ਪੰਜਾਬ ਵਿਚ ਨੁਕਰੇ ਲਗਿਆ ਸਿੱਧੂ ਹਰਿਆਣਾ ਦਾ ਸਟਾਰ ਪ੍ਰਚਾਰਕ
Published : Sep 27, 2019, 8:48 am IST
Updated : Sep 27, 2019, 8:48 am IST
SHARE ARTICLE
Navjot Sidhu
Navjot Sidhu

ਪੰਜਾਬ ਦੀ ਸਿਆਸਤ ਖਾਸ ਕਰ ਕੇ ਸਰਕਾਰ ਵਿਚ ਨੁਕਰੇ ਲੱਗੇ ਸਾਬਕਾ ਸਲਾਮੀ ਬੱਲੇਬਾਜ਼ ਅਤੇ ਸੈਲੀਬ੍ਰਿਟੀ ਨਵਜੋਤ ਸਿੰਘ ਸਿੱਧੂ ਹਰਿਆਣਾ ਵਿਚ ਕਾਂਗਰਸ ਦੇ ਸਟਾਰ ਪ੍ਰਚਾਰਕਾ...

ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਪੰਜਾਬ ਦੀ ਸਿਆਸਤ ਖਾਸ ਕਰ ਕੇ ਸਰਕਾਰ ਵਿਚ ਨੁਕਰੇ ਲੱਗੇ ਸਾਬਕਾ ਸਲਾਮੀ ਬੱਲੇਬਾਜ਼ ਅਤੇ ਸੈਲੀਬ੍ਰਿਟੀ ਨਵਜੋਤ ਸਿੰਘ ਸਿੱਧੂ ਹਰਿਆਣਾ ਵਿਚ ਕਾਂਗਰਸ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਵਿਚ ਸ਼ਾਮਲ ਕੀਤੇ ਗਏ ਹਨ। ਹਰਿਆਣਾ ਵਿਚ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਹਨ। ਪਾਰਟੀ ਪਿਛਲੇ 5 ਸਾਲਾਂ ਤੋਂ ਹਰਿਆਣਾ ਵਿਚ ਸਰਕਾਰ ਤੋਂ ਬਾਹਰ ਰਹੀ ਹੈ, ਜਿਸ ਕਰ ਕੇ ਕਾਂਗਰਸ ਨੂੰ ਹਰਿਆਣਾ ਵਿਚ ਇਕ ਤਗੜੀ ਚੋਣ ਮੁਹਿੰਮ ਦੀ ਜ਼ਰੂਰਤ ਹੈ।

Navjot Sidhu Navjot Sidhu

ਉਂਜ ਵੀ ਹਰਿਆਣਾ ਵਿਚ ਵੱਡੀ ਗਿਣਤੀ ਸਿੱਖ, ਪੰਜਾਬੀ ਹਿੰਦੂ ਅਤੇ ਖੇਡ ਪ੍ਰੇਮੀ ਹਨ। ਜਿਸ ਕਰ ਕੇ ਸਿੱਧੂ ਦਾ ਸਾਬਕਾ ਕ੍ਰਿਕਟਰ ਤੇ ਇਕ ਬਿਹਤਰੀਨ ਵਕਤਾ ਤੇ ਸਿਆਸਤਦਾਨ ਹੋਣ ਦਾ ਤਜਰਬਾ ਪਾਰਟੀ ਦੇ ਕਾਫ਼ੀ ਕੰਮ ਆ ਸਕਦਾ ਹੈ। ਕਾਂਗਰਸ ਵਲੋਂ ਹਰਿਆਣਾ ਲਈ ਤਿਆਰ ਕੀਤੀ ਗਈ ਸਟਾਰ ਪ੍ਰਚਾਰਕਾਂ ਦੀ ਸੂਚੀ ਵਿਚ ਕੌਮੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਨਾਲ-ਨਾਲ ਕਾਂਗਰਸ ਦੀਆਂ ਸਰਕਾਰਾਂ ਵਾਲੇ ਰਾਜਾਂ ਵਾਲੇ ਮੁੱਖ ਮੰਤਰੀਆਂ ਦੇ ਨਾਂ ਵੀ ਸ਼ਾਮਲ ਹਨ

Captain Amarinder SinghCaptain Amarinder Singh

ਜਿਨ੍ਹਾਂ ਵਿਚ ਸਿੱਧੂ ਦੇ ਹੀ ਸਿਆਸੀ ਸ਼ਰੀਕ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਵੀ ਸ਼ਾਮਲ ਹੈ। ਦਸਣਯੋਗ ਹੈ ਕਿ ਹਾਲੀਆ ਲੋਕ ਸਭਾ ਚੋਣਾਂ ਵਿਚ ਵੀ ਸਿੱਧੂ ਦੇਸ਼ ਪੱਧਰ 'ਤੇ ਕਾਂਗਰਸ ਪਾਰਟੀ ਦੇ ਸਟਾਰ ਪ੍ਰਚਾਰਕ ਰਹੇ ਹਨ। ਹੁਣ ਹਰਿਆਣਾ ਵਿਚ ਪਾਰਟੀ ਵਲੋਂ ਉਨ੍ਹਾਂ ਨੂੰ ਮੁੜ ਸਟਾਰ ਪ੍ਰਚਾਰਕਾਂ ਦੀ ਸੂਚੀ ਵਿਚ ਰੱਖ ਕੇ ਵੱਡਾ ਭਰੋਸਾ ਪ੍ਰਗਟਾਇਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਮੌਕਾ ਸਿੱਧੂ ਦੀ ਪੰਜਾਬ ਕਾਂਗਰਸ ਦੀ ਸਿਆਸਤ ਵਿਚ ਦੂਜੀ ਪਾਰੀ ਸ਼ੁਰੂ ਕਰਨ ਵਿਚ ਸਹਾਈ ਹੋ ਸਕਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement