
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਵਿਵਾਦ ਤੋਂ ਬਾਅਦ ਪੰਜਾਬ ਕੈਬਨਿਟ ਤੋਂ ਅਸਤੀਫ਼ਾ ਦੇਣ...
ਮੋਹਾਲੀ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਵਿਵਾਦ ਤੋਂ ਬਾਅਦ ਪੰਜਾਬ ਕੈਬਨਿਟ ਤੋਂ ਅਸਤੀਫ਼ਾ ਦੇਣ ਵਾਲੇ ਨਵਜੋਤ ਸਿੰਗ ਸਿੱਧੂ ਹਲੇ ਚਰਚਾ ਵਿਚ ਬਣੇ ਹੋਏ ਹਨ। ਹੁਣ ਉਹ ਮੰਤਰੀ ਦੇ ਤੌਰ ‘ਤੇ ਨਹੀਂ ਬਲਕਿ ਇਕ ਆਮ ਆਮ ਵਿਧਾਇਕ ਦੇ ਤੌਰ ‘ਤੇ ਲੋਕਾਂ ਨੂੰ ਸੇਵਾ ਦੇ ਰਹੀ ਹਨ। ਹੁਣ ਉਨ੍ਹਾਂ ਬਾਰੇ ਵਿਚ ਨਵੀਂ ਗੱਲ ਸਾਹਮਣੇ ਆਈ ਹੈ। ਦਰਅਸਲ ਸਥਾਨਕ ਸਰਕਾਰਾਂ ਵਿਭਾਗ ਅਤੇ ਸੱਭਿਆਚਾਰ ਮਾਮਲਿਆਂ ਦੇ ਮੰਤਰੀ ਨਵਜੋਤ ਸਿੱਧੂ ਵੱਲੋਂ ਛੱਤਬੀੜ ਚਿੜੀਆਂ ਘਰ ਵਿਚ ਇਕ ਬੰਗਾਲ ਟਾਇਗਰ ਜੋੜੇ ਨੂੰ ਗੋਦ ਲਿਆ ਗਿਆ ਸੀ।
Navjot Sidhu
ਇਹ ਖ਼ਬਰ ਉਸ ਸਮੇਂ ਵੀ ਚਰਚਾ ਦਾ ਵਿਸ਼ਾ ਬਣੀ ਸੀ। ਅੱਜ ‘ਵਿਸ਼ਵ ਟਾਇਗਰ ਡੇ’ ‘ਤੇ ਅਸੀਂ ਸੋਚਿਆ ਕਿਉਂ ਨਹੀਂ ਤੁਹਾਨੂੰ ਸਿੱਧੂ ਦੇ ਗੋਦ ਲਈ ਟਾਈਗਰਾਂ ਦਾ ਹਾਲ ਹੀ ਦੱਸ ਦਿੱਤਾ ਜਾਵੇ। ਖੁਲਾਸਾ ਹੋਇਆ ਹੈ ਕਿ ਛੱਤਬੀੜ ਚਿੜੀਆਂ ਘਰ ‘ਚ ਨਵਜੋਤ ਸਿੱਧੂ ਨੇ ਕੋਈ ਟਾਇਗਰ ਗੋਦ ਹੀ ਨਹੀਂ ਲਿਆ ਸੀ ਅਤੇ ਨਾ ਹੀ ਉਹ ਉਨ੍ਹਾਂ ਦਾ ਖ਼ਰਚਾ ਚੁੱਕ ਰਹੇ ਸੀ। ਦਰਅਸਲ ਕੈਬਨਿਟ ਮੰਤਰੀ ਰਹਿੰਦੇ ਹੋਏ ਸਿੱਧੂ 18 ਜਨਵਰੀ ਨੂੰ ਜਿਰਕਪੁਰ ਸਥਿਤ ਛੱਤਬੀੜ ਚਿੜੀਆਂ ਘਰ ਦਾ ਜਾਇਜ਼ਾ ਲੈਣ ਪਹੁੰਚੇ ਸੀ, ਇਸ ਦੌਰਾਨ ਉਨ੍ਹਾਂ ਨੇ ਉਥੇ ਇਕ ਸ਼ੇਰ ‘ਅਮਨ’ ਅਤੇ ਸ਼ੇਰਨੀ ‘ਦੀਆ’ ਨੂੰ ਦੇਖਿਆ।
Tiger
ਉਨ੍ਹਾਂ ਨੂੰ ਦੇਖ ਕੇ ਉਹ ਇਸ ਕਦਰ ਫਿਦਾ ਹੋਏ ਕਿ ਉਨ੍ਹਾਂ ਨੇ ਟਾਇਗਰ ਜੋੜੇ ਨੂੰ ਗੋਦ ਲੈਣ ਦਾ ਐਲਾਨ ਕਰ ਦਿੱਤਾ। ਉਸ ਸਮੇਂ ਚਿੜਿਆਂ ਘਰ ਦੇ ਰੇਂਜ ਅਧਿਕਾਰੀ ਦਾ ਕਹਿਣਾ ਸੀ ਕਿ ਇਤਿਹਾਸ ਵਿਚ ਇਹ ਪਹੀਲ ਵਾਰ ਹੋਇਆ ਹੈ ਕਿ ਟਾਇਗਰ ਜੋੜੀ ਨੂੰ ਕਿਸੇ ਵੱਲੋਂ ਗੋਦ ਲਿਆ ਗਿਆ ਹੋਵੇ।
Navjot Sidhu
ਉਸ ਸਮੇਂ ਬੰਗਾਲੀ ਟਾਇਗਰ ਅਮਨ ਦੀ ਉਮਰ 6 ਸਾਲ ਜਦਕਿ ਦੀਆ ਦੀ ਉਮਰ 5 ਸਾਲ ਦੀ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਜੋੜੀ ਦੇ ਖਾਣ-ਪੀਣ ਅਤੇ ਰੱਖਵਾਲੀ ਲਈ ਸਲਾਨਾ 4 ਲੱਖ ਰੁਪਏ ਦਾ ਖਰਚ ਆ ਜਾਂਦਾ ਹੈ।
Punjab News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