ਬੱਸ ਸਟੈਂਡ ਦੇ ਬਾਹਰ ਨਸ਼ੇ ’ਚ ਝੂਲਦੀ ਦਿਖੀ ਮਹਿਲਾ, ਕਦਮ ਪੁੱਟਣਾ ਵੀ ਹੋਇਆ ਔਖਾ, ਵੀਡੀਓ ਵਾਇਰਲ 
Published : Aug 27, 2023, 5:22 pm IST
Updated : Aug 27, 2023, 5:22 pm IST
SHARE ARTICLE
File Photo
File Photo

ਬੱਸ ਸਟੈਂਡ ਨੇੜੇ ਦੁਕਾਨਦਾਰਾਂ ਅਨੁਸਾਰ ਲੁਧਿਆਣਾ ਬੱਸ ਸਟੈਂਡ ਕੋਲ ਰੋਜ਼ਾਨਾ ਔਰਤਾਂ ਸ਼ਰਾਬੀ ਹਾਲਤ ਵਿਚ ਝੂਮਦੀਆਂ ਹਨ

ਲੁਧਿਆਣਾ - ਲੁਧਿਆਣਾ ਦੇ ਬੱਸ ਸਟੈਂਡ ਦੇ ਬਾਹਰ ਇੱਕ ਔਰਤ ਦਾ ਨਸ਼ੇ ਵਿਚ ਧੁੱਤ ਹੋਈ ਦਾ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਔਰਤ ਸੜਕ ਦੇ ਵਿਚਕਾਰ ਖੜ੍ਹੀ ਹੈ। ਉਹ ਤੁਰਨ ਦੇ ਵੀ ਯੋਗ ਨਹੀਂ ਹੈ। ਇਹ ਹਾਲਤ ਦੇਖ ਕੇ ਲੋਕਾਂ ਨੇ ਉਸ ਨੂੰ ਸੰਭਾਲ ਲਿਆ। ਬੱਸ ਸਟੈਂਡ ਨੇੜੇ ਦੁਕਾਨਦਾਰਾਂ ਅਨੁਸਾਰ ਇੱਥੇ ਰੋਜ਼ਾਨਾ ਔਰਤਾਂ ਸ਼ਰਾਬੀ ਹਾਲਤ ਵਿਚ ਝੂਮਦੀਆਂ ਹਨ। ਜਦੋਂ ਔਰਤਾਂ ਨੂੰ ਨਸ਼ਿਆਂ ਲਈ ਪੈਸੇ ਨਹੀਂ ਮਿਲਦੇ ਤਾਂ ਉਹ ਪਾਰਕਾਂ ਆਦਿ ਵਿਚ ਵੇਸਵਾਵਾਂ ਦਾ ਕੰਮ ਕਰਦੀਆਂ ਹਨ। 

ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਇਕ ਦੁਕਾਨਦਾਰ ਨੇ ਦੱਸਿਆ ਕਿ ਨਸ਼ੇ ਦੀ ਪੂਰਤੀ ਲਈ ਰਾਤ ਸਮੇਂ ਸਵਾਰੀਆਂ ਨਾਲ ਲੁੱਟ-ਖੋਹ ਦੀਆਂ ਘਟਨਾਵਾਂ ਵੀ ਵਾਪਰਦੀਆਂ ਹਨ। 23 ਜੁਲਾਈ ਨੂੰ ਵੀ ਬੱਸ ਸਟੈਂਡ ਦੇ ਬਾਹਰੋਂ ਇੱਕ ਵੀਡੀਓ ਵਾਇਰਲ ਹੋਈ ਸੀ। ਉਸ ਵੀਡੀਓ 'ਚ ਵੀ ਇਕ ਔਰਤ ਇਸ ਤਰ੍ਹਾਂ ਨਸ਼ੇ 'ਚ ਝੂਲਦੀ ਨਜ਼ਰ ਆ ਰਹੀ ਸੀ।

ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਉਸੇ ਦਿਨ ਵਿਧਾਇਕ ਗੁਰਪ੍ਰੀਤ ਗੋਗੀ ਖੁਦ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਪਹੁੰਚੇ ਸਨ। ਪੁਲਿਸ ਅਧਿਕਾਰੀਆਂ ਨੇ ਇਲਾਕੇ ਵਿਚ ਤਲਾਸ਼ੀ ਆਦਿ ਵੀ ਕੀਤੀ ਸੀ ਪਰ ਪੁਲਿਸ ਦੇ ਹੱਥ ਕੁਝ ਨਹੀਂ ਲੱਗਿਆ ਸੀ। 

 


 

Tags: #ludhiana

SHARE ARTICLE

ਏਜੰਸੀ

Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement