ਸੁਖਬੀਰ ਵੱਲੋਂ ਹਰਸਿਮਰਤ ਦੇ ਅਸਤੀਫੇ ਨੂੰ 'ਪਰਮਾਣੂੰ ਬੰਬ' ਕਹਿਣ 'ਤੇ ਕੈਪਟਨ ਦਾ ਵਿਅੰਗ
Published : Sep 26, 2020, 6:19 pm IST
Updated : Sep 26, 2020, 6:19 pm IST
SHARE ARTICLE
Captain Amarinder Singh and Sukhbir Singh Badal
Captain Amarinder Singh and Sukhbir Singh Badal

ਕਿਹਾ ਇਹ ਤਾਂ ਫੁੱਸ ਪਟਾਕਾ ਵੀ ਨਹੀਂ ਨਿਕਲਿਆ

ਚੰਡੀਗੜ੍ਹ: ਵਿਵਾਦਤ ਖੇਤੀਬਾੜੀ ਬਿੱਲਾਂ ਨੂੰ ਲੈ ਕੇ ਇਕ-ਦੂਜੇ ਖਿਲਾਫ ਸੌਦੇਬਾਜ਼ੀ ਕਰ ਰਹੀਆਂ ਪੁਰਾਣੀਆਂ ਸਹਿਯੋਗੀ ਪਾਰਟੀਆਂ ਅਕਾਲੀ ਦਲ ਤੇ ਭਾਜਪਾ ਵੱਲੋਂ ਜਨਤਕ ਤੌਰ 'ਤੇ ਆਪਸ ਵਿੱਚ ਦੋਸ਼ ਲਾਉਣ ਦੀ ਖੇਡੀ ਜਾ ਰਹੀ ਸਿਆਸਤ ਦਾ ਮੌਜੂ ਉਡਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਅਕਾਲੀਆਂ ਵੱਲੋਂ ਐਨ.ਡੀ.ਏ. ਗਠਜੋੜ ਨਾ ਛੱਡਣਾ ਉਹਨਾਂ ਵੱਲੋਂ ਸੱਤਾ ਹਾਸਲ ਕਰਨ ਲਈ ਖਾਹਸ਼ ਤੇ ਲਾਲਚ ਨੂੰ ਸਿੱਧ ਕਰਦਾ ਹੈ।

Capt Amrinder SinghCapt Amrinder Singh

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਦਲ ਪੰਜਾਬ ਅਤੇ ਕਿਸਾਨਾਂ ਦੀ ਕੀਮਤ 'ਤੇ ਸੱਤਾ ਸੁੱਖ ਭੋਗਣ ਦੇ ਆਖਰੀ ਪੜਾਵਾਂ ਉਤੇ ਹੈ, ਇਸ ਦੇ ਬਾਵਜੂਦ ਕਿ ਉਹਨਾਂ ਦੀ ਭਾਈਵਾਲ ਪਾਰਟੀ ਭਾਜਪਾ ਵੱਲੋਂ ਜਨਤਕ ਤੌਰ 'ਤੇ ਉਹਨਾਂ ਨੂੰ ਅਪਮਾਨਤ ਕੀਤਾ ਜਾਂਦਾ ਹੈ। ਉਹਨਾਂ ਅਕਾਲੀ ਦਲ ਦੇ ਦੋਹਰੇ ਮਾਪਦੰਡਾਂ ਅਤੇ ਕਿਸਾਨੀ ਭਾਈਚਾਰੇ ਪ੍ਰਤੀ ਚਿੰਤਾ ਦੀ ਪੂਰਨ ਘਾਟ ਦਾ ਪਰਦਾਫਾਸ਼ ਕੀਤਾ। ਉਹ ਭਾਜਪਾ ਦੇ ਉਸ ਬਿਆਨ ਦਾ ਹਵਾਲਾ ਦੇ ਰਹੇ ਸਨ ਜਿਸ ਵਿੱਚ ਉਹਨਾਂ ਕਿਹਾ ਸੀ ਕਿ ਭਾਜਪਾ ਨੇ ਖੇਤੀਬਾੜੀ ਬਿੱਲਾਂ ਉਤੇ ਕਿਸਾਨਾਂ ਨੂੰ ਮਨਵਾਉਣ ਦਾ ਕੰਮ ਅਕਾਲੀਆਂ ਉਤੇ ਛੱਡ ਦਿੱਤਾ ਸੀ।

