
ਸੁਖਬੀਰ ਬਾਦਲ ਨੇ ਵਜ਼ਾਰਤ ਬਾਦਲ ਪਿੰਡ ਵਿਚ ਲੱਗੇ ਧਰਨੇ ਤੋਂ ਘਬਰਾ ਕੇ ਛੱਡੀ
ਰੂਪਨਗਰ: ਸੁਖਬੀਰ ਸਿੰਘ ਬਾਦਲ ਵਲੋਂ ਦਿਤਾ ਗਿਆ ਬਿਆਨ ਕਿ ਮੈਂ ਬੰਬ ਸੁੱਟ ਦਿਤਾ, ਬਹੁਤ ਹੀ ਤਰਕਹੀਣ ਅਤੇ ਹਾਸੋਹੀਣਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇਥੇ ਸਪੋਕਸਮੈਨ ਨਾਲ ਗੱਲ ਕਰਦਿਆਂ ਭਾਜਪਾ ਦੇ ਸੀਨੀਅਰ ਆਗੂ ਮਦਨ ਮੋਹਨ ਮਿੱਤਲ ਨੇ ਕੀਤਾ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਇਸ ਗੱਲ ਨੂੰ ਸਪੱਸ਼ਟ ਕਰੇ ਕਿ ਇਹ ਬੰਬ ਸੁੱਟਿਆ ਕਿਸ 'ਤੇ ਹੈ।
Sukhbir Badal And Parkash Badal
ਮਿੱਤਲ ਨੇ ਕਿਹਾ ਕਿ ਜੇਕਰ ਸੁਖਬੀਰ ਸਿੰਘ ਬਾਦਲ ਕਹਿੰਦੇ ਹਨ ਕਿ ਇਹ ਬੰਬ ਮੈਂ ਐਨਡੀਏ 'ਤੇ ਸੁੱਟ ਦਿਤਾ ਹੈ ਤਾਂ ਇਹ ਬਹੁਤ ਹੀ ਦੁਖਦਾਈ ਗੱਲ ਹੈ ਕਿਉਂਕਿ ਇਹ ਐਨਡੀਏ ਗਠਜੋੜ ਪ੍ਰਕਾਸ਼ ਸਿੰਘ ਬਾਦਲ ਨੇ ਅਪਣੇ ਖ਼ੂਨ ਨਾਲ ਸਿੰਜ ਕੇ ਬਣਾਇਆ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਇਹ ਬਿਆਨ ਦੇ ਕੇ ਅਪਣੇ ਆਪ ਨੂੰ ਇਕ ਮਜ਼ਾਕ ਦਾ ਪਾਤਰ ਬਣਾ ਲਿਆ ਹੈ।
Madan Mohan Mittal
ਉਨ੍ਹਾਂ ਕਿਹਾ ਕਿ ਜਿਸ ਲਈ ਸੁਖਬੀਰ ਸਿੰਘ ਬਾਦਲ ਵਲੋਂ ਇਹ ਸਾਰੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਉਸ ਕਿਸਾਨ ਨੇ ਹੀ ਸੁਖਬੀਰ ਸਿੰਘ ਬਾਦਲ ਨੂੰ ਨਕਾਰ ਦਿਤਾ ਹੈ ਅਤੇ ਅਪਣਾ ਲੀਡਰ ਨਹੀਂ ਮੰਨਿਆ। ਮਿੱਤਲ ਨੇ ਕਿਹਾ ਕਿ ਕਿਸਾਨਾਂ ਨੇ ਵੋਟਾਂ ਪਾ ਕੇ ਸੁਖਬੀਰ ਸਿੰਘ ਬਾਦਲ ਨੂੰ ਸੰਸਦ ਵਿਚ ਉਨ੍ਹਾਂ ਦੀ ਨੁਮਾਇੰਦਗੀ ਅਤੇ ਉਨ੍ਹਾਂ ਦੀ ਗੱਲ ਕਰਨ ਲਈ ਭੇਜਿਆ ਸੀ ਜੋ ਕਿ ਸੁਖਬੀਰ ਸਿੰਘ ਬਾਦਲ ਨੇ ਨਹੀਂ ਕੀਤੀ।
Sukhbir Badal And Harsimrat Badal
ਅਤੇ ਇਸ ਤਰ੍ਹਾਂ ਕਰ ਕੇ ਉਨ੍ਹਾਂ ਨੇ ਇਕ ਵੱਡਾ ਧੋਖਾ ਕਿਸਾਨਾਂ ਨਾਲ ਵੀ ਕੀਤਾ ਹੈ ਜਦਕਿ ਉਨ੍ਹਾਂ ਨੂੰ ਚਾਹੀਦਾ ਸੀ ਕਿ ਜੇਕਰ ਬਿਲ ਵਿਚ ਕੋਈ ਗੱਲ ਸੀ ਤਾਂ ਸੰਸਦ ਵਿਚ ਗੱਲ ਕਰਦੇ ਕਿਉਂਕਿ ਉਹ ਸੱਤਾਧਾਰੀ ਧਿਰ ਦੀ ਭਾਈਵਾਲ ਪਾਰਟੀ ਹੈ। ਉਨ੍ਹਾਂ ਕਿਹਾ ਕਿ ਬੀਬੀ ਬਾਦਲ ਨੇ ਵਜ਼ਾਰਤ ਬਾਦਲ ਪਿੰਡ ਵਿਚ ਲੱਗੇ ਧਰਨੇ ਤੋਂ ਘਬਰਾ ਕੇ ਛੱਡੀ ਹੈ ਤੇ ਜਿਸ ਰਾਜਨੀਤਕ ਲਾਹੇ ਖ਼ਾਤਰ ਉਨ੍ਹਾਂ ਵਲੋਂ ਵਜ਼ਾਰਤ ਛੱਡੀ ਗਈ ਸੁਖਬੀਰ ਬਾਦਲ ਨੂੰ ਉਹ ਵੀ ਨਹੀਂ ਮਿਲਿਆ।
Sukhbir Badal
ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਜਿਸ ਦਿਨ ਦਮਦਮਾ ਸਾਹਿਬ ਗਏ ਉਸ ਦਿਨ ਵੀ ਉਨ੍ਹਾਂ ਵਿਰੁਧ ਨਾਹਰੇ ਲੱਗੇ। ਉਨ੍ਹਾਂ ਕਿਹਾ ਕਿ ਜੇ ਸੁਖਬੀਰ ਬਾਦਲ ਬਿਆਨ ਦੇ ਰਿਹਾ ਹੈ ਕਿ ਮੈਂ ਕੇਂਦਰ ਸਰਕਾਰ ਡਰਾ ਦਿਤੀ ਤਾਂ ਇਹ ਉਸ ਦਾ ਵਹਿਮ ਹੈ। ਨਾ ਕੇਂਦਕ ਸਰਕਾਰ ਉਸ ਤੋਂ ਡਰਦੀ ਹੈ ਅਤੇ ਨਾ ਹੀ ਉਸਦੀ ਇੰਨੀ ਹਿੰਮਤ ਹੈ ਕਿ ਉਹ ਡਰਾ ਸਕੇ।