
ਪੰਜਾਬੀ ਨੂੰ ਮਿਟਾਉਣ ਵਾਲੇ ਮਿਟ ਜਾਣਗੇ
ਪੰਜਾਬ- ਇਕ ਰਾਸ਼ਟਰ ਇਕ ਬੋਲੀ ਦਾ ਬਿਆਨ ਦੇ ਕੇ ਵਿਵਾਦਾਂ ਵਿਚ ਘਿਰੇ ਪੰਜਾਬੀ ਮਾਂ ਬੋਲੀ ਦਾ ਬਾਬਾ ਬੋਹੜ ਮੰਨੇ ਜਾਂਦੇ ਗੁਰਦਾਸ ਮਾਨ ਦੀਆਂ ਮੁਸੀਬਤਾਂ ਘੱਟਦੀਆਂ ਨਜਰ ਨਹੀਂ ਆ ਰਹੀਆਂ। ਚਾਰੇ ਪਾਸੇ ਗੁਰਦਾਸ ਮਾਨ ਦਾ ਵਿਰੋਧ ਹੋ ਰਿਹਾ ਹੈ ਤੇ ਗੁਰਦਾਸ ਮਾਨ ਦੇ ਵਿਰੋਧ ਵਿਚ ਇਕ ਹੋਰ ਗਾਇਕ ਸ਼ਾਮਿਲ ਹੋ ਗਏ ਹਨ ਉਹ ਨੇ ਜਸਬੀਰ ਜੱਸੀ। .ਜਸਬੀਰ ਜੱਸੀ ਨੇ ਸ਼ੋਸ਼ਲ ਮੀਡੀਆ ਤੇ ਲਾਈਵ ਹੋ ਕੇ ਜੰਮ ਕੇ ਪੰਜਾਬੀ ਮਾਂ ਬੋਲੀ ਦੀ ਹਿਮਾਇਤ ਕੀਤੀ ਤੇ ਨਾਲ ਹੀ ਜੰਮ ਕੇ ਗੁਰਦਾਸ ਮਾਨ ਲਾਹਨਤਾਂ ਪਾਈਆਂ। ਓਹਨਾਂ ਕਿਹਾ ਕਿ ਪੰਜਾਬੀ ਨੂੰ ਫੈਲਣ ਤੋਂ ਨਾ ਰੋਕਿਆ ਜਾਵੇ। ਵਿਗੜਨ ਤੋਂ ਰੋਕਿਆ ਜਾਵੇ। ਹੁਣ ਵੇਖਣਾ ਇਹ ਹੋਵੇਗਾ ਕਿ ਗੁਰਦਾਸ ਮਾਨ ਦਾ ਮਸਲਾ ਕਦੋਂ ਸ਼ਾਂਤ ਹੁੰਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।