
ਇਲਾਜ ਵਿਚ ਅਣਗਹਿਲੀ ਵਰਤਣ ਨੂੰ ਲੈ ਕੇ ਪੀੜਤ ਧਿਰ ਵਲੋਂ ਇਸ ਸਬੰਧੀ ਡਾਕਟਰ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਸੀ।
ਮੁਕਤਸਰ: ਮੁਕਤਸਰ ਦੇ ਜ਼ਿਲ੍ਹਾ ਖਪਤਕਾਰ ਅਤੇ ਝਗੜਾ ਨਿਵਾਰਨ ਫ਼ੋਰਮ ਨੇ ਆਪਣੇ ਫ਼ੈਸਲੇ ਰਾਹੀਂ ਇਲਾਜ ਵਿਚ ਅਣਗਹਿਲੀ ਵਰਤਣ ਦੇ ਦੋਸ਼ ਵਿਚ ਮੁਤ੍ਸਾਰ ਦੇ ਇੱਕ ਨਿੱਜੀ ਹਸਪਤਾਲ ਨੂੰ 10 ਲੱਖ ਰੁਪਏ ਜੁਰਮਾਨਾ ਅਤੇ ਹੋਰ ਖ਼ਰਚੇ ਅਦਾ ਕਰਨ ਦੇ ਹੁਕਮ ਦਿੱਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਚੜ੍ਹੇਵਣ ਦੇ ਨਿਸ਼ਾਨ ਸਿੰਘ ਮਨੇਸ਼ (ਸਾਬਕਾ ਕਰਮਚਾਰੀ ਸਹਿਕਾਰੀ ਸਭਾ) ਦੀ ਨੂੰਹ ਅਤੇ ਦਲੇਰ ਸਿੰਘ ਦੀ ਧਰਮਪਤਨੀ ਜਸਪਿੰਦਰ ਕੌਰ (36) ਵਾਸੀ ਪਿੰਡ ਚੜ੍ਹੇਵਣ ਦੀ ਸਰੀਰ ਵਿਚ ਇਨਫ਼ੈਕਸ਼ਨ ਫ਼ੈਲਣ ਕਾਰਨ 18 ਅਪ੍ਰੈਲ 2017 ਨੂੰ ਮੌਤ ਹੋ ਗਈ ਸੀ।
Photo
ਇਲਾਜ ਵਿਚ ਅਣਗਹਿਲੀ ਵਰਤਣ ਨੂੰ ਲੈ ਕੇ ਪੀੜਤ ਧਿਰ ਵਲੋਂ ਇਸ ਸਬੰਧੀ ਡਾਕਟਰ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਰੀਬ 2 ਸਾਲ ਪਹਿਲਾਂ ਜਸਪਿੰਦਰ ਕੌਰ ਦੇ ਪੇਟ ਵਿਚ ਦਰਦ ਹੋਣ ਕਾਰਨ ਸ੍ਰੀ ਮੁਕਤਸਰ ਸਾਹਿਬ ਦੇ ਇਕ ਸੈਂਟਰ ਤੋਂ ਅਲਟਰਾਸਾਊਾਡ ਕਰਵਾਉਣ ਮਗਰੋਂ ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਰੋਡ ਸਥਿਤ ਆਨੰਦ ਹਸਪਤਾਲ ਵਿਖੇ ਡਾ. ਐਸ.ਕੇ. ਅਰੋੜਾ ਨੂੰ ਚੈੱਕਅਪ ਕਰਵਾਇਆ ਤਾਂ ਉਨ੍ਹਾਂ ਦੱਸਿਆ ਕਿ ਜਸਪਿੰਦਰ ਕੌਰ ਦੇ ਪੇਟ ਵਿਚ ਪਥਰੀ ਹੈ, ਜਿਸ ਦਾ ਆਪ੍ਰੇਸ਼ਨ ਕਰਨਾ ਪਵੇਗਾ।
Photo
ਡਾ: ਅਰੋੜਾ ਨੇ ਪੀੜਤ ਧਿਰ ਤੋਂ 10 ਹਜ਼ਾਰ ਰੁਪਏ ਜਮਾਂ ਕਰਵਾ ਕੇ ਆਪ੍ਰੇਸ਼ਨ ਕਰ ਦਿੱਤਾ, ਪਰ ਅਗਲੇ ਦਿਨ ਹੀ ਮਰੀਜ਼ ਦੀ ਗੰਭੀਰ ਹਾਲਤ ਬਾਰੇ ਜਾਣਕਾਰੀ ਦਿੱਤੇ ਬਿਨਾਂ ਉਸ ਨੂੰ ਡੀ.ਐਮ.ਸੀ. ਲੁਧਿਆਣਾ ਵਿਖੇ ਭੇਜ ਦਿੱਤਾ ਗਿਆ, ਜਿਥੇ ਜਾ ਕੇ ਮਰੀਜ਼ ਦੇ ਵਾਰਸਾਂ ਨੂੰ ਪਤਾ ਲੱਗਿਆ ਕਿ ਆਪ੍ਰੇਸ਼ਨ ਵਿਚ ਵਰਤੀ ਅਣਗਹਿਲੀ ਕਾਰਨ ਉਸ ਦੇ ਸਰੀਰ ਵਿਚ ਇਨਫ਼ੈਕਸ਼ਨ ਫ਼ੈਲ ਗਈ ਹੈ। ਲੁਧਿਆਣਾ ਦੇ ਡੀ.ਐਮ.ਸੀ. ਹਸਪਤਾਲ ਵਿਖੇ ਜਸਪਿੰਦਰ ਕੌਰ ਦਾ ਕਰੀਬ ਹਫ਼ਤਾ ਇਲਾਜ ਚੱਲਦਾ ਰਿਹਾ, ਪਰ ਅਖ਼ੀਰਕਾਰ ਉਸ ਦੀ ਮੌਤ ਹੋ ਗਈ।
Photo
ਉਹ ਆਪਣੇ ਪਿੱਛੇ ਦੋ ਬੱਚੇ ਛੱਡ ਗਈ। ਮਰੀਜ਼ ਦੇ ਵਾਰਸਾਂ ਦਾ ਉਸ ਦੇ ਇਲਾਜ 'ਤੇ ਕਰੀਬ ਢਾਈ ਲੱਖ ਰੁਪਏ ਖ਼ਰਚਾ ਆਇਆ। ਇਸ 'ਤੇ ਮਰੀਜ਼ ਦੇ ਵਾਰਸਾਂ ਨੇ ਐਡਵੋਕੇਟ ਮਨਜਿੰਦਰ ਸਿੰਘ ਬਰਾੜ ਰਾਹੀਂ ਸ਼ਿਕਾਇਤ ਦਾਖ਼ਲ ਕਰ ਦਿੱਤੀ ਅਤੇ ਮਰੀਜ ਉੱਪਰ ਹੋਇਆ ਖ਼ਰਚਾ ਅਤੇ ਮੁਆਵਜ਼ੇ ਦੀ ਮੰਗ ਕੀਤੀ। ਫ਼ੋਰਮ ਦੇ ਮੈਂਬਰ ਮਨਦੀਪ ਕੌਰ ਅਤੇ ਮੈਂਬਰ ਸੁਖਵਿੰਦਰ ਕੌਰ ਨੇ ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣ ਕੇ ਫ਼ੈਸਲਾ ਕਰਦਿਆਂ ਕਿਹਾ ਕਿ ਭਾਵੇਂ ਜਾਨੀ ਨੁਕਸਾਨ ਦੀ ਕਿਸੇ ਵੀ ਹਾਲਤ ਵਿਚ ਭਰਪਾਈ ਨਹੀਂ ਕੀਤੀ ਜਾ ਸਕਦੀ,
Photo
ਪਰ ਫ਼ਿਰ ਵੀ ਮ੍ਰਿਤਕਾ ਜਸਪਿੰਦਰ ਕੌਰ ਦੇ ਇਲਾਜ ਵਿਚ ਵਰਤੀ ਗਈ ਅਣਗਹਿਲੀ ਦੇ ਇਵਜ਼ ਵਿਚ ਦੂਜੀ ਧਿਰ ਨੂੰ 10 ਲੱਖ ਰੁਪਏ ਹਰਜਾਨਾ ਅਤੇ 10 ਹਜ਼ਾਰ ਰੁਪਏ ਕੇਸ ਖ਼ਰਚੇ ਵਜੋਂ ਸ਼ਿਕਾਇਤਕਰਤਾ ਨੂੰ ਦੇਣ ਦਾ ਹੁਕਮ ਦਿੱਤਾ ਹੈ। ਹੁਕਮ ਦੇ 30 ਦਿਨਾਂ ਅੰਦਰ ਜੇਕਰ ਜੁਰਮਾਨਾ ਪੀੜਤ ਧਿਰ ਨੂੰ ਨਾ ਦਿੱਤਾ ਗਿਆ ਤਾਂ ਇਸ ਮਗਰੋਂ 9 ਪ੍ਰਤੀਸ਼ਤ ਵਿਆਜ ਸਮੇਤ ਜੁਰਮਾਨੇ ਦੀ ਰਾਸ਼ੀ ਅਦਾ ਕਰਨੀ ਪਵੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।