
ਲੋਕਾਂ ਵੱਲੋਂ ਵੀ ਕੀਤੀ ਗਈ DSP ਦੀ ਸ਼ਲਾਘਾ
ਫਤਹਿਗੜ੍ਹ ਸਾਹਿਬ (ਧਰਮਿੰਦਰ ਸਿੰਘ) - ਪੰਜਾਬ ਪੁਲਿਸ ਐਨੀ ਵੀ ਮਾੜੀ ਨਹੀਂ ਹੁੰਦੀ ਕਦੇ ਕਦੇ ਪੰਜਾਬ ਪੁਲਿਸ ਵੀ ਦਰਿਆਦਿਲੀ ਦਿਖਾ ਦਿੰਦੀ ਹੈ। ਪੰਜਾਬ ਪੁਲਿਸ ਦਾ ਜੋ ਰੂਪ ਅਕਸਰ ਅਸੀਂ ਦੇਖਦੇ ਹਾਂ ਅੱਜ ਫਤਹਿਗੜ੍ਹ ਸਾਹਿਬ ਵਿਚ ਪੰਜਾਬ ਪੁਲਿਸ ਦਾ ਬਿਲਕੁਲ ਉਸ ਦੇ ਉਲਟ ਰੂਪ ਦੇਖਣ ਨੂੰ ਮਿਲਿਆ ਹੈ। ਇਹਨਾਂ ਅਫਸਰਾਂ ਦਪਅਸਲ ਫ਼ਤਹਿਗੜ੍ਹ ਸਾਹਿਬ ਦੇ ਡੀਐਸਪੀ ਰਘਵੀਰ ਸਿੰਘ ਨੇ ਅੱਜ ਭਾਰਤ ਬੰਦ ਦੇ ਦੌਰਾਨ ਦਰਿਆਦਿਲੀ ਦਿਖਾਈ ਹੈ। ਨਸ਼ਿਆਂ ਖਿਲਾਫ ਆਪਣੇ ਪ੍ਰਭਾਵਸ਼ਾਲੀ ਭਾਸ਼ਣ ਨੂੰ ਲੈ ਕੇ ਮਸ਼ਹੂਰ ਹੋਏ ਇਸ ਡੀਐਸਪੀ ਨੇ ਸੋਮਵਾਰ ਨੂੰ ਭਾਰਤ ਬੰਦ ਦੌਰਾਨ ਵੀ ਨਵੀਂ ਮਿਸਾਲ ਪੇਸ਼ ਕੀਤੀ।
ਦਰਅਸਲ ਉਹਨਾਂ ਨੇ ਜਾਮ 'ਚ ਫਸੇ ਬੱਚਿਆਂ ਨੂੰ ਇੱਕ ਦੁਕਾਨ ਖੁਲਵਾ ਕੇ ਖਾਣ ਪੀਣ ਦਾ ਸਾਮਾਨ ਦਿੱਤਾ ਤਾਂ ਜੋ ਸ਼ਾਮ ਤੱਕ ਬੱਚੇ ਭੁੱਖਣ ਭਾਣੇ ਨਾ ਰਹਿਣ।
ਡੀਐਸਪੀ ਰਘਵੀਰ ਸਿੰਘ ਨੇ ਕਿਹਾ ਕਿ ਜਦੋਂ ਉਹ ਡਿਊਟੀ ਤੇ ਜਾ ਰਹੇ ਸੀ ਤਾਂ ਰਸਤੇ 'ਚ ਦੇਖਿਆ ਕਿ ਕਈ ਗਰੀਬ ਪਰਿਵਾਰ ਸਰਹਿੰਦ ਕੋਲ ਜਾਮ 'ਚ ਫਸੇ ਹੋਏ ਸੀ। ਇਹਨਾਂ ਚ ਕਈ ਬੱਚੇ ਵੀ ਸਨ। ਉਹਨਾਂ ਨੇ ਆਪਣਾ ਫਰਜ਼ ਸਮਝਦੇ ਹੋਏ ਦੁਕਾਨ ਖੁਲਵਾ ਕੇ ਬੱਚਿਆਂ ਨੂੰ ਖਾਣ ਪੀਣ ਦਾ ਸਾਮਾਨ ਦਵਾਇਆ।
ਉਹਨਾਂ ਕਿਹਾ ਕਿ ਬੱਚੇ ਰੱਬ ਦਾ ਰੂਪ ਹੁੰਦੇ ਹਨ। ਸਾਨੂੰ ਇਹਨਾਂ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ। ਉਥੇ ਹੀ ਸਹਾਰਨਪੁਰ ਤੋਂ ਲੁਧਿਆਣਾ ਜਾ ਰਹੇ ਗਰੀਬ ਲੋਕਾਂ ਨੇ ਡੀਐਸਪੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਤੋਂ ਪਹਿਲਾਂ ਉਹਨਾਂ ਅਜਿਹਾ ਕਦੇ ਨਹੀਂ ਦੇਖਿਆ। ਦੱਸ ਦਈਏ ਕਿ ਅੱਜ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਤੇ ਕਿਸਾਨ ਅੰਦਲਨ ਨੂੰ ਹੋਰ ਮਜ਼ਬੂਤ ਕਰਨ ਲਈ ਕਿਸਾਨਾਂ ਨੇ ਭਾਰਤ ਬੰਦ ਦੀ ਕਾਲ ਦਿੱਤੀ ਸੀ ਤੇ ਕਿਸਾਨਾਂ ਦੇ ਇਸ ਭਾਰਤ ਬੰਦ ਨੂੰ ਪੂਰੇ ਦੇਸ਼ ਦਾ ਸਮਰਥਨ ਮਿਲ ਰਿਹਾ ਹੈ।