
ਹਰਸਿਮਰਤ ਬਾਦਲ ਕਿਉਂ ਕੁਰਸੀ ਨਾਲ ਚਿਪਕੀ ਬੈਠੀ: ਵੇਰਕਾ
ਪੰਜਾਬ- ਹਰਿਆਣਾ ਵਿਚ ਅਕਾਲੀ ਦਲ ਵਲੋਂ ਭਾਜਪਾ ਨਾਲ ਗਠਜੋੜ ਤੋੜਨ ਤੋਂ ਬਾਅਦ ਸਿਆਸਤ ਪੂਰੀ ਤਰਾਂ ਗਰਮਾ ਗਈ ਹੈ। ਅਜਿਹੇ ਵਿਚ ਸੁਖਬੀਰ ਬਾਦਲ ਨੂੰ ਵਿਰੋਧੀ ਪਾਰਟੀਆਂ ਵਲੋਂ ਕਾਫੀ ਕੁਝ ਸੁਣਨ ਨੂੰ ਮਿਲ ਰਿਹਾ ਹੈ ਅਤੇ ਇਕੱਲੇ ਸੁਖਬੀਰ ਬਾਦਲ ਨੂੰ ਹੀ ਨਹੀਂ ਬਲਕਿ ਹਰਸਿਮਰਤ ਕੌਰ ਬਾਦਲ 'ਤੇ ਵੀ ਨਿਸ਼ਾਨਾ ਸਾਧਿਆ ਗਿਆ ਅਤੇ ਇਹ ਤਿੱਖਾ ਅਤੇ ਸ਼ਾਇਰਾਨਾ ਨਿਸ਼ਾਨਾ ਕਾਂਗਰਸੀ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਸਾਧਿਆ ਹੈ।
ਜਿਨ੍ਹਾਂ ਨੇ ਸਿਧੇ ਲਫ਼ਜ਼ਾਂ ਵਿਚ ਸੁਖਬੀਰ ਬਾਦਲ ਨੂੰ ਨਖਿੱਧ ਬੰਦਾ ਹੀ ਕਹਿ ਦਿੱਤਾ। ਦੱਸ ਦਈਏ ਕਿ ਹਰਿਆਣਾ 'ਚ ਬੀਜੇਪੀ ਅਤੇ ਅਕਾਲੀ ਦਲ ਅੰਦਰ ਪਈ ਦਰਾਰ ਨੇ ਵਿਰੋਧੀਆਂ ਨੂੰ ਬੋਲਣ ਦਾ ਇੱਕ ਵੱਡਾ ਮੌਕਾ ਦੇ ਦਿੱਤਾ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਵੱਖੋ ਵੱਖ ਹੋਏ ਇਨ੍ਹਾਂ ਦਲਾਂ ਦੇ ਕੀ ਨਤੀਜੇ ਸਾਹਮਣੇ ਆਉਂਦੇ ਹਨ।