ਕੀਗੁਰੂਨਾਨਕ ਸਾਹਿਬ ਨੇਵੀ ਅਪਣੇ ਨਾਲਸਹਿਮਤ ਨਾ ਹੋਣ ਵਾਲਿਆਂ ਨੂੰਸਿੱਖੀ ਵਿਚੋਂ ਛੇਕਿਆ ਸੀ ? ਭਾਈ ਖ਼ਾਲਸਾ
Published : Aug 27, 2020, 11:36 pm IST
Updated : Aug 27, 2020, 11:39 pm IST
SHARE ARTICLE
image
image

ਕੀਗੁਰੂਨਾਨਕ ਸਾਹਿਬ ਨੇਵੀ ਅਪਣੇ ਨਾਲਸਹਿਮਤ ਨਾ ਹੋਣ ਵਾਲਿਆਂ ਨੂੰਸਿੱਖੀ ਵਿਚੋਂ ਛੇਕਿਆ ਸੀ ? ਭਾਈ ਖ਼ਾਲਸਾ

ਨਵੀਂ ਦਿੱਲੀ, 27 ਅਗੱਸਤ (ਅਮਨਦੀਪ ਸਿੰਘ): ਅਕਾਲ ਤਖ਼ਤ ਸਾਹਿਬ ਦੇ ਨਾਂ ਹੇਠ ਅੱਜ ਸਿੱਖ ਵਿਦਵਾਨਾਂ/ ਪ੍ਰਚਾਰਕਾਂ ਨੂੰ ਪੰਥ ਵਿਚੋਂ ਛੇਕਣ ਦੇ ਹੁਕਮਨਾਮੇ ਸੁਣਾਏ ਜਾ ਰਹੇ ਹਨ, ਪਰ ਕੀ ਕਦੇ ਗੁਰੂ ਨਾਨਕ ਸਾਹਿਬ ਨੇ ਵੀ ਅਪਣੇ ਨਾਲ ਸਹਿਮਤ ਨਾ ਹੋਣ ਵਾਲਿਆਂ ਨੂੰ ਛੇਕਿਆ ਸੀ?
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਇਥੋਂ ਦੀ ਜਥੇਬੰਦੀ ਗੁਰਬਾਣੀ ਵਿਚਾਰ ਕੇਂਦਰ ਦੇ ਮੁਖੀ ਭਾਈ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਹੈ,“ਕੀ ਕਦੇ ਗੁਰੂ ਨਾਨਕ ਸਾਹਿਬ ਨੇ ਕਿਸੇ ਨੂੰ ਛੇਕਿਆ। ਅੱਜ ਜਿਸ ਨਾਲ ਅਸੀਂ ਨਹੀਂ ਸਹਿਮਤ, ਉਸ ਨੂੰ ਅਕਾਲ ਤਖ਼ਤ ਦਾ ਨਾਂ ਵਰਤ ਕੇ, ਛੇਕਿਆ ਜਾ ਰਿਹਾ ਹੈ। ਅਸੀਂ ਭਾਈ ਰਣਜੀਤ ਸਿੰਘ ਢਡਰੀਆਂ ਵਾਲਿਆਂ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ, ਪਰ ਜੋ ਗੱਲਾਂ ਉਨ੍ਹਾਂ ਹੁਣ ਤਕ ਸਟੇਜਾਂ 'ਤੇ ਆਖੀਆਂ ਹਨ, ਉਹ ਤਾਂ ਪਹਿਲਾਂ ਤੋਂ ਸਾਡੇ ਕੋਲ ਹਾਜ਼ਰ ਗ੍ਰੰਥਾਂ/ਕਿਤਾਬਾਂ ਵਿਚ ਲਿਖੀਆਂ ਗਈਆਂ ਹਨ, ਉਨ੍ਹਾਂ ਬਾਰੇ ਅਕਾਲ ਤਖ਼ਤ ਸਾਹਿਬ ਤੋਂ ਕੀ ਸਟੈਂਡ ਲਿਆ ਗਿਆ ਹੈ?”
'ਸਪੋਕਸਮੈਨ' ਨਾਲ ਗੱਲਬਾਤ ਕਰਦੇ ਹੋਏ ਭਾਈ ਖ਼ਾਲਸਾ ਨੇ ਕਿਹਾ,“ਪੰਥਕ ਰਵਾਇਤਾਂ ਮੁਤਾਬਕ ਗੁਰਬਾਣੀ ਦੀ ਰੋਸ਼ਨੀ ਵਿਚ ਵਿਚਾਰ ਚਰਚਾ ਕਰਨ ਦੀ ਬਜਾਏ ਹਰ ਕਿਸੇ ਨੂੰ ਕਦੋਂ ਤਕ ਅਕਾਲ ਤਖ਼ਤ ਸਾਹਿਬ 'ਤੇ ਸੱਦਿਆ ਜਾਂਦਾ ਰਹੇਗਾ? ਪਹਿਲਾਂ ਸ.ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ, ਸ.ਜੋਗਿੰਦਰ ਸਿੰਘ ਸਪੋਕਸਮੈਨ, ਪ੍ਰੋ.ਇੰਦਰ ਸਿੰਘ ਘੱਗਾ ਨੂੰ ਪੰਥ ਵਿਚੋਂ ਛੇਕ ਕੇ ਸਿੱਖੀ ਦੀ ਕਿਹੜੀ ਮਹਾਨ ਸੇਵਾ ਕੀਤੀ ਗਈ ਹੈ, ਜੋ ਹੁਣ ਢਡਰੀਆਂ ਵਾਲਿਆਂ 'ਤੇ ਪਾਬੰਦੀ ਲਾ ਕੇ, ਗਿਆਨੀ ਹਰਪ੍ਰੀਤ ਸਿੰਘ ਲਿਫ਼ਾਫ਼ੇ ਵਿਚ ਬੰਦ ਹੁਕਮਾਂ ਨੂੰ ਸੰਗਤ 'ਤੇ ਥੋਪ ਰimageimageਹੇ ਹਨ। ਕੀ ਸਾਰਿਆਂ ਨੂੰ ਮਰਨ ਪਿਛੋਂ ਹੀ ਪੰਥ ਵਿਚ ਸ਼ਾਮਲ ਕੀਤਾ ਜਾਵੇਗਾ? ਇਸ ਨਾਲ ਦੁਨੀਆਂ ਪੱਧਰ 'ਤੇ ਸਾਡੇ ਜਥੇਦਾਰ ਕੀ ਸੁਨੇਹਾ ਦੇ ਰਹੇ ਹਨ?”

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement