ਤਾਂ ਪੀ.ਜੀ. ਮਾਲਕ ਅਤੇ ਪੀ.ਜੀ. ਵਿਚ ਰਹਿ ਰਹੇ ਕਿਰਾਏਦਾਰ ਇਕੱਠੇ ਹੋ ਗਏ ਅਤੇ ਗਮਾਡਾ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

(For more news apart from Gamada vacates unauthorized PG buildings News in Punjabi, stay tuned to Rozana Spokesman)

 

Location: India, Punjab, S.A.S. Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement