
ਵਿਧਾਨ ਸਭਾ ’ਚ ਤਖ਼ਤੀਆਂ ਲਹਿਰਾਉਣਾ ਪਵਿੱਤਰ ਸਦਨ ਦਾ ਅਪਮਾਨ: ਅਸ਼ਵਨੀ ਸ਼ਰਮਾ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿੱਚ ‘ਆਪ’ ਸਰਕਾਰ ਵੱਲੋਂ ਕੀਤੇ ਗਏ ਪ੍ਰਦਰਸ਼ਨ ਤੇ ਹੰਗਾਮੇ ਸਬੰਧੀ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇੱਕ ਟਵੀਟ ਕੀਤਾ ਹੈ। ਉਨ੍ਹਾਂ ਕਿਹਾ, “ਜਲੀ ਕੋ ਆਗ ਕਹਿਤੇ ਹੈਂ, ਬੁਝੀ ਕੋ ਰਾਖ ਕਹਿਤੇ ਹੈਂ, ਜੋ ਸਰਕਾਰ ਆਪਣੇ ਹੀ ਸਪੀਕਰ ਦਾ ਵਿਰੋਧ ਕਰ ਜਾਵੇ, ਉਸ ਨੂੰ ‘ਆਪ’ ਸਰਕਾਰ ਕਹਿਤੇ ਹੈਂ”।
ਉਨ੍ਹਾਂ ਅੱਗੇ ਕਿਹਾ ਕਿ ਮਾਣਯੋਗ ਸਪੀਕਰ ਜੀ, ਵਿਧਾਨ ਸਭਾ ਵਿਚ ਤਖ਼ਤੀਆਂ ਲਹਿਰਾਉਣ ਦੀ ਮਨਾਹੀ ਹੈ ਅਤੇ ਇਹ ਇਸ ਪਵਿੱਤਰ ਸਦਨ ਦਾ ਅਪਮਾਨ ਹੈ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਸੋਮਵਾਰ ਦੇ ਸੈਸ਼ਨ ਤੋਂ ਪਹਿਲਾਂ, ਤੁਸੀਂ ਇਨ੍ਹਾਂ ਮੰਤਰੀਆਂ ਅਤੇ ਵਿਧਾਇਕਾਂ ਨੂੰ ਸਦਨ ਤੋਂ ਮੁਅੱਤਲ ਕਰਨ ਅਤੇ ਸਦਨ ਦੇ ਮਾਣ-ਸਨਮਾਨ ਨੂੰ ਬਹਾਲ ਕਰਨ ਲਈ ਕਾਰਵਾਈ ਕਰੋਗੇ।