
ਟ੍ਰਾਈ ਸਿਟੀ ਦੀ ਪਹਿਲੀ ਅੰਤਰਰਾਸ਼ਟਰੀ ਹਾਈ ਸਟ੍ਰੀਟ ‘ਆਕਸਫ਼ੋਰਡ ਸਟਰੀਟ’ ਦਾ ਹੋਇਆ ਉਦਘਾਟਨ
ਚੰਡੀਗੜ੍ਹ, 26 ਅਗੱਸਤ(ਪ.ਪ.ਪ) : ਟ੍ਰਾਈ ਸਿਟੀ ਦੇ ਮਸਹੂਰ ਰੀਅਲ ਅਸਟੇਟ ਸੰਗਠਨ, ਰਾਇਲ ਅਸਟੇਟ ਸਮੂਹ ਦੁਆਰਾ ਆਪਣੀ ਕਿਸਮ ਦੀ ਪਹਿਲੀ ਇੰਟਰਨੈਸਨਲ ਹਾਈ ਸਟ੍ਰੀਟ ‘ਆਕਸਫੋਰਡ ਸਟ੍ਰੀਟ’ ਗਾਹਕਾਂ ਦੇ ਤਜਰਬੇ ਨੂੰ ਮੁੜ ਪਰਿਭਾਸਤ ਕਰਨ ਲਈ ਤਿਆਰ ਹੈ। ਇਥੇ ਪ੍ਰੈਸ ਕੱਲਬ ਚੰਡੀਗੜ੍ਹ ਵਿਖੇ ਮਿਲਣੀ ਦੌਰਾਨ ‘ਆਕਸਫੋਰਡ ਸਟਰੀਟ’ ਦਾ ਰਸਮੀ ਉਦਘਾਟਨ ਰਾਇਲ ਅਸਟੇਟ ਸਮੂਹ ਦੇ ਡਾਇਰੈਕਟਰਾਂ ਦੁਆਰਾ ਮਾਲਕਾਂ ਨੂੰ ਚਾਬੀਆਂ ਸੌਂਪਣ ਦੀ ਪ੍ਰਕਿਰਿਆ ਸੁਰੂ ਕਰਕੇ ਕੀਤਾ ਗਿਆ। ਸ਼ਾਨਦਾਰ ‘ਬਿ੍ਰਟਿਸ ਸੈਲੀ’ ਵਾਲੀ ਆਕਸਫੋਰਡ ਸਟ੍ਰੀਟ 4.5 ਏਕੜ ਜਮੀਨ ਵਿੱਚ ਫੈਲੀ ਹੋਈ ਹੈ।
ਮੀਡੀਆ ਨੂੰ ਸੰਬੋਧਤ ਕਰਦੇ ਰੋਇਲ ਅਸਟੇਟ ਸਮੂਹ ਦੇ ਨਿਰਦੇਸਕ ਨੀਰਜ ਕਾਂਸਲ ਨੇ ਕਿਹਾ, “ਇਹ ਪਹਿਲੀ ਵਾਰ ਹੈ ਜਦੋਂ ਇਸ ਖੇਤਰ ਵਿੱਚ ਅੰਤਰਰਾਸਟਰੀ ਹਾਈ ਸਟ੍ਰੀਟ ਸੰਕਲਪ ਲਿਆਂਦਾ ਗਿਆ ਹੈ। ਇਹ ਪ੍ਰੋਜੈਕਟ ਜੀਰਕਪੁਰ ਵਿਚ ਸਭ ਤੋਂ ਵੱਡਾ ਹਾਈਵੇ ਫਰੰਟ ਹੈ। ਇਹ ਟ੍ਰਾਈਸਿਟੀ ਦਾ ਪਹਿਲਾ ਸੰਗਠਿਤ ‘ਵਪਾਰਕ ਜ਼ਿਲ੍ਹਾ’ ਹੈ, ਜੋ ਵੱਖ -ਵੱਖ ਜੋਨਾਂ ਵਿਚ ਪ੍ਰਚੂਨ, ਭੋਜਨ, ਖਰੀਦਦਾਰੀ ਅਤੇ ਦਫ਼ਤਰ ਦੀ ਜਗ੍ਹਾ ਨੂੰ ਸਿਆਣਪ ਨਾਲ ਵੰਡਦਾ ਹੈ।
ਰੀਅਲ ਅਸਟੇਟ ਪ੍ਰੋਜੈਕਟ ਨੂੰ ਵਿਕਸਤ ਕਰਨ ਵਾਲਿਆਂ ਦੁਆਰਾ ਸੰਸਥਾਗਤ ਰੂਪ ਵਿਚ ਵਿਲੱਖਣ ਲੀਜ਼ਿੰਗ ਮਾਡਲ ਬਣਾਉਣਾ ਹੀ ਇਸ ਦੀ ਖਾਸੀਅਤ ਹੈ ਜੋ ਇਸਨੂੰ ਆਮ ਪ੍ਰੋਜੈਕਟਾਂ ਦੇ ਸੰਚਾਲਨ ਤੋਂ ਵੱਖਰਾ ਬਣਾਉਂਦੀ ਹੈ।