
ਸਾਰੇ ਹੀ ਡੈਮਾਂ ਦੀਆਂ ਝੀਲਾਂ 'ਚ ਆ ਰਿਹਾ ਹੈ ਪਿਛਲੇ ਸਾਲ ਤੋਂ ਵੱਧ ਪਾਣੀ
ਪਟਿਆਲਾ : ਪੰਜਾਬ ਨਾਲ ਭਾਖੜਾ, ਡੈਹਰ, ਪੌਂਗ ਤੇ ਰਣਜੀਤ ਸਾਗਰ ਡੈਮ ਦਾ ਸਿੱਧਾ ਸਬੰਧ ਹੈ। ਇਹ ਉਹ ਡੈਮ ਹਨ, ਜਿਨ੍ਹਾਂ ਨਾਲ ਪੰਜਾਬ ਦੀ ਜ਼ਮੀਨ ਦੀ ਸਿੰਜਾਈ ਹੁੰਦੀ ਹੈ ਤੇ ਪੰਜਾਬ ਦੀ ਬਿਜਲੀ ਖਪਤ 'ਚ ਅਹਿਮ ਯੋਗਦਾਨ ਪਾਉਂਦੇ ਹਨ। ਇਸ ਵਾਰ ਪਹਾੜਾਂ ਦੀਆਂ ਟੀਸੀਆਂ ਤੇ ਬਰਸਾਤ ਪਿਛਲੇ ਸਾਲ ਨਾਲੋਂ ਵੱਧ ਦਰਜ ਕੀਤੀ ਜਾ ਰਹੀ ਹੈ, ਪਰ ਅਗੱਸਤ ਮਹੀਨੇ ਦੇ ਤੀਜੇ ਹਫ਼ਤੇ ਦੇ ਅੰਕੜੇ ਦਸਦੇ ਹਨ ਕਿ ਇਸ ਦੇ ਬਾਵਜੂਦ ਵੀ ਸਾਰੇ ਹੀ ਡੈਮਾਂ ਅੰਦਰ ਪਾਣੀ ਦਾ ਪੱਧਰ ਪਿਛਲੇ ਸਾਲ ਦੇ ਮੁਕਾਬਲੇ ਨੀਵਾਂ ਹੈ। ਅਗੱਸਤ ਦੇ ਤੀਜੇ ਹਫ਼ਤੇ ਦੇ ਅੰਕੜੇ ਦਸਦੇ ਹਨ।
Bhakra Dam
ਭਾਖੜਾ ਡੈਮ : ਇਸ ਸਾਡਾ ਸੱਭ ਤੋਂ ਪੁਰਾਣਾ ਡੈਮ ਹੈ ਜਿਸ ਪਾਣੀ ਦਾ ਪੱਧਰ ਇਸ ਵੇਲੇ 1651 ਫੁੱਟ ਹੈ, ਜਦਕਿ ਪਿਛਲੇ ਸਾਲ ਇਨ੍ਹਾਂ ਹੀ ਦਿਨਾਂ 'ਚ ਇਸ ਡੈਮ ਦੀ ਝੀਲ 'ਚ ਪਾਣੀ ਦਾ ਪੱਧਰ 1676 ਫੁੱਟ ਸੀ। ਇਸ ਡੈਮ ਦੀ ਝੀਲ ਅੰਦਰ ਇਸ ਵੇਲੇ ਪਾਣੀ ਆਮਦ 39000 ਕਿਉਸਕ ਦੇ ਲੱਗਪਗ ਹੋ ਰਹੀ ਹੈ, ਜਦੋਂ ਕਿ ਪਿਛਲੇ ਸਾਲ ਇਸ ਡੈਮ ਦੀ ਝੀਲ 'ਚ ਪਾਣੀ ਦੀ ਆਮਦ 46000 ਕਿਊਸਕ ਤੋਂ ਵਧੇਰੇ ਦਰ ਨਾਲ ਹੋਈ ਸੀ।
Dam
ਡੈਹਰ ਡੈਮ : ਇਸ ਡੈਮ ਦਾ ਵੀ ਆਪਣਾ ਸਥਾਨ ਹੈ। ਇਸ ਡੈਮ ਦੀ ਝੀਲ 'ਚ ਪਾਣੀ ਦਾ ਪੱਧਰ 2923 ਫੁੱਟ ਦੇ ਕਰੀਬ ਦਸਿਆ ਜਾ ਰਿਹਾ ਹੈ, ਜਦਕਿ ਪਿਛਲੇ ਇਥੇ ਪਾਣੀ ਦਾ ਪੱਧਰ 2925 ਫੁੱਟ 'ਤੇ ਸੀ। ਇਥੇ ਪਾਣੀ ਪਿਛਲੇ 16750 ਕਿਊਸਕ ਦੇ ਮੁਕਾਬਲੇ 20566 ਕਿਊੁਸਕ ਦਰ ਨਾਲ ਆ ਰਿਹਾ ਹੈ। ਪਾਣੀ ਦੀ ਵੱਧ ਆਮਦ ਦੇ ਬਾਵਜੂਦ ਵੀ ਇਥੇ ਵੀ ਪਾਣੀ ਦਾ ਪੱਧਰ ਕੁੱਝ ਨੀਵਾਂ ਹੀ ਹੈ।
ਪੌਂਗ ਡੈਮ : ਇਸ ਡੈਮ ਦੀ ਝੀਲ 'ਚ ਪਾਣੀ ਦਾ ਪੱਧਰ 1366 ਫੁੱਟ ਤੇ ਹੈ , ਜੋ ਪਿਛਲੇ ਸਾਲ ਤੋਂ 15 ਫੁੱਟ ਨੀਵਾਂ ਹੈ। ਇਸ ਵੇਲੇ ਬਰਸਾਤਾਂ ਕਾਰਨ ਇਥੇ ਪਾਣੀ ਦੀ ਆਮਦ 32628 ਕਿਊਸਕ ਦਰ ਨਾਲ ਆ ਰਿਹਾ ਹੈ , ਜਦੋਂ ਕਿ ਪਿਛਲੇ ਸਾਲ ਇਥੇ ਪਾਣੀ 27423 ਕਿਊਸਕ ਦਰ ਨਾਲ ਆਇਆ ਸੀ।
Dam
ਰਣਜੀਤ ਸਾਗਰ ਡੈਮ : ਇਹ ਸਾਡਾ ਸੱਭ ਤੋਂ ਆਧੂਨਿਕ ਡੈਮ ਹੈ। ਇਸ ਡੈਮ ਦੀ ਝੀਲ ਦਾ ਪਾਣੀ ਦਾ ਪੱਧਰ 510 ਮੀਟਰ ਦੇ ਕਰੀਬ ਹੈ, ਪਿਛਲੇ ਸਾਲ ਇਸ ਝੀਲ ਦਾ ਪਾਣੀ ਦਾ ਪੱਧਰ 524.50 ਮੀਟਰ ਮਾਪਿਆ ਗਿਆ ਸੀ। ਇਸ ਝੀਲ ਅੰਦਰ ਇਸ ਵੇਲੇ ਪਾਣੀ ਦੀ ਆਮਦ 14100 ਕਿਊਸਕ ਦਰ ਨਾ ਆ ਰਿਹਾ ਹੈ, ਜਦਕਿ ਪਿਛਲੇ ਸਾਲ ਇਥੇ ਪਾਣੀ ਦੀ ਆਮਦ 12700 ਕਿਊਸਕ ਦਰ ਨਾਲ ਹੋਈ ਸੀ। ਅੰਕੜੇ ਸਪਸ਼ਟ ਹਨ ਕਿ ਸਾਰੇ ਡੈਮਾਂ ਅੰਦਰ ਪਾਣੀ ਦੀ ਆਮਦ ਤਾਂ ਵੱਧ ਹੈ ਪਰ ਪਾਣੀ ਦਾ ਪੱਧਰ ਪਿਛਲੇ ਸਾਲ ਤੋਂ ਘੱਟ ਹੈ। ਬਰਸਾਤ ਦੀ ਭਵਿੱਖ ਬਾਣੀ ਨਾਲ ਹੀ ਪਾਣੀ ਦੇ ਪੱਧਰ ਬਰਕਰਾਰ ਰੱਖੇ ਜਾਂਦੇ ਹਨ।
Dam
ਜੇ ਜ਼ਿਆਦਾ ਬਰਸਾਤ ਦੀ ਭਵਿੱਖਬਾਣੀ ਹੋਵੇ ਤਾਂ ਬਰਸਾਤਾਂ ਤੋਂ ਪਹਿਲਾਂ ਭਾਖੜਾ ਡੈਮ 'ਚ ਪਾਣੀ ਦਾ ਪੱਧਰ ਜਦੋਂ 1670 ਫੁੱਟ ਨੂੰ ਪਾਰ ਕਰਦਾ ਹੈ, ਤਾਂ ਭਾਖੜਾ ਬਿਆਸ ਪ੍ਰਬੰਧਕ ਬੋਰਡ ਦੇ ਅਧਿਕਾਰੀ ਸਬੰਧਤ ਰਾਜਾਂ ਨੂੰ ਚੌਕੰਨਾ ਕਰ ਦਿੰਦੇ ਹਨ, 1680 ਫੁੱਟ ਤੋਂ ਬਾਅਦ ਰੈਡ ਅਲਰਟ ਜਾਰੀ ਕੀਤਾ ਜਾਂਦਾ ਹੈ। ਬੋਰਡ ਇਥੇ ਪਾਣੀ ਨੂੰ 1685 ਫੁੱਟ ਤੱਕ ਵੀ ਭਰ ਲੈਂਦਾ ਹੈ, ਪਰ ਇਕ ਵਾਰ ਸਾਲ 1988 'ਚ ਇਥੇ ਪਾਣੀ ਸੱਭ ਤੋਂ ਉਚੇ 1689 ਫੁੱਟ ਤਕ ਭਰਿਆ ਗਿਆ ਸੀ। ਇਸ ਡੈਮ ਦੀ ਸੱਭ ਤੋਂ ਅਹਿਮ ਗੱਲ ਇਹ ਹੈ ਕਿ ਜਦੋਂ ਇਥੇ ਪਾਣੀ ਦਾ ਪੱਧਰ 1685 ਫੁੱਟ ਦਾ ਅੰਕੜਾ ਪਾਰ ਕਰਦਾ ਹੈ, ਤਾਂ ਇਹ ਡੈਮ 2 ਕੁ ਇੰਚ ਅੱਗੇ ਵਲ ਝੁਕਦਾ ਹੈ, ਜਦੋਂ ਪਾਣੀ ਦਾ ਪਧਰ ਨੀਵਾਂ ਹੋ ਜਾਂਦਾ ਹੈ ਤਾਂ ਮੁੜ ਅਪਣਾ ਪਹਿਲਾ ਸਥਾਨ ਗ੍ਰਹਿਣ ਕਰ ਲੈਂਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।