
ਇਤਿਹਾਸਕ ਪਿੰਡ ਮੋਹੀ 'ਚ ਮੀਆਵਾਕੀ ਜੰਗਲ ਅਭਿਆਨ ਤਹਿਤ ਲਗਾਏ ਜੰਗਲ ਦਾ ਕੀਤਾ ਉਦਘਾਟਨ
ਜੋਧਾਂ/ ਸਰਾਭਾ, 26 ਅਗੱਸਤ ( ਦਲਜੀਤ ਸਿੰਘ ਰੰਧਾਵਾ) : ਭਾਰਤ ਸਰਕਾਰ ਦੇ ਪੇਂਡੂ ਵਿਕਾਸ ਵਿਭਾਗਾਂ ਦੀਆਂ ਹਦਾਇਤਾਂ ਅਨੁਸਾਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਸਰਕਾਰ ਮਗਨਰੇਗਾ ਸਕੀਮ ਅਧੀਨ ਮੀਆਵਾਕੀ ਜੰਗਲ ਅਭਿਆਨ ਤਹਿਤ ਲਿੰਕ ਰੋਡ ਹਿੱਸੋਵਾਲ ਪਿੰਡ ਮੋਹੀ 'ਚ ਜੰਗਲ ਲਗਾਇਆ ਗਿਆ | ਸਮੂਹ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀ ਪਿੰਡ ਮੋਹੀ ਵਲੋਂ ਕਰਵਾਏ ਉਦਘਾਟਨ ਸਮਾਗਮ ਮੌਕੇ ਵਿਸੇਸ ਤੌਰ 'ਤੇ ਹਾਜ਼ਰ ਹੋਏ ਜ਼ਿਲ੍ਹਾ ਨੋਡਲ ਅਫ਼ਸਰ ਸ੍ਰੀਮਤੀ ਸੋਨੀਆ ਸ਼ਰਮਾ ਤੇ ਜ਼ਿਲ੍ਹਾ ਵਰਕਸ ਮੈਨੇਜਰ ਪ੍ਰਭਜੋਤ ਸਿੰਘ ਤੋ ਇਲਾਵਾ ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਅਮਨਦੀਪ ਸਿੰਘ ਮੋਹੀ ਤੇ ਸਰਪੰਚ ਗੁਰਮਿੰਦਰ ਸਿੰਘ ਮੋਹੀ ਵਲੋਂ ਸਾਂਝੇ ਤੌਰ ਪੌਦਾ ਲਗਾ ਕੇ ਕੀਤਾ ਗਿਆ |
ਇਸ ਮੌਕੇ ਵਿਭਾਗ ਦੇ ਆਗੂਆਂ ਨੇ ਬੋਲਦਿਆਂ ਕਿਹਾ ਕਿ ਪੌਦੇ ਲਗਾਉਣ ਦੀ ਜਪਾਨੀ ਤਕਨੀਕ ਇਕ ਤਾਂ ਆਕਸੀਜਨ ਵੱਧ ਪੈਦਾ ਹੋਵੇਗੀ ਨਾਲ ਹੀ ਧਰਤੀ ਦੇ ਹੇਠਲੇ ਪੱਧਰ ਦੇ ਪਾਣੀ ਨੂੰ ਵੀ ਸੰਭਾਲਿਆ ਜਾ ਸਕੇਗਾ, ਪੰਸ਼ੀਆਂ ਤੇ ਛੋਟੇ ਜੀਵਾਂ ਨੂੰ ਰਹਿਣ ਲਈ ਕੁਦਰਤੀ ਮਾਹੌਲ ਮਿਲੇਗਾ |
ਇਸ ਮੌਕੇ ਅਮਨਦੀਪ ਸਿੰਘ ਮੋਹੀ ਅਤੇ ਸਰਪੰਚ ਗੁਰਮਿੰਦਰ ਸਿੰਘ ਮੋਹੀ ਨੇ ਬੋਲਦਿਆਂ ਕਿਹਾ ਕਿ ਰੁੱਖ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹਨ ਜਿਨ੍ਹਾਂ ਵਗੈਰ ਮਨੁੱਖੀ ਜੀਵਨ ਅਸੰਭਵ ਹੈ ਮੋਹੀ ਨੇ ਵਾਤਾਵਰਨ ਬਚੋਂਣ ਦਾ ਹੋਕਾ ਦਿੰਦਿਆਂ ਕਿਹਾ ਕਿ ਹਰੇਕ ਮਨੁੱਖ ਲਾਵੇ ਇੱਕ ਰੁੱਖ , ਇਸ ਮੌਕੇ ਉਨ੍ਹਾਂ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਚਲਾਈ ਹਰਿਆਵਲ ਲਹਿਰ ਨੂੰ ਹੋਰ ਪ੍ਰਚੰਡ ਕਰਕੇ ਵੱਧ ਤੋਂ ਵੱਧ ਪੌਦੇ ਲਗਾਏ ਜਾਣ | ਇਸ ਮੌਕੇ ਸਮੂਹ ਗ੍ਰਾਮ ਪੰਚਾਇਤ ਵਲੋਂ ਅਫ਼ਸਰ ਸਹਿਬਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ |
ਇਸ ਸਮੇਂ ਅਰਜਨ ਸਿੰਘ ਥਿੰਦ, ਪੰਚ ਗੁਰਜੀਤ ਸਿੰਘ ਗੋਗੀ, ਪੰਚ ਅਮਰ ਸਿੰਘ, ਸੁਖਜੀਵਨ ਸਿੰਘ ਮੱਟੂ, ਕਾਮਰੇਡ ਗੁਰਮੇਲ ਸਿੰਘ, ਨੰਬਰਦਾਰ ਸਮਸ਼ੇਰ ਸਿੰਘ, ਰੂਪ ਸਿੰਘ, ਨੰਬਰਦਾਰ ਚਰਨ ਸਿੰਘ, ਨੰਬਰਦਾਰ ਜਗਰੂਪ ਸਿੰਘ, ਕਮਲਜੀਤ ਸਿੰਘ ਕੰਮਾਂ, ਈਸ਼ਰ ਸਿੰਘ, ਜੀਵਨ ਸਿੰਘ ਮੋਹੀ ਆਦਿ ਹਾਜ਼ਰ ਸਨ |