ਮਿੱਲਾਂ ਵਿਚ ਲੁਕੋ ਕੇ ਰੱਖੇ ਜਨਤਕ ਵੰਡ ਪ੍ਰਣਾਲੀ ਦੇ 5200 ਬੋਰੇ ਚੌਲ ਬਰਾਮਦ
Published : Oct 27, 2020, 10:47 pm IST
Updated : Oct 27, 2020, 10:47 pm IST
SHARE ARTICLE
image
image

ਆਸ਼ੂ ਵਲੋਂ ਮਿੱਲ ਮਾਲਕਾਂ ਵਿਰੁਧ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਉਣ ਦੇ ਹੁਕਮ

ਚੰਡੀਗੜ੍ਹ, 27 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ) : ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਵਲੋਂ ਕੀਤੀ ਗਈ ਛਾਪੇਮਾਰੀ ਦੌਰਾਨ 5200 ਬੋਰੇ ਚਾਵਲ ਦੇ ਬਰਾਮਦ ਕੀਤੇ ਗਏ ਹਨ ਜੋ ਕਿ ਜਨਤਕ ਵੰਡ ਪ੍ਰਣਾਲੀ ਅਧੀਨ ਵੰਡੇ ਜਾਣੇ ਸਨ। ਉਕਤ ਜਾਣਕਾਰੀ ਅੱਜ ਇਥੇ ਦਿੰਦਿਆਂ ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਸ਼੍ਰੀ ਭਾਰਤ ਭੂਸ਼ਣ ਆਸ਼ੂ ਨੇ ਦਸਿਆ ਕਿ ਵਿਭਾਗ ਦੀ ਟੀਮ ਵਲੋਂ ਕੁਰਾਲੀ ਸਥਿਤ ਵਿਸ਼ਨੂੰ ਰਾਈਸ ਐਂਡ ਜਨਰਲ ਮਿੱਲਜ਼ ਕੁਰਾਲੀ ਜੋ ਕਿ ਪਨਸਪ ਨੂੰ ਅਲਾਟਡ ਹੈ, ਵਿਖੇ ਛਾਪਾਮਾਰੀ ਕੀਤੀ ਗਈ, ਜਿਥੋਂ 3000 ਬੋਰੇ ਜਨਤਕ ਵੰਡ ਅਧੀਨ ਵੰਡੇ ਜਾਣ ਵਾਲੇ ਚਾਵਲਾਂ ਦੇ ਬਰਾਮਦ ਕੀਤੇ ਗਏ ਹਨ।
ਉਨ੍ਹਾਂ ਦਸਿਆ ਕਿ ਇਹ ਬੋਰੇ ਝੋਨੇ ਦੇ ਸਟਾਕ ਵਿਚ ਲੁਕੋ ਕੇ ਰੱਖੇ ਗਏ ਸਨ।

imageimage


ਸ਼੍ਰੀ ਆਸ਼ੂ ਨੇ ਦਸਿਆ ਕਿ ਇਸ ਤੋਂ ਇਲਾਵਾ ਖਰੜ ਸਥਿਤ ਖਰੜ ਰਾਈਸ ਮਿੱਲ ਜੋ ਕਿ ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਨੂੰ ਅਲਾਟਡ ਹੈ, ਵਿਚ ਵੀ ਛਾਪੇਮਾਰੀ ਕੀਤੀ ਗਈ, ਜਿਥੋਂ 2200 ਬੋਰੇ ਜਨਤਕ ਵੰਡ ਅਧੀਨ ਵੰਡੇ ਜਾਣ ਵਾਲੇ ਚਾਵਲਾਂ ਦੇ ਬਰਾਮਦ ਕੀਤੇ ਗਏ ਹਨ। ਉਨ੍ਹਾਂ ਇਨ੍ਹਾਂ ਮਿੱਲ ਮਾਲਕਾਂ ਵਿਰੁਧ ਸਖ਼ਤ ਕਾਰਵਾਈ ਦੇ ਆਦੇਸ਼ ਵੀ ਦਿਤੇ।


ਉਨ੍ਹਾਂ ਦਸਿਆ ਕਿ ਇਹ ਬੋਰੇ ਝੋਨੇ ਦੇ ਸਟਾਕ ਵਿਚ ਲੁਕੋ ਕੇ ਰੱਖੇ ਗਏ ਸਨ। ਉਨ੍ਹਾਂ ਅੱਗੇ ਦਸਿਆ ਕਿ ਇਹ ਚਾਵਲ ਦੂਸਰੇ ਰਾਜਾਂ ਤੋਂ ਘੱਟ ਕੀਮਤ 'ਤੇ ਲਿਆਂਦੇ ਗਏ ਸਨ ਅਤੇ ਇਨ੍ਹਾਂ ਨੂੰ ਚਾਲੂ ਮੰਡੀ ਸੀਜ਼ਨ ਦੌਰਾਨ ਬੋਗਸ ਬਿਲਿੰਗ ਲਈ ਵਰਤਿਆ ਜਾਣਾ ਸੀ। ਸ਼੍ਰੀ ਆਸ਼ੂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਬੋਗਸ ਬਿਲਿੰਗ ਨੂੰ ਨੱਥ ਪਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਤਹਿਤ ਪੰਜਾਬ ਮੰਡੀ ਬੋਰਡ, ਪੰਜਾਬ ਪੁਲਿਸ ਅਤੇ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਵਲੋਂ ਸਾਂਝੇ ਤੌਰ 'ਤੇ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਇਸ ਦੇ ਸਾਰਥਕ ਨਤੀਜੇ ਵੀ ਨਿਕਲੇ ਹਨ।

 

SHARE ARTICLE

ਏਜੰਸੀ

Advertisement

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM

ਚਮਕੀਲਾ ਗੰਦੇ ਗੀਤਾਂ ਕਾਰਨ ਮਰਿਆ, ਪਰ ਬਾਕੀ ਕਿਵੇਂ ਬੱਚ ਗਏ? ਪਾਸ਼ ਦਾ ਕੀ ਕਸੂਰ ਸੀ...

20 Apr 2024 9:49 AM

Punjab Weather Update: ਪੈ ਗਏ ਗੜ੍ਹੇ, ਭਾਰੀ ਮੀਂਹ ਨੇ ਮੌਸਮ ਕੀਤਾ ਠੰਢਾ, ਤੁਸੀਂ ਵੀ ਦੱਸੋ ਆਪਣੇ ਇਲਾਕੇ ਦਾ ਹਾਲ |

19 Apr 2024 4:31 PM

Barnala News: ਪੰਜਾਬ 'ਚ ਬਹੁਤ ਵੱਡਾ ਸਕੂਲੀ ਵੈਨ ਨਾਲ ਹਾਦਸਾ,14 ਜਵਾਕ ਹੋਏ ਜਖ਼ਮੀ, ਮਾਪੇ ਵੀ ਪਹੁੰਚ ਗਏ | LIVE

19 Apr 2024 4:12 PM
Advertisement