ਚੰਨੀ ਦਾ ਬਠਿੰਡਾ ਦੌਰਾ: ਨਵੇਂ ਰੂਪ 'ਚ ਨਜ਼ਰ ਆਏ ਮੁੱਖ ਮੰਤਰੀ 
Published : Sep 27, 2021, 6:46 am IST
Updated : Sep 27, 2021, 6:46 am IST
SHARE ARTICLE
image
image

ਚੰਨੀ ਦਾ ਬਠਿੰਡਾ ਦੌਰਾ: ਨਵੇਂ ਰੂਪ 'ਚ ਨਜ਼ਰ ਆਏ ਮੁੱਖ ਮੰਤਰੀ 


ਗੁਲਾਬੀ ਸੁੰਡੀ ਕਾਰਨ ਤਬਾਹ ਹੋਈਆਂ ਨਰਮੇ ਦੀਆਂ ਫ਼ਸਲਾਂ ਦਾ ਲਿਆ ਜਾਇਜ਼ਾ 

ਬਠਿੰਡਾ, 26 ਸਤੰਬਰ (ਸੁਖਜਿੰਦਰ ਮਾਨ, ਸਨੀ ਗੋਇਲ): ਇਕ ਗ਼ਰੀਬ ਘਰ 'ਚੋਂ ਉਠ ਕੇ ਅਪਣੀ ਮਿਹਨਤ ਦੇ ਬਲਬੂਤੇ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤਕ ਪੁੱਜਣ ਵਾਲੇ ਚਰਨਜੀਤ ਸਿੰਘ ਚੰਨੀ ਅਪਣੇ ਪਲੇਠੇ ਬਠਿੰਡਾ ਦੌਰੇ ਦੌਰਾਨ ਜਿਥੇ ਕਿਸਾਨਾਂ ਨੂੰ  ਦਿਲਾਸਾ ਦੇਣ ਵਿਚ ਸਫ਼ਲ ਰਹੇ ਉਥੇ ਆਮ ਲੋਕਾਂ ਦੇ ਦਿਲ ਜਿੱਤਦੇ ਵੀ ਨਜ਼ਰ ਆਏ | 
ਫ਼ਿਲਮੀ ਨਾਇਕ ਦੀ ਤਰ੍ਹਾਂ ਰਸਤੇ 'ਚ ਤੁਰੇ ਜਾਂਦੇ ਆਮ ਲੋਕਾਂ ਨੂੰ  ਮਿਲਣ ਤੋਂ ਲੈ ਕੇ ਤਬਾਹ ਹੋਈ ਫ਼ਸਲ ਕਾਰਨ  ਭੜਕੇ ਕਿਸਾਨ ਨੂੰ  ਜੱਫੀ 'ਚ ਲੈ ਕੇ ਸ਼ਾਂਤ ਕਰਨ ਸਹਿਤ ਪਿੰਡ ਦੀ ਗਲੀ 'ਚ ਤੁਰੀ ਜਾਂਦੀ ਨਵੀਂ ਵਿਆਹੀ ਜੋੜੀ ਸ਼ਗਨ ਦੇਣ ਵਾਲੇ ਚੰਨੀ 
ਇਕ ਬਦਲੇ ਹੋਏ ਰੂਪ 'ਚ ਨਜ਼ਰ ਆ ਰਹੇ ਹਨ, ਜਿਹੜਾ ਉਨ੍ਹਾਂ ਦੇ ਪਿਛਲੇ ਸਾਢੇ ਚਾਰ ਸਾਲਾਂ ਦੇ ਮੰਤਰੀ ਕਾਰਜਕਾਲ ਦੌਰਾਨ ਉਭਰ ਕੇ ਸਾਹਮਣੇ ਨਹੀਂ ਆ ਰਿਹਾ ਸੀ | ਬਠਿੰਡਾ ਪੱਟੀ 'ਚ ਗੁਲਾਬੀ ਸੁੰਡੀ ਕਾਰਨ ਤਬਾਹ ਹੋਈਆਂ ਨਰਮੇ ਦੀਆਂ ਫ਼ਸਲਾਂ ਦਾ ਜਾਇਜ਼ਾ ਲੈਣ ਲਈ ਦਿਤੇ ਹੋਏ ਸਮੇਂ ਤੋਂ ਪਹਿਲਾਂ ਪੁੱਜਣ ਵਾਲੇ ਚੰਨੀ ਖੇਤਾਂ 'ਚ ਪੁੱਜਣ ਤੋਂ ਪਹਿਲਾਂ ਅਪਣੇ ਲਾਮਲਸ਼ਕਰ ਨੂੰ  ਪਿਛੇ ਰੋਕਦੇ ਰਹੇ | ਸਿੱਧੇ ਕਿਸਾਨਾਂ ਨਾਲ ਗੱਲਬਾਤ ਕਰਨ ਨੂੰ ੂ ਉਨ੍ਹਾਂ ਤਰਜੀਹ ਦਿਤੀ | ਜਦ ਪਿੰਡ ਕਟਾਰ ਸਿੰਘ ਵਾਲਾ ਵਿਖੇ ਇਕ ਪੀੜਤ ਕਿਸਾਨ ਨੇ ਉਚੀ-ਉਚੀ ਅਪਣਾ ਰੋਣਾ ਰੋਇਆ ਤਾਂ ਚੰਨੀ ਨੇ ਉਸ ਨੂੰ  ਗਲੇ ਲਗਾ ਲਿਆ | 55 ਹਜ਼ਾਰ ਰੁਪਏ ਪ੍ਰਤੀ ਏਕੜ ਜ਼ਮੀਨ ਠੇਕੇ 'ਤੇ ਲੈ ਕੇ ਨਰਮੇ ਦੀ ਫ਼ਸਲ ਗਵਾਉਣ ਵਾਲੇ ਕਿਸਾਨ ਦਾ ਗੁੱਸਾ ਤਾਂ ਸ਼ਾਂਤ ਹੋਇਆ ਹੀ, ਬਲਕਿ ਮੁੱਖ ਮੰਤਰੀ ਦਾ ਇਹ ਅੰਦਾਜ਼ ਆਮ ਲੋਕਾਂ ਨੂੰ  ਵੀ ਪਸੰਦ ਆਇਆ | ਇਸ ਤੋਂ ਬਾਅਦ ਉਹ ਹਲਕਾ ਤਲਵੰਡੀ ਸਾਬੋ ਦੇ ਪਿੰਡ ਨਸੀਬਪੁਰਾ ਦੇ ਖੇਤਾਂ ਵਿਚ ਪੁੱਜੇ, ਜਿਥੇ ਉਨ੍ਹਾਂ ਕਿਸਾਨਾਂ ਨੂੰ  ਹਰ ਸੰਭਵ ਮਦਦ ਦਾ ਭਰੋਸਾ ਦਿਵਾਇਆ | 
ਇਸ ਦੌਰਾਨ ਚੰਨੀ ਤੇ ਰੰਧਾਵਾ ਨੇ ਸੁੰਡੀ ਦੇ ਹਮਲੇ ਦਾ ਜਾਇਜ਼ਾ ਲਿਆ ਅਤੇ ਮਾਹਰਾਂ ਤੋਂ ਬਕਾਇਦਾ ਜਾਣਕਾਰੀ ਹਾਸਲ ਕੀਤੀ | ਮਾਹਰਾਂ ਦਾ ਕਹਿਣਾ ਸੀ ਕਿ ਸੁੰਡੀ ਨੂੰ  ਵਧੀਆ ਕੀਟਨਾਸ਼ਕ ਦਵਾਈਆਂ ਨਾਲ ਨਸ਼ਟ ਕੀਤਾ ਜਾ ਸਕਦਾ ਹੈ ਤੇ ਫ਼ਸਲ ਨੂੰ  ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ ਜਿਸ 'ਤੇ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ  ਤੁਰਤ ਆਦੇਸ਼ ਦਿਤੇ ਕਿ ਉਹ ਕਿਸਾਨਾਂ ਨੂੰ  ਵਧੀਆ ਤੋਂ ਵਧੀਆ ਕੀਟਨਾਸ਼ਕ ਦਵਾਈਆਂ ਮੁਹਈਆ ਕਰਵਾਉਣ | ਇਸ ਸਬੰਧੀ ਖ਼ਰਚੇ ਦੀ ਬਿਲਕੁਲ ਵੀ ਪ੍ਰਵਾਹ ਨਾ ਕੀਤੀ ਜਾਵੇ | ਉਨ੍ਹਾਂ ਇਹ ਵੀ ਕਿਹਾ ਕਿ ਇਸ ਖੇਤਰ ਵਿਚ ਨੁਕਸਾਨ ਦੀ ਗਿਰਦਾਵਰੀ ਖ਼ਾਤਰ ਉਹ ਪਹਿਲਾਂ ਹੀ ਨਿਰਦੇਸ਼ ਜਾਰੀ ਕਰ ਚੁੱਕੇ ਹਨ | ਰਿਪੋਰਟ ਆਉਣ ਤੋਂ ਬਾਅਦ ਸਬੰਧਤ ਕਿਸਾਨਾਂ ਨੂੰ  ਯੋਗ ਮੁਆਵਜ਼ਾ ਦਿਤਾ ਜਾਵੇਗਾ |
ਨਵੇਂ ਬਣਨ ਵਾਲੇ ਮੰਤਰੀ ਮੰਡਲ 'ਚ ਹੋ ਰਹੇ ਫੇਰਬਦਲ ਤੇ ਹੋਰ ਕਈ ਸਿਆਸੀ ਪ੍ਰੇਸ਼ਾਨੀਆਂ ਨਾਲ ਅੰਦਰੋ-ਅੰਦਰੀ ਜੂਝ ਰਹੇ ਮੁੱਖ ਮੰਤਰੀ ਦਾ ਕਾਫ਼ਲਾ ਇਸ ਤੋਂ ਬਾਅਦ ਪਿੰਡ ਮੰਡੀ ਕਲਾਂ 'ਚ ਪੁੱਜਿਆ | ਇਸ ਦੌਰਾਨ ਉਨ੍ਹਾਂ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨ ਸੁਖਪਾਲ ਸਿੰਘ ਦੇ ਭਰਾ ਨੱਥਾ ਸਿੰਘ ਨੂੰ  ਸਰਕਾਰੀ ਨੌਕਰੀ ਦਾ ਪੱਤਰ ਘਰ ਜਾ ਕੇ ਸੌਂਪਿਆ | ਖ਼ੁਦ ਨੂੰ  ਆਮ ਆਦਮੀ ਕਰਾਰ ਦੇਣ ਵਾਲੇ ਇਸ ਮੁੱਖ ਮੰਤਰੀ ਨੇ ਅਪਣੇ ਨਾਲ ਮੌਜੂਦ ਉੱਪ-ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਹੋਰਨਾਂ ਨਾਲ ਉਕਤ ਕਿਸਾਨ ਪ੍ਰਵਾਰ ਦੇ ਘਰ ਵਿਚ ਬਣਿਆ ਹੋਇਆ ਸਾਦਾ ਖਾਣਾ ਖਾਧਾ | 
ਗੱਲ ਇਥੇ ਹੀ ਖ਼ਤਮ ਨਹੀਂ ਹੋਈ, ਪਿੰਡ 'ਚ ਕਾਫ਼ਲੇ ਦੌਰਾਨ ਮੁੱਖ ਮੰਤਰੀ ਨੂੰ  ਇਕ ਨਵ ਵਿਆਹੀ ਜੋੜੀ ਲੱਡੂ ਵੰਡਦੀ ਨਜ਼ਰ ਆਈ ਤਾਂ ਉਨ੍ਹਾਂ ਅਪਣਾ ਕਾਫ਼ਲਾ ਤੁਰਤ ਰੋਕ ਕੇ ਲੜਕੀ ਨੂੰ  ਸ਼ਗਨ ਦਿਤਾ ਤੇ ਲੜਕੇ ਨੂੰ  ਜੱਫੀ ਪਾ ਕੇ ਪਿਆਰ ਦਿਤਾ | ਮੁੱਖ ਮੰਤਰੀ ਦੇ ਦੌਰੇ ਦੀਆਂ ਉਕਤ ਵੀਡੀਉਜ਼ ਅੱਜ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੁੰਦੀਆਂ ਰਹੀਆਂ | 

ਬਾਕਸ

ਮੁੱਖ ਮੰਤਰੀ ਨੂੰ  ਚਿੱਬੜਾਂ ਦੀ ਚਟਣੀ ਲੱਗੀ ਸਵਾਦ
ਮਹਰੂਮ ਕਿਸਾਨ ਦੇ ਘਰ ਨਿਯੁਕਤੀ ਪੱਤਰ ਦੇਣ ਗਏ ਮੁੱਖ ਮੰਤਰੀ ਚੰਨੀ ਨੂੰ  ਜਦ ਪ੍ਰਵਾਰ ਵਲੋਂ ਖਾਣੇ ਦੀ ਆਫ਼ਰ ਕੀਤੀ ਗਈ ਤਾਂ ਉਹ ਜਵਾਬ ਨਾ ਦੇ ਸਕੇ | ਪ੍ਰਵਾਰ ਵਲੋਂ ਤੁਰਤ ਸਾਦਾ ਖਾਣਾ ਜਿਸ ਵਿਚ ਮੁੰਗੀ ਦੀ ਦਾਲ ਤੇ ਕੱਦੂ ਦੀ ਸਬਜ਼ੀ ਨਾਲ ਚਿੱਬੜਾਂ ਦੀ ਬਣੀ ਲਾਲ ਚਟਣੀ ਰੱਖੀ ਗਈ | ਮੁੱਖ ਮੰਤਰੀ ਨੂੰ  ਇਹ ਚਟਣੀ ਇੰਨ੍ਹੀ ਸਵਾਦ ਲੱਗੀ ਕਿ ਉਨ੍ਹਾਂ ਦੋ ਵਾਰ ਮੰਗ ਕੇ ਇਹ ਚਟਣੀ ਲਈ | ਉਨ੍ਹਾਂ ਨਾਲ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਖ਼ੁਦ ਥਾਲ ਹੱਥ 'ਚ ਫੜ ਕੇ ਰੋਟੀ ਖਾਂਦੇ ਨਜ਼ਰ ਆਏ | ਇਸ ਮੌਕੇ ਵਿਧਾਇਕ ਜਗਦੇਵ ਸਿੰਘ ਕਮਾਲੂ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ | 

ਇਸ ਖ਼ਬਰ ਨਾਲ ਸਬੰਧਤ ਫੋਟੋ 26 ਬੀਟੀਆਈ 01 ਨੰਬਰ ਵਿਚ ਭੇਜੀ ਜਾ ਰਹੀ ਹੈ | 
 

SHARE ARTICLE

ਏਜੰਸੀ

Advertisement

Organic Farming : ਕਿਸਾਨ ਨੇ ਸਮਝਾਏ ਜੈਵਿਕ ਖੇਤੀ ਦੇ ਲਾਭ, ਹੋ ਰਿਹਾ ਮੋਟਾ ਮੁਨਾਫ਼ਾ

20 May 2024 10:07 AM

ਸੁਣੋ ਨਸ਼ੇ ਨੂੰ ਲੈ ਕੇ ਕੀ ਬੋਲ ਗਏ ਅਨੰਦਪੁਰ ਸਾਹਿਬ ਦੇ ਲੋਕ ਕਹਿੰਦੇ, "ਚਿੱਟਾ ਸ਼ਰੇਆਮ ਵਿੱਕਦਾ ਹੈ"

20 May 2024 8:37 AM

Punjab Weather Update : ਬੱਚਿਆਂ ਦੀ ਜਾਨ ਲੈ ਸਕਦੀਆਂ ਨੇ ਗਰਮ ਹਵਾਵਾਂ, ਡਾਕਟਰ ਨੇ ਦੱਸਿਆ ਬਚਾਅ !

19 May 2024 5:13 PM

Spokesman Live || Sidhi Gaal || Public Review Elections 2024

19 May 2024 4:41 PM

ਰੈਲੀ ਦੌਰਾਨ Karamjit Anmol ਕਰ ਗਏ ਵੱਡਾ ਦਾਅਵਾ Anmol ਦਾ ਸਾਥ ਦੇਣ ਲਈ ਪਹੁੰਚੇ ਵੱਡੇ ਪੰਜਾਬੀ ਕਲਾਕਾਰ.......

19 May 2024 4:26 PM
Advertisement