
ਦੇਸ਼ ਦੇ ਸਾਰੇ ਡੈਮ ਅਤੇ ਜਲ ਭੰਡਾਰਾਂ ਵਿਚ ਪਿਛਲੇ ਸਾਲ ਦੀ ਤੁਲਨਾ ਵਿਚ ਬਹੁਤ ਜ਼ਿਆਦਾ ਪਾਣੀ ਭਰਿਆ ਹੋਇਆ ਹੈ।
ਨਵੀਂ ਦਿੱਲੀ: ਦੇਸ਼ ਦੇ ਸਾਰੇ ਡੈਮ ਅਤੇ ਜਲ ਭੰਡਾਰਾਂ ਵਿਚ ਪਿਛਲੇ ਸਾਲ ਦੀ ਤੁਲਨਾ ਵਿਚ ਬਹੁਤ ਜ਼ਿਆਦਾ ਪਾਣੀ ਭਰਿਆ ਹੋਇਆ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਇਸ ਵਾਰ ਵੀ ਮਾਨਸੂਨ ਵਿਚ ਸਧਾਰਣ ਪੱਧਰ ਦੀ ਬਾਰਿਸ਼ ਹੋਵੇਗੀ। ਕੇਂਦਰੀ ਜਲ ਕਮਿਸ਼ਨ ਨੇ 11 ਜੂਨ ਦੇ ਬੁਲੇਟਿਨ ਵਿਚ ਕਿਹਾ ਕਿ ਦੇਸ਼ ਦੇ 123 ਡੈਮ ਪਿਛਲੇ ਸਾਲ ਦੀ ਤੁਲਨਾ ਵਿਚ ਇਸ ਸਮੇਂ 173 ਫੀਸਦੀ ਜ਼ਿਆਦਾ ਭਰੇ ਹੋਏ ਹਨ।
Rain
ਇਹਨਾਂ 123 ਡੈਮਾਂ ਵਿਚ 54.636 ਬਿਲੀਅਨ ਕਿਊਬਿਕ ਮੀਟਰ ਪਾਣੀ ਹੈ। ਜਦਕਿ ਪਿਛਲੇ ਸਾਲ ਇਸੇ ਸਮੇਂ ਇਹਨਾਂ ਡੈਮਾਂ ਵਿਚ 31.572 ਬਿਲੀਅਨ ਕਿਊਬਿਕ ਮੀਟਰ ਪਾਣੀ ਜਮ੍ਹਾਂ ਹੋਇਆ ਸੀ। ਜੇਕਰ ਇਸ ਵਾਰ ਮਾਨਸੂਨ ਵਿਚ ਜ਼ਿਆਦਾ ਬਾਰਿਸ਼ ਹੁੰਦੀ ਹੈ ਤਾਂ ਡੈਮ ਵਿਚ ਹੋਰ ਪਾਣੀ ਜਮ੍ਹਾਂ ਹੋਵੇਗਾ। ਇਸ ਤੋਂ ਬਾਅਦ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਅਤੇ ਪ੍ਰਸ਼ਾਸਨ ਨੂੰ ਮਜਬੂਰੀ ਵਿਚ ਡੈਮ ਦੇ ਗੇਟ ਖੋਲ੍ਹਣੇ ਪੈਣਗੇ। ਜਿਸ ਨਾਲ ਡੈਮ ਦੇ ਆਮਪਾਸ ਦੇ ਹੇਠਲੇ ਇਲਾਕਿਆਂ ਵਿਚ ਹੜ੍ਹ ਦੀ ਸੰਭਾਵਨਾ ਹੈ।
Monsoon
