ਸੋਸ਼ਲ ਮੀਡੀਆ ਦੀ ਪ੍ਰਸਿੱਧੀ ਲਈ ਖ਼ਤਰੇ ਵਿਚ ਪਾਈ ਜਾਨ
ਲੁਧਿਆਣਾ: ਲੁਧਿਆਣਾ ਦੇ ਲੋਕਾਂ ਵਿੱਚ ਰੀਲ ਬਣਾਉਣ ਦਾ ਜਨੂੰਨ ਵਧਦਾ ਜਾ ਰਿਹਾ ਹੈ। ਫਿਰੋਜ਼ਪੁਰ ਰੋਡ 'ਤੇ ਬਣਿਆ ਨਵਾਂ ਐਲੀਵੇਟਿਡ ਪੁਲ ਰਾਤ 12 ਵਜੇ ਤੋਂ ਬਾਅਦ ਫੋਟੋ ਪੁਆਇੰਟ ਬਣ ਜਾਂਦਾ ਹੈ। ਇਸ 13 ਕਿਲੋਮੀਟਰ ਲੰਬੇ ਐਲੀਵੇਟਿਡ ਬ੍ਰਿਜ 'ਤੇ 770 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਹ ਪੁਲ 2017 ਵਿੱਚ ਸ਼ੁਰੂ ਹੋਇਆ ਸੀ। ਤੇਜ਼ ਰਫ਼ਤਾਰ ਵਾਹਨਾਂ ਦੀ ਪ੍ਰਵਾਹ ਕੀਤੇ ਬਿਨਾਂ ਵੱਡੀ ਗਿਣਤੀ ਨੌਜਵਾਨ ਵਿਚ ਇਸ ਪੁਲ ’ਤੇ ਰੀਲਾਂ ਬਣਵਾਉਂਦੇ ਹਨ। ਅਜਿਹੇ 'ਚ ਹਾਦਸੇ ਦਾ ਖ਼ਤਰਾ ਬਣਿਆ ਰਹਿੰਦਾ ਹੈ।
ਇਹ ਵੀ ਪੜ੍ਹੋ: ਲੁਧਿਆਣਾ 'ਚ ਨਹਿਰ 'ਚੋਂ ਮਿਲੀ ਤੈਰਦੀ ਹੋਈ ਲਾਸ਼, ਲੋਕਾਂ ਨੇ ਪੁਲਿਸ ਨੂੰ ਦਿਤੀ ਸੂਚਨਾ
ਬੀਤੀ ਰਾਤ ਐਲੀਵੇਟਿਡ ਪੁਲ ’ਤੇ ਕੁਝ ਨੌਜਵਾਨਾਂ ਵੱਲੋਂ ਰੀਲ ਬਣਾਈ ਗਈ। ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਰੀਲ ਬਣਵਾਉਣ ਤੋਂ ਰੋਕਣ ਲਈ ਵੀਡੀਓ ਬਣਾਈ ਤਾਂ ਸਾਰੇ ਨੌਜਵਾਨ ਤੁਰੰਤ ਭੱਜ ਗਏ। ਇਕ ਪਾਸੇ ਜਿੱਥੇ ਟ੍ਰੈਫਿਕ ਪੁਲਸ ਐਲੀਵੇਟਿਡ ਬ੍ਰਿਜ 'ਤੇ ਸਪੀਡ ਰਾਡਾਰ ਲਗਾਉਣ ਦੀ ਤਿਆਰੀ ਕਰ ਰਹੀ ਹੈ, ਉਥੇ ਹੀ ਦੂਜੇ ਪਾਸੇ ਟ੍ਰੈਫਿਕ ਪੁਲਿਸ ਨੂੰ ਰੀਲ ਬਣਵਾਉਣ ਵਾਲਿਆਂ ਨਾਲ ਵੱਖਰੇ ਤੌਰ 'ਤੇ ਨਜਿੱਠਣਾ ਪਵੇਗਾ।
ਇਹ ਵੀ ਪੜ੍ਹੋ: ਕੈਨੇਡਾ ਤੋਂ ਆਈ ਔਰਤ ਦੀ ਸੜਕ ਹਾਦਸੇ ਵਿਚ ਮੌਤ, ਪੁੱਤ,ਭੈਣ ਜ਼ਖ਼ਮੀ
ਸੋਸ਼ਲ ਮੀਡੀਆ 'ਤੇ 15 ਸੈਕਿੰਡ ਦੀ ਪ੍ਰਸਿੱਧੀ ਲਈ ਨੌਜਵਾਨ ਹਾਈਵੇਅ 'ਤੇ ਵੀਡੀਓਗ੍ਰਾਫੀ ਕਰਨ ਲਈ ਆਪਣੀ ਜਾਨ ਖ਼ਤਰੇ 'ਚ ਪਾ ਰਹੇ ਹਨ। ਨੌਜਵਾਨ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਲੋਕ ਅਕਸਰ ਰਾਤ ਨੂੰ ਸੜਕਾਂ 'ਤੇ ਰੀਲਸ ਬਣਵਾਉਂਦੇ ਹਨ। ਇਸ ਤਰ੍ਹਾਂ ਦੀਆਂ ਰੀਲਾਂ ਬਣਾਉਣ ਤੋਂ ਬਾਅਦ, ਜਦੋਂ ਉਹ ਉਨ੍ਹਾਂ ਨੂੰ ਪੋਸਟ ਕਰਦੇ ਹਨ, ਤਾਂ ਉਨ੍ਹਾਂ ਨੂੰ ਵੱਡੀ ਗਿਣਤੀ ਵਿੱਚ ਲਾਈਕਸ ਅਤੇ ਟਿੱਪਣੀਆਂ ਮਿਲਦੀਆਂ ਹਨ।
ਦੂਜੇ ਪਾਸੇ ਇਸ ਮਾਮਲੇ ਵਿੱਚ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਕਈ ਵਾਹਨ ਚਾਲਕਾਂ ਨੂੰ ਸੜਕ ’ਤੇ ਵੀਡੀਓਗ੍ਰਾਫੀ ਕਰਨ ਤੋਂ ਵੀ ਰੋਕਦੀ ਹੈ। ਕਈ ਵਾਰ ਰੀਲਾਂ ਬਣਾਉਣ ਵੇਲੇ ਲੋਕਾਂ ਦਾ ਪਿੱਛਾ ਵੀ ਕੀਤਾ ਜਾਂਦਾ ਹੈ।