ਨਵਜੋਤ ਸਿੰਘ ਸਿੱਧੂ ਦੀ ਕੈਬਨਿਟ ’ਚ ਵਾਪਸੀ ਦਾ ਰਾਹ ਹੋਇਆ ਸਾਫ਼
Published : Oct 27, 2020, 7:54 am IST
Updated : Oct 27, 2020, 7:54 am IST
SHARE ARTICLE
Navjot Sidhu
Navjot Sidhu

ਮੰਤਰੀ ਮੰਡਲ ਵਿਚ ਫੇਰ ਬਦਲ ਦੀਆਂ ਵੀ ਅਟਕਲਾਂ

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ) : ਲੰਮੇ ਸਮੇਂ ਤੋਂ ਕੈਬਨਿਟ ਵਿਚੋਂ ਬਾਹਰ ਹੋਏ ਨਵਜੋਤ ਸਿੰਘ ਸਿੱਧੂ ਦੀ ਕੈਪਟਨ ਸਰਕਾਰ ਦੀ ਕੈਬਨਿਟ ਵਿਚ ਵਾਪਸੀ ਦਾ ਰਾਹ ਹੁਣ ਪੂਰੀ ਤਰ੍ਹਾਂ ਸਾਫ਼ ਹੋ ਚੁੱਕਾ ਹੈ। ਇਸ ਨਾਲ ਹੀ ਮੰਤਰੀ ਮੰਡਲ ਵਿਚ ਕੁੱਝ ਫੇਰ ਬਦਲ ਦੀਆਂ ਅਟਕਲਾਂ ਦਾ ਬਾਜ਼ਾਰ ਵੀ ਹੁਣ ਪ੍ਰਸ਼ਾਸਨਿਕ ਤੇ ਕਾਂਗਰਸ ਦੇ ਸਿਆਸੀ ਗਲਿਆਰਿਆਂ ਵਿਚ ਗਰਮ ਹੈ। ਸਿਰਫ਼ ਪਾਰਟੀ ਹਾਈਕਮਾਨ ਦੀ ਪ੍ਰਵਾਨਗੀ ਬਾਕੀ ਹੈ।

Harish RawatHarish Rawat

ਪਤਾ ਲੱਗਾ ਹੈ ਕਿ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦੇ ਯਤਨਾਂ ਬਾਅਦ ਬਣੇ ਸੁਲਾਹ ਸਫ਼ਾਈ ਦੇ ਮਾਹੌਲ ਬਾਅਦ ਕੈਪਟਨ ਅਮਰਿੰਦਰ ਸਿੰਘ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨਾਲ ਦਿੱਲੀ ਜਾ ਕੇ ਇਕ ਦੋ ਦਿਨ ਵਿਚ ਹੀ ਮੁਲਾਕਾਤ ਦੀ ਤਿਆਰੀ ਵਿਚ ਹਨ। ਇਸ ਮੀਟਿੰਗ ਵਿਚ ਸਿੱਧੂ ਦੀ ਵਾਪਸੀ ਤੇ ਮੰਤਰੀ ਮੰਡਲ ਵਿਚ ਲੋੜੀਂਦੇ ਹੋਰ ਫੇਰਬਦਲ ਬਾਰੇ ਅੰਤਮ ਫ਼ੈਸਲਾ ਹੋ ਜਾਵੇਗਾ।

Navjot Sidhu And Captain Amarinder Singh Navjot Sidhu And Captain Amarinder Singh

ਸੂਤਰਾਂ ਦੀ ਮੰਨੀਏ ਤਾਂ ਵਿਧਾਨ ਸਭਾ ਸੈਸ਼ਨ ਬਾਅਦ ਕੈਪਟਨ ਤੇ ਸਿੱਧੂ ਦੀ ਵੀ ਰਾਵਤ ਮਿਲਣੀ ਕਰਵਾ ਚੁੱਕੇ ਹਨ। ਭਾਵੇਂ ਵਿਧਾਨ ਸਭਾ ਵਿਚ ਸਿੱਧੂ  ਨੂੰ ਸੱਭ ਤੋਂ ਪਹਿਲਾਂ ਬੋਲਣ ਦਾ ਸਮਾਂ ਦੇਣ, ਸਿੱਧੂ ਵਲੋਂ ਕੈਪਟਨ ਦੀ ਤਾਰੀਫ਼ ਕਰਨ ਤੇ ਉਸੇ ਦਿਨ ਕੈਪਟਨ ਵਲੋਂ ਸਿੱਧੂ ਨੂੰ ਜਨਮ ਦਿਨ ਦੀ ਵਧਾਈ ਦੇਣ ਬਾਅਦ ਬਦਲੇ ਮਾਹੌਲ ਦੇ ਸਪੱਸ਼ਟ ਸੰਕੇਤ ਮਿਲ ਗਏ ਸਨ

Raj Kumar VerkaRaj Kumar Verka

ਪਰ ਬੀਤੇ ਦਿਨੀਂ ਪਟਿਆਲਾ ਵਿਚ ਖੇਡ ਯੂਨੀਵਰਸਿਟੀ ਦੇ ਸਮਾਗਮ ਮੌਕੇ ਵੀ ਕੈਪਟਨ ਦੀ ਸਿੱਧੂ ਬਾਰੇ ਟਿਪਣੀ ਅਹਿਮ ਮੰਨੀ ਜਾ ਰਹੀ ਹੈ। ਉਨ੍ਹਾਂ ਸਪਸ਼ਟ ਤੌਰ ’ਤੇ ਕਿਹਾ ਸੀ ਕਿ ਕੌਣ ਕਹਿੰਦਾ ਹੈ ਕਿ ਸਿੱਧੂ ਨੂੰ ਦਰਕਿਨਾਰ ਕੀਤਾ ਹੋਇਆ ਹੈ। ਜੇਕਰ ਪਾਰਟੀ ਹਾਈਕਮਾਨ ਤੋਂ ਮੰਤਰੀ ਮੰਡਲ ਵਿਚ ਫੇਰ ਬਦਲ ਦੀ ਪ੍ਰਵਾਨਗੀ ਮਿਲ ਜਾਂਦੀ ਹੈ ਤਾਂ ਰਾਹੁਲ ਦੇ ਨੇੜੇ ਮੰਨੇ ਜਾਂਦੇ ਕੁਲਜੀਤ ਨਾਗਰਾ, ਰਾਜਾ ਵੜਿੰਗ ਤੋਂ ਇਲਾਵਾ ਡਾ. ਰਾਜ ਕੁਮਾਰ ਵੇਰਕਾ ਨੂੰ ਮੰਤਰੀ ਲਿਆ ਜਾ ਸਕਦਾ ਹੈ ਅਤੇ ਕਾਰਗੁਜ਼ਾਰੀ ਦੇ ਆਧਾਰ ’ਤੇ ਕੁੱਝ ਮੰਤਰੀਆਂ ਦੀ ਛਾਂਟਂ ਹੋ ਸਕਦੀ ਹੈ।

Navjot Sidhu Navjot Sidhu

ਨਵਜੋਤ ਸਿੰਘ ਸਿੱਧੂ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕਰਨ ਨੂੰ ਲੈ ਕੇ ਦੋ ਫ਼ਾਰਮੂਲੇ ਮੁੱਖ ਤੌਰ ’ਤੇ ਚਰਚਾ ਵਿਚ ਹਨ। ਇਕ ਫ਼ਾਰਮੂਲਾ ਮੰਤਰੀ ਦੇ ਨਾਲ ਵਰਕਿੰਗ ਪ੍ਰਧਾਨ ਬਣਾਉਣ ਤੇ ਦੂਜੀ ਮੰਤਰੀ ਦੇ ਨਾਲ ਉਪ ਮੁੱਖ ਮੰਤਰੀ ਦਾ ਦਰਜਾ ਦੇਦ ਦਾ ਹੈ। ਹਾਲੇ ਸਿੱਧੂ ਨੂੰ ਪਹਿਲਾਂ ਵਾਲਾ ਮਹਿਕਮਾ ਮੁੜ ਦੇਣ ਨੂੰ ਲੈ ਕੇ ਵੀ ਸਥਿਤੀ ਸਪਸ਼ਟ ਨਹੀਂ ਹੈ ਪਰ ਅੰਤਮ ਫ਼ੈਸਲਾ ਸੋਨੀਆ ਗਾਂਧੀ ