Faridkot News : SGPC ਚੋਣਾਂ ਲੜੇਗੀ ਸਰਬਜੀਤ ਖਾਲਸਾ ਦੀ ਪਤਨੀ ਸੰਦੀਪ ਕੌਰ 

By : BALJINDERK

Published : Jul 27, 2024, 2:28 pm IST
Updated : Jul 27, 2024, 2:28 pm IST
SHARE ARTICLE
Mp ਸਰਬਜੀਤ ਸਿੰਘ ਖਾਲਸਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ
Mp ਸਰਬਜੀਤ ਸਿੰਘ ਖਾਲਸਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ

Faridkot News : ਸਰਬਜੀਤ ਸਿੰਘ ਖਾਲਸਾ ਨੇ ਕਿਹਾ, "ਜਲਦ ਹੀ ਬਣਾਵਾਂਗੇ ਨਵੀਂ ਪਾਰਟੀ, ਅੰਮ੍ਰਿਤਪਾਲ ਦੀ ਵੀ ਰਹੇਗੀ ਸ਼ਮੂਲੀਅਤ

Faridkot News :ਫਰੀਦਕੋਟ ਤੋਂ ਜਿੱਤੇ MP ਸਰਬਜੀਤ ਸਿੰਘ ਖਾਲਸਾ ਨੇ ਵੱਡਾ ਐਲਾਨ ਕਰ ਦਿੱਤਾ ਹੈ। ਸਰਬਜੀਤ ਸਿੰਘ ਖਾਲਸਾ ਨੇ ਦੱਸਿਆ ਕਿਹਾ ਕਿ ਉਨ੍ਹਾਂ ਦੀ ਪਤਨੀ ਸੰਦੀਪ ਕੌਰ SGPC ਚੋਣ ਲੜੇਗੀ। ਸਰਬਜੀਤ ਸਿੰਘ ਨੇ ਕਿਹਾ ਕਿ ਅਸੀਂ ਅਕਾਲੀ ਦਲ ਦੇ ਨਾਲ ਪਾਰਟੀ ਦਾ ਨਾਮ ਜੋੜ ਕੇ ਰਖਾਂਗੇ।

ਇਹ ਵੀ ਪੜੋ:Mohali News : ਗਮਾਡਾ ਨੇ ਅਣਅਧਿਕਾਰਤ ਪੀਜੀ ਬਿਲਡਿੰਗਾਂ ਨੂੰ ਕਰਵਾਇਆ ਖਾਲੀ 

ਦੱਸ ਦੇਈਏ ਕਿ MP ਸਰਬਜੀਤ ਸਿੰਘ ਖਾਲਸਾ ਕੱਲ੍ਹ ਅਮਿਤ ਸਾਹ ਨੂੰ ਮਿਲਣ ਲਈ ਦਿੱਲੀ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਫਰੀਦਕੋਟ, ਅੰਮ੍ਰਿਤਪਾਲ, ਪੰਜਾਬ ਦੇ ਮਸਲਾ ਵੀ ਚੁੱਕਣਗੇ।  ਇਸ ਦੌਰਾਨ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਆਪਣੀ ਪਤਨੀ ਨੂੰ ਕਦੇ ਨਹੀਂ ਰੋਕਿਆ, ਜੇਕਰ ਉਹ ਸਿਆਸਤ ’ਚ ਆਉਣ ਚਾਹੁੰਦੇ ਹਨ ਤਾਂ ਜੀ ਸਦਕੇ ਆ ਸਕਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜ਼ਮਨੀ ਚੋਣ ’ਚ ਲੜਾਉਣ ਤੋਂ ਪਹਿਲਾਂ SGPC ਚੋਣਾਂ ਲੜਾਉਣਗੇ। ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਸੰਗਤ ਵੀ ਇਹੀ ਚਾਹੁੰਦੀ ਹੈ ਕਿ ਉਨ੍ਹਾਂ ਦੀ ਪਤਨੀ ਸਿਆਸਤ ਵਿਚ ਆਉਣ।

ਇਹ ਵੀ ਪੜੋ:Delhi News : ਪੰਜਾਬ ਖਾਦਾਂ ਦੀ ਵਰਤੋਂ ’ਚ ਸਭ ਤੋਂ ਅੱਗੇ, ਕੀਟਨਾਸ਼ਕਾਂ ਦੀ ਖਪਤ ’ਚ ਤੀਜੇ ਨੰਬਰ 'ਤੇ ਹੈ 

ਉਨ੍ਹਾਂ ਕਿਹਾ ਕਿ ਅਕਾਲੀ ਦਲ ਨਾਲ ਜੋੜ ਕੇ ਜਲਦ ਨਵੀਂ ਪਾਰਟੀ ਵੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪਾਰਟੀ ’ਚ ਅਮ੍ਰਿਤਪਾਲ ਦੀ ਸ਼ਮੂਲੀਅਤ ਵੀ ਰਹੇਗੀ। ਉਨ੍ਹਾਂ ਨੇ ਦੱਸਿਆ ਕਿ SAD ਦੇ ਬਾਗੀ ਧੜੇ ਨੂੰ ਲੈ ਕੇ ਵਿਚਾਰ ਕਰ ਰਹੇ ਹਾਂ।

(For more news apart from Sarabjit Khalsa wife Sandeep Kaur will contest the SGPC elections News in Punjabi, stay tuned to Rozana Spokesman)

Location: India, Punjab, Faridkot

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement