
ਵਿਰੋਧ ਪ੍ਰਦਰਸ਼ਨ ਕਰਦੇ ਪੀ.ਡੀ.ਪੀ ਆਗੂਆਂ ਤੇ ਸਮਰਥਕਾਂ ਨੂੰ ਹਿਰਾਸਤ 'ਚ ਲਿਆ ਗਿਆ
ਸ਼੍ਰੀਨਗਰ, 27 ਅਗੱਸਤ : ਜੰਮੂ-ਕਸ਼ਮੀਰ 'ਚ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਦੇ ਕਈ ਆਗੂਆਂ ਅਤੇ ਸਮਰਥਕਾਂ ਨੇ ਕਸ਼ਮੀਰੀ ਆਗੂਆਂ ਨੂੰ ਹਿਰਾਸਤ 'ਚ ਰੱਖੇ ਜਾਣ ਦੇ ਵਿਰੋਧ 'ਚ ਇਥੇ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆਂ ਦਸਿਆ ਕਿ ਇਥੇ ਸ਼ੇਰ-ਏ-ਕਸ਼ਮੀਰ ਪਾਰਕ ਕੋਲ ਪੀ.ਡੀ.ਪੀ. ਆਗੂ ਅਤੇ ਸਮਰਥਕ ਇਕੱਠੇ ਹੋਏ ਅਤੇ ਉਨ੍ਹਾਂ ਨੇ ਜਲੂਸ ਕੱਢਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੇ ਜੇਲ 'ਚ ਬੰਦ ਕਸ਼ਮੀਰੀਆਂ ਅਤੇ ਮਹਿਬੂਬਾ ਮੁਫ਼ਤੀ ਸਮੇਤ ਸਿਆਸੀ ਬੰਦੀਆਂ ਨੂੰ ਛੱਡਣ ਦੀ ਮੰਗ ਕਰਦੇ ਹੋਏ ਨਾਹਰੇ ਲਗਾਏ।
੍ਵਪੁਲਿਸ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੇ ਸਿਟੀ ਸੈਂਟਰ ਵਲ ਵਧਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਨ੍ਹਾਂ ਨੂੰ ਰੋਕ ਦਿਤਾ। ਉਨ੍ਹਾਂ ਕਿਹਾ ਕਿ ਕੁੱਝ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲੈ ਲਿਆ ਗਿਆ। ਪਾਰਟੀ ਨੇ ਕਿਹਾ ਕਿ ਰਾਜਨੀਤਕ ਬੰਦੀਆਂ, ਨੌਜਵਾਨਾਂ ਦੇ ਉਤਪੀੜਨ, ਮੀਡੀਆ ਦਾ ਗਲਾ ਘੋਟਣ ਅਤੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਦੇ ਵਿਰੋਧ 'ਚ ਕੱਢੇ ਗਏ ਸ਼ਾਂਤੀਪੂਰਨ ਜਲੂਸ ਨੂੰ ਪੁਲਿਸ ਨੇ ਰੋਕ ਦਿਤਾ। ਪੀ.ਡੀ.ਪੀ. ਨੇ ਅਪਣੇ ਟਵਿੱਟਰ ਹੈਂਡਲ 'ਤੇ ਲਿਖਿਆ,''ਰਾਜਨੀਤਕ ਬੰਦੀਆਂ, ਨੌਜਵਾਨਾਂ ਦੇ ਉਤਪੀੜਨ, ਮੀਡੀਆ ਦਾ ਗਲਾ ਘੋਟਣ ਅਤੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਦੇ ਵਿਰੋਧ 'ਚ ਪੀ.ਡੀ.ਪੀ. ਆਗੂਆਂ ਵਲੋਂ ਕੱਢੇ ਗਏ ਸ਼ਾਂਤੀਪੂਰਨ ਜਲੂਸ ਨੂੰ ਪੁਲਿਸ ਨੇ ਰੋਕ ਦਿਤਾ। ਪੁਲਿਸ ਨੇ ਹੁਣ ਪੀ.ਡੀ.ਪੀ. ਆਗੂਆਂ ਰਊਫ ਭੱਟ, ਹਾਮਿਦ ਕੌਸ਼ੀਨ, ਸ਼ਾਂਤੀ ਸਿੰਘ, ਆਰਿਫ਼ ਲੈਗਰੂ ਅਤੇ ਮੁਹੰਮਦ ਅਮੀਨ ਨੂੰ ਹਿਰਾਸਤ 'ਚ ਲੈ ਲਿਆ ਹੈ।'' ਇਸ ਵਿਚ ਮੁਫ਼ਤੀ ਦੀ ਧੀ imageਇਲਤਿਜ਼ਾ ਮੁਫ਼ਤੀ ਨੇ ਪੁਲਿਸ ਦੀ ਕਾਰਵਾਈ ਦੀ ਆਲੋਚਨਾ ਕੀਤੀ। (ਏਜੰਸੀ)