
ਜੇ ਸਰਕਾਰ ਨੇ ਨਾ ਮੰਨੀਆਂ ਮੰਗਾਂ ਤਾਂ ਇਕੱਠੇ ਹੋ ਕੇ ਕਰ ਲਵਾਂਗੇ ਖੁਦਕੁਸ਼ੀ
ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ) :- 2016 ਦੀ ਭਰਤੀ ਵਿਚ ਵੇਟਿੰਗ 'ਚ ਰਹਿਣ ਵਾਲੇ ਉਮੀਦਵਾਰਾਂ ਵੱਲੋਂ ਅੱਜ ਅੰਮ੍ਰਿਤਸਰ ਵਿਖੇ ਪਾਣੀ ਦੀ ਟੈਂਕੀ 'ਤੇ ਚੜ੍ਹ ਕੇ ਪ੍ਰਦਰਸ਼ਨ ਕੀਤਾ ਗਿਆ ਜਿਸ ਸਬੰਧੀ ਉਹਨਾਂ ਦਸਿਆ ਕਿ ਪੰਜਾਬ ਪੁਲਿਸ ਦੀ 2016 ਦੀ ਭਰਤੀ ਮੌਕੇ ਵੇਟਿੰਗ ਵਿਚ ਰੱਖੇ ਉਮੀਦਵਾਰਾਂ ਨੂੰ ਇਹ ਕਹਿ ਕੇ ਭੇਜਿਆ ਗਿਆ ਸੀ ਕਿ ਆਉਣ ਵਾਲੀ ਭਰਤੀ ਸਮੇਂ ਉਹਨਾਂ ਨੂੰ ਸਿਧੇ ਤੌਰ 'ਤੇ ਮੌਕਾ ਦੇ ਕੇ ਭਰਤੀ ਕੀਤਾ ਜਾਵੇਗਾ
ਇਹ ਵੀ ਪੜ੍ਹੋ - Tokyo Paralympics: ਭਾਰਤੀ ਟੇਬਲ ਟੈਨਿਸ ਖਿਡਾਰਨ Bhavina Patel ਦਾ ਸ਼ਾਨਦਾਰ ਪ੍ਰਦਰਸ਼ਨ
ਪਰ ਕਈ ਭਰਤੀਆਂ ਲੰਘ ਜਾਣ ਤੋਂ ਬਾਅਦ ਵੀ ਇਹਨਾਂ ਦੀ ਸਾਰ ਨਾ ਲਈ ਗਈ। ਜਿਸ ਦੇ ਵਿਰੋਧ ਵਿਚ ਅੱਜ ਉਹ ਅੰਮ੍ਰਿਤਸਰ ਵਿਖੇ ਪਾਣੀ ਦੀ ਟੈਂਕੀ 'ਤੇ ਚੜ੍ਹ ਕੇ ਵਿਰੋਧ ਕਰ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਸਾਡੀਆਂ ਮੰਗਾ ਨਾ ਮੰਨੀਆਂ ਤੇ ਸਾਨੂੰ ਭਰਤੀ ਨਾ ਕੀਤਾ ਤਾਂ ਅਸੀਂ ਸਾਰੇ ਮਿਲ ਕੇ ਖੁਦਕੁਸ਼ੀ ਕਰ ਲਵਾਂਗੇ ਅਤੇ ਇਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ।
ਉਹਨਾਂ ਕਿਹਾ ਕਿ ਅਸੀਂ ਇਸ ਸੰਬਧੀ ਕਾਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਵੀ ਮਿਲੇ ਸੀ ਪਰ ਉਹਨਾਂ ਵੱਲੋਂ ਵੀ ਸਾਨੂੰ ਕੋਈ ਉਮੀਦ ਦਿਖਾਈ ਨਹੀਂ ਦੇ ਰਹੀ। ਜਿਸ ਦੇ ਚਲਦੇ ਅਸੀਂ ਅੱਜ ਪਾਣੀ ਦੀ ਟੈਂਕੀ 'ਤੇ ਚੜ੍ਹ ਭੁੱਖ ਹੜਤਾਲ ਕਰਨ ਬੈਠੇ ਹਾਂ ਅਤੇ ਜੇਕਰ ਸਰਕਾਰ ਨੇ ਸਾਨੂੰ ਬਣਦਾ ਹੱਕ ਨਾ ਦਿੱਤਾ ਤਾਂ ਅਸੀਂ ਖ਼ੁਦਕੁਸ਼ੀ ਕਰ ਲਵਾਂਗੇ।
ਇਹ ਵੀ ਪੜ੍ਹੋ - ਅਰਵਿੰਦ ਕੇਜਰੀਵਾਲ ਨੂੰ ਮਿਲੇ ਸੋਨੂੰ ਸੂਦ, 'ਦੇਸ਼ ਦੇ ਮੈਂਟਰਸ' ਪ੍ਰੋਗਰਾਮ ਲਈ ਬਣੇ ਬਰੈਂਡ ਅੰਬੈਸਡਰ
ਇਸ ਸੰਬਧੀ ਮੌਕੇ 'ਤੇ ਪਹੁੰਚੇ ਪੁਲਿਸ ਜਾਂਚ ਅਧਿਕਾਰੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਪੁਲਿਸ ਭਰਤੀ ਦੇ ਉਮੀਦਵਾਰ ਪ੍ਰਦਰਸ਼ਨ ਕਰਨ ਪਾਣੀ ਦੀ ਟੈਂਕੀ 'ਤੇ ਚੜੇ ਹਨ ਅਤੇ ਕੁਝ ਕੁ ਥੱਲੇ ਭੁੱਖ ਹੜਤਾਲ 'ਤੇ ਬੈਠੇ ਹਨ ਅਸੀਂ ਮੌਕੇ 'ਤੇ ਪਹੁੰਚ ਇਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਜਲਦ ਇਹਨਾਂ ਦੀ ਗੱਲ ਸੁਣੀ ਜਾਵੇਗੀ।