ਜੇਕਰ ਜ਼ਿਆਦਾ ਬਾਰਿਸ਼ ਹੁੰਦੀ ਹੈ ਤਾਂ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਹੜ੍ਹ ਨਾਲ ਨਜਿੱਠਣ ਲਈ ਤਿਆਰ ਹਨ। ਕੀ ਸਰਕਾਰ ਵੱਲੋਂ ਅਜਿਹੇ ਖਤਰੇ ਤੋਂ ਬਚਣ ਲਈ ਇੰਤਜ਼ਾਮ ਕੀਤੇ ਜਾ ਰਹੇ ਹਨ। 11 ਜੂਨ 2020 ਨੂੰ ਦੇਸ਼ ਦੇ ਉੱਤਰੀ ਖੇਤਰ ਦੇ ਡੈਮਾਂ ਅਤੇ ਜਲ ਭੰਡਾਰਾਂ ਵਿਚ ਔਸਤਨ ਸਟੋਰੇਜ 39 ਪ੍ਰਤੀਸ਼ਤ ਹੈ, ਜਦਕਿ ਪਿਛਲੇ ਸਾਲ ਇਸ ਸਮੇਂ 29 ਫੀਸਦੀ ਸੀ।
Dam
ਉੱਤਰੀ ਖੇਤਰ ਵਿਚ ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਰਾਜਸਥਾਨ ਸ਼ਾਮਲ ਹਨ। ਇਨ੍ਹਾਂ ਵਿਚੋਂ 8 ਜਲ ਭੰਡਾਰ ਸੀਡਬਲਯੂਸੀ ਦੇ ਅਧੀਨ ਹਨ। ਪੂਰਬੀ ਖੇਤਰ ਦੇ ਡੈਮਾਂ ਅਤੇ ਜਲ ਭੰਡਾਰਾਂ ਵਿਚ 28 ਫੀਸਦੀ ਪਾਣੀ ਭਰਿਆ ਹੋਇਆ ਹੈ ਜਦਕਿ ਪਿਛਲੇ ਸਾਲ ਇਹ ਸਿਰਫ 19 ਫੀਸਦੀ ਸੀ। ਇਸ ਖੇਤਰ ਵਿਚ ਝਾਰਖੰਡ, ਓਡੀਸ਼ਾ, ਪੱਛਮੀ ਬੰਗਾਲ, ਤ੍ਰਿਪੁਰਾ ਅਤੇ ਨਾਗਾਲੈਂਡ ਆਉਂਦੇ ਹਨ। ਇਹਨਾਂ ਸੂਬਿਆਂ ਦੇ 18 ਜਲ ਭੰਡਾਰ ਸੀਡਬਲਯੂਸੀ ਦੇ ਅਧੀਨ ਹਨ।
Rain
ਪੱਛਮੀ ਖੇਤਰ ਦੇ ਡੈਮਾਂ ਵਿਚ 35 ਫੀਸਦੀ ਪਾਣੀ ਭਰਿਆ ਹੋਇਆ ਹੈ। ਜਦਕਿ ਪਿਛਲੇ ਸਾਲ ਇਸ ਸਮੇਂ ਇਹ 11 ਫੀਸਦੀ ਸੀ। ਪੱਛਮੀ ਖੇਤਰ ਵਿਚ ਆਉਣ ਵਾਲੇ ਸੂਬੇ ਗੁਜਰਾਤ ਅਤੇ ਮਹਾਰਾਸ਼ਟਰ ਦੇ 42 ਜਲ ਭੰਡਾਰ ਸੀਡਬਲਯੂਸੀ ਦੇ ਅਧੀਨ ਹਨ। ਮੱਧ ਖੇਤਰ ਦੇ ਡੈਮਾਂ ਵਿਚ 38 ਫੀਸਦੀ ਪਾਣੀ ਇਕੱਠਾ ਹੋਇਆ ਹੈ। ਜਦਕਿ, ਪਿਛਲੇ ਸਾਲ ਇਸ ਸਮੇਂ ਇਹ 24 ਫੀਸਦੀ ਸੀ। ਇਸ ਖੇਤਰ ਵਿਚ ਉੱਤਰ ਪ੍ਰਦੇਸ਼, ਉਤਰਾਖੰਡ, ਮੱਧ ਪ੍ਰਦੇਸ਼, ਛੱਤੀਸਗੜ ਆਉਂਦੇ ਹਨ। ਇਹਨਾਂ ਸੂਬਿਆਂ ਦੇ 19 ਭੰਡਾਰ ਸੀਡਬਲਯੂਸੀ ਅਧੀਨ ਆਉਂਦੇ ਹਨ।