Jaitu News : ਕੋਠੇ ਸੰਪੂਰਨ ਸਿੰਘ ਵਾਲਾ ਵਿਖੇ ਸਰਬ ਸੰਮਤੀ ਨਾਲ ਗੁਰਮੇਲ ਸਿੰਘ ਬਰਾੜ ਬਣੇ ਨਵੇਂ ਸਰਪੰਚ

By : BALJINDERK

Published : Sep 27, 2024, 4:25 pm IST
Updated : Sep 27, 2024, 4:25 pm IST
SHARE ARTICLE
ਗੁਰਮੇਲ ਸਿੰਘ ਬਰਾੜ ਨੂੰ ਨਵੇਂ ਸਰਪੰਚ ਬਣਨ ’ਤੇ ਸਿਰੋਪਾ ਪਾ ਸਨਮਾਨਿਤ ਕਰਦੇ ਹੋਏ ਪਿੰਡ ਵਾਸੀ
ਗੁਰਮੇਲ ਸਿੰਘ ਬਰਾੜ ਨੂੰ ਨਵੇਂ ਸਰਪੰਚ ਬਣਨ ’ਤੇ ਸਿਰੋਪਾ ਪਾ ਸਨਮਾਨਿਤ ਕਰਦੇ ਹੋਏ ਪਿੰਡ ਵਾਸੀ

Jaitu News :

Jaitu News : ਚੋਣਾਂ ਦਾ ਬਿਗਲ ਵੱਜਦਿਆਂ ਸਾਰ ਹੀ ਪਿੰਡਾਂ ਵਿਚ ਮਾਹੌਲ ਬਦਲ ਗਿਆ ਹੈ।  ਜਿਸਦੇ ਚਲਦਿਆਂ ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਵੱਲੋਂ ਸਰਬ ਸੰਮਤੀਆਂ ਦਾ ਦੌਰ ਸ਼ੁਰੂ ਕਰ ਦਿੱਤਾ ਗਿਆ। ਨਾਮਜ਼ਦਗੀ ਦੇ ਪਹਿਲੇ ਹੀ ਦਿਨ ਜੈਤੋ ਦੇ ਕੋਠੇ ਸੰਪੂਰਨ ਸਿੰਘ ਵਾਲਾ ਵਿਖੇ ਸਰਬ ਸੰਮਤੀ ਨਾਲ ਗੁਰਮੇਲ ਸਿੰਘ ਨੂੰ ਸਰਪੰਚ ਚੁਣ ਲਿਆ ਗਿਆ। ਇਸੇ ਤਰ੍ਹਾਂ ਪੰਚ ਜਸਕਰਨ ਸਿੰਘ, ਪੰਚ ਗੁਰਦੀਪ ਸਿੰਘ, ਪੰਚ ਨਰਿੰਦਰ ਸਿੰਘ ਅਤੇ ਪੰਚ ਮਨਜੀਤ ਕੌਰ ਨੂੰ ਸਰਬ ਸੰਮਤੀ ਦੇ ਨਾਲ ਚੁਣ ਲਿਆ ਗਿਆ।

ਇਹ ਵੀ ਪੜੋ : Mumbai News : DHL ਐਕਸਪ੍ਰੈਸ 1 ਜਨਵਰੀ ਤੋਂ 'ਪਾਰਸਲ ਡਿਲੀਵਰੀ' ਕੀਮਤਾਂ ਵਧਾਏਗੀ 

ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਦੇ ਯਤਨਾਂ ਸਦਕਾ ਹੀ ਸਰਬ ਸੰਮਤੀ ਨਾਲ ਚੋਣ ਸੰਪੂਰਨ ਹੋਈ ਹੈ।  ਪੱਤਰਕਾਰ ਨਾਲ ਗੱਲਬਾਤ ਕਰਦਿਆਂ ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਜੋ ਵੀ ਪੰਚਾਇਤਾਂ ਆਪਣੇ ਤੌਰ ਦੇ ਉੱਪਰ ਸਰਬ ਸੰਮਤੀ ਨਾਲ ਚੋਣ ਕਰਨਗੀਆਂ ਉਹਨਾਂ ਨੂੰ ਸਰਕਾਰ ਵੱਲੋਂ ਬਣਦਾ ਮਾਣ ਸਨਮਾਨ ਵੀ ਅਤੇ 5 ਲੱਖ ਰੁਪਏ ਦੀ ਨਗਦ ਰਾਸ਼ੀ ਵੀ ਦਿੱਤੀ ਜਾਵੇਗੀ, ਜੋ ਕਿ ਪਿੰਡਾਂ ਦੇ ਵਿਕਾਸ ਦੇ ਉੱਪਰ ਹੀ ਖਰਚ ਕੀਤੀਆਂ ਜਾ ਸਕਦੀਆਂ ਹਨ । ਉਹਨਾਂ ਕਿਹਾ ਕਿ ਪੂਰੇ ਹਲਕੇ ਵਿੱਚ ਆਮ ਆਦਮੀ ਪਾਰਟੀ ਦੀ ਲਗਾਤਾਰ ਬੜਤ ਬਣੀ ਹੋਈ ਹੈ ਤੇ ਮੈਂ ਆਸ ਕਰਦਾ ਹਾਂ ਕਿ ਸਾਰੇ ਹੀ ਪਿੰਡਾਂ ਵਿੱਚ ਭਾਈਚਾਰਕ ਸਾਂਝ ਕਾਇਮ ਰਹੇ ਅਤੇ ਸਰਬ ਸੰਮਤੀ ਨਾਲ ਖੁਦ ਪਿੰਡ ਵਾਸੀ ਆਪਣਾ ਸਰਪੰਚ ਚੁਣਨ। 

(For more news apart from Gurmail Singh Brar became new sarpanch at Kothe Sampurna Singhwala with unanimous consent Punjab News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement