
ਪੰਜਾਬੀ ਅਦਾਕਾਰਾ ਜਪਜੀ ਖਹਿਰਾ ਨੇ ਦਿੱਤਾ ਬੀਬੀਆਂ ਦਾ ਸਾਥ
ਅੰਮ੍ਰਿਤਸਰ: ਪੰਜਾਬ ਵਿਚ ਖੇਤੀ ਬਿਲਾਂ ਖਿਲਾਫ਼ ਵਿਰੋਧ ਵਧਦਾ ਜਾ ਰਿਹਾ ਹੈ। ਅੱਜ ਦੇਵੀਦਾਸਪੁਰਾ ਵਿਖੇ ਖੇਤੀ ਬਿੱਲਾਂ ਖ਼ਿਲਾਫ਼ ਚੱਲ ਰਹੇ ਕਿਸਾਨਾਂ ਸੰਘਰਸ਼ ਦੌਰਾਨ ਮਾਝੇ ਦੀਆਂ ਬੀਬੀਆਂ ਨੇ ਕੇਸਰੀ ਦੁਪੱਟੇ ਲੈ ਕੇ ਧਰਨੇ ਵਿਚ ਸ਼ਮੂਲੀਅਤ ਕੀਤੀ। ਇਹ ਔਰਤਾਂ ਰੇਲ ਪਟੜੀਆਂ ’ਤੇ ਧਰਨਾ ਦੇਣ ਬੈਠੀਆਂ ਹਨ। ਇਸ ਦੌਰਾਨ ਔਰਤਾਂ ਵੱਲੋਂ ਖੇਤੀ ਬਿੱਲਾਂ ਖ਼ਿਲਾਫ਼ ਨਾਅਰੇ ਲਗਾਏ ਜਾ ਰਹੇ ਹਨ ਅਤੇ ਖੇਤੀ ਬਿੱਲ ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ।
Women protest against farm bills
ਇਸ ਦੌਰਾਨ ਮਸ਼ਹੂਰ ਪੰਜਾਬੀ ਅਦਾਕਾਰਾ ਜਪਜੀ ਖਹਿਰਾ ਵੀ ਰੋਲ ਰੋਕੋ ਅੰਦੋਲਨ ਵਿਚ ਸ਼ਾਮਲ ਹੋਈ। ਇਸ ਤੋਂ ਪਹਿਲਾਂ ਜਪੀ ਖਹਿਰਾ ਅਤੇ ਦੇਵ ਖਰੌੜ ਨੇ ਖੇਤੀ ਬਿੱਲਾਂ ਦੇ ਵਿਰੋਧ ਵਿਚ ਆਮ ਆਦਮੀ ਪਾਰਟੀ ਨਾਲ ਮਿਲ ਕੇ 24 ਸਤੰਬਰ ਨੂੰ ਮੋਗਾ ਵਿਖੇ ਵਿਸ਼ਾਲ ਰੋਡ ਸ਼ੋਅ ਕੱਢਿਆ ਸੀ।
Japji Khaira
ਦੱਸ ਦਈਏ ਕਿ ਬੀਤੇ ਦਿਨ ਜੰਡਿਆਲਾ ਗੁਰੂ ਨੇੜਲੇ ਪਿੰਡ ਦੇਵੀਦਾਸਪੁਰ ਵਿਖੇ ਮੁੱਖ ਰੇਲ ਮਾਰਗ ਦਿੱਲੀ-ਅੰਮ੍ਰਿਤਸਰ 'ਤੇ ਰੇਲ ਆਵਾਜਾਈ ਠੱਪ ਕਰਕੇ ਭਾਰੀ ਗਿਣਤੀ 'ਚ ਕਿਸਾਨਾਂ, ਮਜ਼ਦੂਰਾਂ ਅਤੇ ਨੌਜਵਾਨਾਂ ਨੇ ਨੰਗੇ ਧੜ ਹੋ ਕੇ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।
Farmer Protest On Railway
ਕਿਸਾਨ ਵਿਰੋਧੀ ਬਿਲਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਕੀਤੇ ਜਾ ਰਹੇ ਹਨ, ਇਸ ਅੰਦੋਲਨ ਨੂੰ ਵਧਾ ਕੇ 29 ਤਰੀਕ ਤੱਕ ਕਰ ਦਿੱਤਾ ਗਿਆ ਹੈ।