ਤਿੰਨੋਂ ਦਿੱਲੀ ਏਅਰਪੋਰਟ ਤੋਂ ਜਾ ਰਹੇ ਸਨ ਘਰ
ਬਹਾਦੁਰਗੜ੍ਹ: ਹਰਿਆਣਾ ਦੇ ਬਹਾਦੁਰਗੜ੍ਹ ਵਿਚ ਇੱਕ ਕਾਰ ਖੜ੍ਹੇ ਕੈਂਟਰ ਨਾਲ ਟਕਰਾ ਗਈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਕਾਰ 'ਚ ਸਵਾਰ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਹਿਲਾ ਮੰਗਲਵਾਰ ਸਵੇਰੇ ਕੈਨੇਡਾ ਤੋਂ ਭਾਰਤ ਪਰਤੀ ਸੀ। ਪੰਜਾਬ ਤੋਂ ਉਸ ਦਾ ਲੜਕਾ ਅਤੇ ਭੈਣ ਉਸ ਨੂੰ ਦਿੱਲੀ ਏਅਰਪੋਰਟ ਤੋਂ ਘਰ ਵਾਪਸ ਲੈ ਕੇ ਜਾ ਰਹੇ ਸਨ। ਅੱਧ ਵਿਚਕਾਰ ਹਾਦਸਾ ਵਾਪਰ ਗਿਆ। ਗੰਭੀਰ ਜ਼ਖ਼ਮੀ ਨੌਜਵਾਨ ਅਤੇ ਉਸ ਦੀ ਮਾਸੀ ਨੂੰ ਰੋਹਤਕ ਪੀਜੀਆਈਐਮਐਸ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ: ਅੱਜ ਦਾ ਹੁਕਮਨਾਮਾ (27 ਸਤੰਬਰ 2023)
ਮੋਗਾ ਦੇ ਰਹਿਣ ਵਾਲੇ ਬੇਅੰਤ ਸਿੰਘ ਦੀ ਮਾਤਾ ਚਰਨਜੀਤ ਕੌਰ (50) ਪਿਛਲੇ ਕਾਫੀ ਸਮੇਂ ਤੋਂ ਆਪਣੀ ਧੀ ਕੋਲ ਕੈਨੇਡਾ ਗਈ ਹੋਈ ਸੀ। ਸੋਮਵਾਰ ਰਾਤ ਉਸ ਦੀ ਕੈਨੇਡਾ ਤੋਂ ਦਿੱਲੀ ਲਈ ਫਲਾਈਟ ਸੀ, ਜਿਸ ਵਿਚ ਉਹ ਦਿੱਲੀ ਏਅਰਪੋਰਟ ਪਹੁੰਚੀ। ਇੱਥੇ ਬੇਅੰਤ ਸਿੰਘ ਆਪਣੀ ਮਾਸੀ ਨਾਲ ਮਾਂ ਨੂੰ ਲੈਣ ਲਈ ਦਿੱਲੀ ਏਅਰਪੋਰਟ ਆਇਆ ਸੀ। ਤਿੰਨੋਂ ਕਾਰ 'ਚ ਸਵਾਰ ਹੋ ਕੇ ਮੰਗਲਵਾਰ ਸਵੇਰੇ ਮੋਗੇ ਆਪਣੇ ਘਰ ਆ ਰਹੇ ਸਨ।
ਇਹ ਵੀ ਪੜ੍ਹੋ: ਪੰਜਾਬ ਸਿਰ ਚੜ੍ਹੇ ਕਰਜ਼ੇ ਦੀ ਪੰਡ ਵੱਡੀ ਪਰ ਭਾਰ ਵਟਾਉਣ ਦੀ ਬਜਾਏ, ਕੇਂਦਰ ਹੋਰ ਵੀ ਮੁਸ਼ਕਲਾਂ ਖੜੀਆਂ ਕਰ ਰਿਹਾ ਹੈ
ਇਸੇ ਦੌਰਾਨ ਬਹਾਦਰਗੜ੍ਹ ਦੇ ਕਿਸਾਨ ਚੌਕ ਨੇੜੇ ਉਨ੍ਹਾਂ ਦੀ ਕਾਰ ਸੜਕ ’ਤੇ ਖੜ੍ਹੇ ਕੈਂਟਰ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਹਾਦਸੇ ਤੋਂ ਬਾਅਦ ਜ਼ੋਰਦਾਰ ਧਮਾਕਾ ਹੋਇਆ। ਹਾਦਸੇ ਵਿੱਚ ਚਰਨਜੀਤ ਕੌਰ ਦੀ ਮੌਤ ਹੋ ਗਈ, ਜਦੋਂ ਕਿ ਉਸ ਦਾ ਪੁੱਤਰ ਬੇਅੰਤ ਸਿੰਘ ਅਤੇ ਭੈਣ ਗੰਭੀਰ ਜ਼ਖ਼ਮੀ ਹੋ ਗਏ।
ਸੂਚਨਾ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਗੰਭੀਰ ਜ਼ਖ਼ਮੀ ਬੇਅੰਤ ਸਿੰਘ ਅਤੇ ਉਸ ਦੀ ਮਾਸੀ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ, ਜਿੱਥੋਂ ਦੋਵਾਂ ਨੂੰ ਰੋਹਤਕ ਪੀ.ਜੀ.ਆਈ. ਰੈਫ਼ਰ ਦਿਤਾ ਹੈ। ਇਸ ਸਬੰਧੀ ਥਾਣਾ ਬਹਾਦਰਗੜ੍ਹ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।