ਆਖ਼ਰ ਬਲਬੀਰ ਸਿੱਧੂ ਤੇ ਗੁਰਪ੍ਰੀਤ ਕਾਂਗੜ ਦਾ ਦਰਦ ਛਲਕ ਹੀ ਪਿਆ
Published : Sep 27, 2021, 6:47 am IST
Updated : Sep 27, 2021, 6:47 am IST
SHARE ARTICLE
image
image

ਆਖ਼ਰ ਬਲਬੀਰ ਸਿੱਧੂ ਤੇ ਗੁਰਪ੍ਰੀਤ ਕਾਂਗੜ ਦਾ ਦਰਦ ਛਲਕ ਹੀ ਪਿਆ


ਸਿੱਧੂ ਨੇ ਹਾਈਕਮਾਨ ਨੂੰ  ਕਿਹਾ, ਮੇਰਾ ਕਸੂਰ ਤਾਂ ਦੱਸ ਦਿੰਦੇ

ਚੰਡੀਗੜ੍ਹ, 26 ਸਤੰਬਰ (ਗੁਰਉਪਦੇਸ਼ ਭੁੱਲਰ): ਕੈਪਟਨ ਨਾਲ ਮੰਤਰੀ ਰਹੇ ਬਲਬੀਰ ਸਿੰਘ ਸਿੱਧੂ ਅਤੇ ਗੁਰਪ੍ਰੀਤ ਸਿੰਘ ਕਾਂਗੜ ਨੂੰ  ਚੰਨੀ ਮੰਤਰੀ ਮੰਡਲ ਵਿਚ ਸ਼ਾਮਲ ਨਾ ਕੀਤੇ ਜਾਣ ਬਾਅਦ ਅੱਜ ਉਨ੍ਹਾਂ ਦਾ ਦਰਦ ਵੀ ਆਖ਼ਰ ਛਲਕ ਹੀ ਪਿਆ | ਭਾਵੇਂ ਦੋਹਾਂ ਹੀ ਮੰਤਰੀਆਂ ਨੇ ਪਾਰਟੀ ਹਾਈਕਮਾਨ ਦੇ ਫ਼ੈਸਲੇ ਪ੍ਰਵਾਨ ਕਰਨ ਅਤੇ ਚੰਨੀ ਸਰਕਾਰ ਨੂੰ  ਪੂਰਾ ਸਹਿਯੋਗ ਦੇਣ ਦੀ ਗੱਲ ਆਖੀ ਹੈ ਪਰ ਨਾਲ ਹੀ ਅਪਣਾ ਰੋਸ ਵੀ ਪ੍ਰੈਸ ਕਾਨਫ਼ਰੰਸ ਕਰ ਕੇ ਜ਼ਾਹਰ ਕਰ ਦਿਤਾ ਹੈ | ਬਲਬੀਰ ਸਿੱਧੂ ਨੇ ਤਾਂ ਪਾਰਟੀ ਹਾਈਕਮਾਨ ਨੂੰ  ਪੱਤਰ ਲਿਖ ਕੇ ਵੀ ਅਪਣੇ ਵਿਚਾਰ ਪ੍ਰਗਟ ਕੀਤੇ ਹਨ | ਦੋਵੇਂ ਹੀ ਮੰਤਰੀਆ ਨੇ ਜਿਥੇ ਅਪਣੇ ਮੰਤਰੀ ਹੁੰਦੇ ਸਮੇਂ ਕੀਤੇ ਢੇਰ ਕੰਮ ਗਿਣਾਏ ਉਥੇ ਨਾਲ ਹੀ ਮਨ ਅੰਦਰ ਪੈਦਾ ਨਿਰਾਸ਼ਤਾ ਤੇ ਰੋਸ ਦਾ ਵੀ ਪ੍ਰਗਟਾਵਾ ਕਰ ਦਿਤਾ | 
ਬਲਬੀਰ ਸਿੱਧੂ ਤਾਂ ਮੀਡੀਆ ਨਾਲ ਗੱਲਬਾਤ ਸਮੇਂ ਭਾਵੁਕ ਹੋ ਗਏ ਤੇ ਹਾਈਕਮਾਨ ਨੂੰ  ਸਵਾਲ ਕੀਤਾ ਕਿ ਉਸ ਨੂੰ  ਇਹ ਤਾਂ ਦਸਿਆ ਜਾਂਦਾ ਕਿ ਮੇਰਾ ਕੀ ਕਸੂਰ ਹੈ? ਜੇਕਰ ਕੋਈ ਕਸੂਰ ਸੀ ਤਾਂ ਬੁਲਾ ਕੇ ਦਸਿਆ ਜਾਂਦਾ ਤੇ ਅਸਤੀਫ਼ਾ ਮੰਗ ਲੈਂਦੇ ਪਰ ਜਿਸ ਤਰੀਕੇ ਨਾਲ ਉਨ੍ਹਾਂ ਨੂੰ  ਮੰਤਰੀ ਮੰਡਲ ਵਿਚੋਂ ਬਾਹਰ ਕੀਤਾ ਗਿਆ ਹੈ, ਉਸ ਨਾਲ ਉਹ ਜ਼ਲੀਲ ਹੋਏ ਹਨ | ਉਨ੍ਹਾਂ ਅੱਖਾਂ ਵਿਚ ਹੰਝੂ ਭਰਦਿਆਂ ਕਿਹਾ ਕਿ ਕਿਸੇ ਵਿਅਕਤੀ ਨੂੰ  ਫਾਂਸੀ ਦੀ ਸਜ਼ਾ ਦੇਣ ਤੋਂ ਪਹਿਲਾਂ ਵੀ ਉਸ ਦੀ ਆਖ਼ਰੀ ਇੱਛਾ ਪੁਛੀ ਜਾਂਦੀ ਹੈ | ਸਿੱਧੂ ਨੇ ਕਿਹਾ ਕਿ ਹਾਈਕਮਾਨ ਦੀ ਕਾਰਵਾਈ ਕਾਰਨ ਮੇਰੇ 
ਇਲਾਕੇ ਦੇ ਲੋਕਾਂ ਵਿਚ ਰੋਸ ਹੈ ਪਰ ਮੈਂ ਪਾਰਟੀ ਲਈ ਹੋਰ ਵੀ ਤਕੜਾ ਹੋ ਕੇ ਕੰਮ ਕਰਦਾ ਰਹਾਂਗਾ | ਗੁਰਪ੍ਰੀਤ ਕਾਂਗੜ ਨੇ ਵੀ ਕਿਹਾ ਕਿ ਮੰਤਰੀ ਹੁੰਦਿਆਂ ਇੰਨੇ ਕੰਮ ਕੀਤੇ ਪਰ ਪਤਾ ਨਹੀਂ ਕਿਸ ਗੱਲ ਦੀ ਸਜ਼ਾ ਦਿਤੀ ਗਈ ਹੈ? ਉਨ੍ਹਾਂ ਮੰਤਰੀ ਮੰਡਲ ਦੇ ਕੁੱਝ ਨਵੇਂ ਮੈਂਬਰਾਂ ਦੀ ਚੋਣ 'ਤੇ ਵੀ ਸਵਾਲ ਚੁਕਦਿਆਂ ਕਿਹਾ ਕਿ ਕਈ ਅਕਾਲੀਆਂ ਨੂੰ  ਤਕੜੀ ਟੱਕਰ ਦੇਣ ਵਾਲੇ ਵਿਧਾਇਕ ਵੀ ਸਨ, ਜਿਨ੍ਹਾਂ ਨੂੰ  ਤਾਕਤ ਦੇਣੀ ਚਾਹੀਦੀ ਸੀ |

SHARE ARTICLE

ਏਜੰਸੀ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement