
ਅਨਿਸ਼ਚਤਤਾ ਦੇ ਮਾਹੌਲ 'ਚ ਪੰਜਾਬ ਵਿਧਾਨ ਸਭਾ ਦਾ ਸੰਖੇਪ ਸੈਸ਼ਨ ਅੱਜ
ਪਾਜ਼ੇਟਿਵ ਵਿਧਾਇਕਾਂ ਦੇ ਸੰਪਰਕ ਵਾਲੇ ਵਿਧਾਇਕਾਂ ਦੀ ਸ਼ਮੂਲੀਅਤ ਨੂੰ ਲੈ ਕੇ ਨਹੀਂ ਕੁੱਝ ਵੀ ਸਪੱਸ਼ਟ
ਚੰਡੀਗੜ੍ਹ, 27 ਅਗੱਸਤ (ਗੁਰਉਪਦੇਸ਼ ਭੁੱਲਰ): ਪੰਜਾਬ ਵਿਧਾਨ ਸਭਾ ਦਾ 28 ਅਗੱਸਤ ਨੂੰ ਹੋਣ ਵਾਲਾ ਇਕ ਦਿਨ ਦਾ ਵਿਧਾਨ ਸਭਾ ਸੈਸ਼ਨ ਪੂਰੀ ਤਰ੍ਹਾਂ ਅਨਿਸ਼ਚਤਤਾ ਦੇ ਮਾਹੌਲ ਵਿਚ ਹੋ ਰਿਹਾ ਹੈ। ਜਿਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਪਾਜ਼ੇਟਿਵ ਦੇ ਸੰਪਰਕ ਵਿਚ ਆਉਣ ਵਾਲੇ ਵਿਧਾਇਕਾਂ ਨੂੰ ਸੈਸ਼ਨ ਵਿਚ ਕੇਂਦਰੀ ਹੈਲਥ ਪ੍ਰੋਟੋਕੋਲ ਮੁਤਾਬਕ ਸ਼ਾਮਲ ਨਾ ਹੋਣ ਦੀ ਸਲਾਹ ਦਿਤੀ ਹੈ, ਉਕੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਸਪੀਕਰ ਤੋਂ ਸਵਾਲ ਪੁਛਿਆ ਹੈ ਕਿ ਕੀ ਪਾਜ਼ੇਟਿਵ ਵਿਧਾਇਕਾਂ ਦੇ ਸੰਪਰਕ ਵਾਲੇ ਹੋਰ ਵਿਧਾਇਕਾਂ ਨੂੰ ਵੀ ਸੈਸ਼ਨ ਵਿਚ ਸ਼ਾਮਲ ਹੋਦ ਦੀ ਆਗਿਆ ਦਿਤੀ ਜਾਵੇਗੀ? ਪਰ ਵਿਨਾਨ ਸਭਾ ਦੇ ਸਪੀਕਰ ਵਲੋਂ ਇਨ੍ਹਾਂ ਵਿਧਾਇਕਾਂ ਨੂੰ ਨਾ ਆਉਣ ਦੀ ਹੀ ਸਲਾਹ ਦਿਤੀ ਗਈ ਹੈ। ਉਨ੍ਹਾਂ ਇਹ ਗੱਲ ਕਹੀ ਹੈ ਕਿ ਜਿਹੜੇ ਵਿਧਾਇਕਾਂ ਤੇ ਮੰਤਰੀਆਂ ਦੀ ਰੀਪੋਰਟ ਕੋਰੋਨਾ ਪਾਜ਼ੇਟਿਵ ਹੈ, ਉਹ ਸੈਸ਼ਨ ਵਿਚ ਸ਼ਾਮਲ ਨਹੀਂ ਹੋ ਸਕਦੇ ਪਰ ਪਾਜ਼ੇਟਿਵ ਸੰਪਰਕਾਂ ਵਾਲੇ ਵਿਧਾਇਕਾਂ ਨੂੰ ਲੈ ਕੇ ਸਥਿਤੀ ਸਪੱਸ਼ਟ ਨਹੀਂ। ਇਸ ਬਾਰੇ ਸੈਸ਼ਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਥਿਤੀ ਸਾਫ਼ ਹੋ ਸਕੇਗੀ। ਇਸ ਦੇ ਬਾਵਜੂਦ ਵਿਰੋਧੀ ਧਿਰ ਨੇ ਸੈਸ਼ਨ ਦਾ ਸਮਾਂ ਸੀਮਤ
ਹੋਣ ਦੇ ਬਾਵਜੂਦ ਅਪਣੇ ਮਤੇ ਸਪੀਕਰ ਨੂੰ ਸਦਨ ਵਿਚ ਪੇਸ਼ ਕਰਨ ਲਈ ਦੇ ਦਿਤੇ ਹਨ। ਆਮ ਆਦਮੀ ਪਾਰਟੀ ਵਲੋਂ ਜ਼ਹਿਰੀਲੀ ਸ਼ਰਾਬ ਤੇ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਮੁੰਦੇ ਪ੍ਰਮੁੱਖਤਾ ਨਾਲ ਉਠਾਉਣ ਦੀ ਤਿਆਰੀ ਕਰ ਲਈ ਗਈ ਹੈ, ਜਿਸ ਕਰ ਕੇ ਥੋੜੇ ਹੀ ਸਮੇਂ ਦਾ ਸੈਸ਼ਨ ਸ਼ੋਰ ਸ਼ਰਾਬੇ ਤੇ ਹੰਗਾਮੇ 'ਚ ਖ਼ਤਮ ਹੋਣ ਦੇ ਪੂਰੇ ਆਸਾਰ ਬਣ ਰਹੇ ਹਨ। ਵਿਰੋਧੀ ਧਿਰ ਵਲੋਂ ਐਸ.ਵਾਈ.ਐਲ. ਨਹਿਰ, ਬਠਿੰਡਾ ਥਰਮਲ ਪਲਾਂਟ, ਘਰ ਘਰ ਰੋਜ਼ਗਾਰ ਵਰਗੇ ਮੁੱਦੇ ਉਠਾਉਣ ਦੀ ਵੀ ਕੋਸ਼ਿਸ਼ ਹੋਵੇਗੀ ਪਰ ਸਾਰੀਆਂ ਸਥਿਤੀਆਂ ਨੂੰ ਵੇਖ ਕੇ ਲਗimageਦਾ ਹੈ ਕਿ ਇਹ ਸੈਸ਼ਨ ਹਰਿਆਣਾ ਵਾਂਗ ਡੇਢ ਦੋ ਘੰਟੇ ਵਿਚ ਹੀ ਸ਼ੋਕ ਮਤਾ ਤੇ ਕੁੱਝ ਜ਼ਰੂਰੀ ਬਿੱਲ ਪਾਸ ਹੋਣ ਬਾਅਦ ਮੁਲਤਵੀ ਹੋ ਜਾਏਗਾ।