Shiromani Akali Dal Shiromani Akali Dal

ਮੁੱਖ ਮੰਤਰੀ ਨੇ ਕਿਹਾ, ''ਅਕਾਲੀ ਅਜੇ ਵੀ ਕਿਸਾਨ ਵਿਰੋਧੀ ਤੇ ਲੋਕ ਵਿਰੋਧੀ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਾ ਹਿੱਸਾ ਕਿਉਂ ਹਨ ਜਿਨ੍ਹਾਂ ਨੇ ਕਾਰਪੋਰੇਟ ਘਰਾਣਿਆਂ ਨਾਲ ਮਿਲ ਕੇ ਕਿਸਾਨਾਂ ਨੂੰ ਰੋਜ਼ੀ ਰੋਟੀ ਤੋਂ ਵਾਂਝੇ ਕਰਨ ਅਤੇ ਪੰਜਾਬ ਨੂੰ ਬਰਾਬਦ ਕਰਨ ਦੀ ਸਾਜਿਸ਼ ਰਚੀ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਹਾਲੇ ਵੀ ਰਾਜਸੀ ਤੌਰ 'ਤੇ ਬਣੇ ਰਹਿਣ ਲਈ ਆਪਣਾ ਹਰ ਹੀਲਾ ਵਸੀਲਾ ਵਰਤਣ ਦੀ ਕੋਸ਼ਿਸ਼ ਕਰ ਰਿਹਾ ਹੈ।

Shiromani Akali Dal-BJPShiromani Akali Dal-BJP

ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਸ਼ਰਮਨਾਕ ਤਰੀਕੇ ਨਾਲ ਦੋਹਰੀ ਬੋਲੀ ਬੋਲਣ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਪੰਜਾਬ ਭਰ ਵਿੱਚ ਕਿਸਾਨਾਂ ਵਿੱਚ ਫੈਲੇ ਵਿਆਪਕ ਰੋਹ ਤੋਂ ਬਾਅਦ ਆਪਣੀ ਰਾਜਸੀ ਸ਼ਾਖ ਬਚਾਉਣ ਲਈ ਹਰਸਿਮਰਤ ਕੌਰ ਵੱਲੋਂ ਕੇਂਦਰੀ ਵਜ਼ਾਰਤ ਵਿੱਚੋਂ ਅਸਤੀਫਾ ਦੇਣ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਸੀ ਕਿ ਸੁਖਬੀਰ ਬਾਦਲ ਕੇਂਦਰ ਸਰਕਾਰ ਵਿੱਚੋਂ ਅਕਾਲੀ ਦਲ ਨੂੰ ਬਾਹਰ ਕਰ ਲੈਣਗੇ ਪਰ ਇਸ ਤਰ੍ਹਾਂ ਅਜਿਹਾ ਨਹੀਂ ਹੋਇਆ।

Harsimrat Kaur Badal Harsimrat Kaur Badal

ਗੈਰ-ਸੰਵਿਧਾਨਕ ਤੇ ਗੈਰ-ਲੋਕਤੰਤਰਿਕ ਖੇਤੀਬਾੜੀ ਬਿੱਲਾਂ ਰਾਹੀਂ ਕਾਰਪੋਰੇਟ ਘਰਾਣਿਆਂ ਕੋਲ ਹਿੱਤ ਵੇਚਣ ਵਾਲੀ ਕੇਂਦਰ ਸਰਕਾਰ ਦੀ ਲਗਾਤਾਰ ਹਮਾਇਤ ਕਰਨ ਲਈ ਅਕਾਲੀਆਂ ਉਤੇ ਵਰ੍ਹਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਨੇ ਪੂਰੀ ਤਰ੍ਹਾਂ ਆਪਣੀ ਰਾਜਸੀ ਭਰੋਸੇਯੋਗਤਾ ਗਵਾ ਲਈ ਹੈ ਜਾਂ ਨਵੇਂ ਕਾਨੂੰਨਾਂ 'ਤੇ ਅੜਿੱਕੇ ਖੜ੍ਹੇ ਕੀਤੇ ਹੋਏ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਦੇ ਖਾਤਮੇ ਲਈ ਬਾਦਲ ਹੀ ਜ਼ਿੰਮੇਵਾਰ ਹਨ।

Harsimrat Kaur Badal-Sukhbir Singh BadalHarsimrat Kaur Badal-Sukhbir Singh Badal

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਦੀ ਅਕਾਲੀਆਂ ਪ੍ਰਤੀ ਨਾਰਾਜ਼ਗੀ ਤੋਂ ਲੈ ਕੇ ਭਾਜਪਾ ਨਾਲ ਨਜਿੱਠਣ ਤੱਕ ਜਾਪ ਰਿਹਾ ਹੈ ਕਿ ਅਕਾਲੀ ਦਲ ਪੰਜਾਬ ਦੇ ਰਾਜਸੀ ਨਕਸ਼ੇ ਤੋਂ ਪੂਰੀ ਤਰ੍ਹਾਂ ਅਲੋਪ ਹੋ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਖਾਸ ਕਰਕੇ ਕਿਸਾਨ ਬਾਦਲਾਂ ਨੂੰ ਉਹਨਾਂ ਦੇ ਧੋਖੇ ਅਤੇ ਬੇਇਮਾਨੀ ਲਈ ਕਦੇ ਮਾਫ ਨਹੀਂ ਕਰਨਗੇ।

Captain Amarinder SinghCaptain Amarinder Singh

ਸੁਖਬੀਰ ਵੱਲੋਂ ਹਰਸਿਮਰਤ ਦੇ ਕੇਂਦਰੀ ਵਜ਼ਾਰਤ ਵਿੱਚੋਂ ਅਸਤੀਫੇ ਨੂੰ 'ਪਰਮਾਣੂੰ ਬੰਬ' ਆਖਣ ਜਿਸ ਨੇ ਪ੍ਰਧਾਨ ਮੰਤਰੀ ਹਿਲਾ ਦਿੱਤਾ, ਉਤੇ ਵਿਅੰਗ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਤਾਂ ਇਹ ਇਕ ਫੁੱਸ ਪਟਾਕਾ ਵੀ ਨਹੀਂ ਸੀ ਜਿਸ ਦਾ ਕੋਈ ਅਸਰ ਨਹੀਂ ਹੋਇਆ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਭਾਜਪਾ ਅਕਾਲੀਆਂ ਦੀ ਰੱਤੀ ਭਰ ਵੀ ਪਰਵਾਹ ਨਹੀਂ ਕਰਦੇ ਜਿਵੇਂ ਕਿ ਉਸ ਦੇ ਗਠਜੋੜ ਦੇ ਸਾਬਕਾ ਭਾਈਵਾਲ ਦੀ ਆਲੋਚਨਾ ਤੋਂ ਸ਼ਪੱਸ਼ਟ ਹੋ ਰਿਹਾ ਹੈ ਅਤੇ ਹਰਸਿਮਰਤ ਦਾ ਅਸਤੀਫਾ ਵੀ ਝੱਟ ਹੀ ਸਵਿਕਾਰ ਕਰ ਲਿਆ ਗਿਆ।

Farmer ProtestFarmer Protest

ਉਹਨਾਂ ਕਿਹਾ ਕਿ ਜਾਪਦਾ ਹੈ ਕਿ ਭਾਜਪਾ ਪੰਜਾਬ ਵਿਧਾਨ ਸਭਾ ਚੋਣਾਂ ਇਕੱਲਿਆਂ ਲੜਨਾ ਚਾਹੁੰਦੀ ਹੈ। ਉਹਨਾਂ ਅੱਗੇ ਕਿਹਾ ਕਿ ਜੇ ਅਕਾਲੀ ਦਲ ਨੇ ਸੱਤਾਧਾਰੀ ਗਠਜੋੜ ਆਪਣੇ ਆਪ ਨਹੀਂ ਛੱਡਿਆ ਤਾਂ ਲੱਗਦਾ ਹੈ ਕਿ ਐਨ.ਡੀ.ਏ. ਅਕਾਲੀ ਦਲ ਨੂੰ ਆਪਣੇ ਆਪ ਬਾਹਰ ਕੱਢ ਦੇਵੇਗੀ। ਮੁੱਖ ਮੰਤਰੀ ਨੇ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਕਿਸਾਨਾਂ ਦੇ ਅੰਦੋਲਨ ਅਤੇ ਕੱਲ੍ਹ ਦੇ ਭਾਰਤ/ਪੰਜਾਬ ਬੰਦ ਦੇ ਸੱਦੇ ਦੀ ਸਫਲਤਾ ਦਾ ਸਿਹਰਾ ਲੈਣ ਦੀਆਂ ਉਹਨਾਂ ਕੋਸ਼ਿਸ਼ਾਂ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਿਸ ਵਿੱਚ ਸੁਖਬੀਰ ਨੇ ਦਾਅਵਾ ਕੀਤਾ ਕਿ ਅਕਾਲੀ ਦਲ ਵੱਲੋਂ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤੇ ਗਏ।

ਉਹਨਾਂ ਕਿਹਾ ਕਿ ਅਸਲ ਵਿੱਚ ਅਕਾਲੀ ਦਲ ਨੇ ਕਿਸਾਨਾਂ ਵੱਲੋਂ ਬੰਦ ਦੇ ਸੱਦੇ ਤੋਂ ਬਾਅਦ ਸੂਬਾ ਪੱਧਰ 'ਤੇ ਚੱਕਾ ਜਾਮ ਕਰਨ ਦੇ ਐਲਾਨ ਨਾਲ ਕਿਸਾਨਾਂ ਦੇ ਅੰਦੋਲਨ ਨੂੰ ਸਾਬੋਤਾਜ ਕਰਨ ਦੀ ਸ਼ਰਮਨਾਕ ਕੋਸ਼ਿਸ਼ ਕੀਤੀ। ਇਹ ਗੱਲ ਕਿਸਾਨ ਜਥੇਬੰਦੀਆਂ ਦੇ ਗਲੇ ਨਹੀਂ ਉਤਰੀ ਜਿਨ੍ਹਾਂ ਨੇ ਅਕਾਲੀ ਦਲ ਦੀ ਕਾਰਵਾਈ ਦੀ ਸਖਤ ਨਿੰਦਾ ਕੀਤੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement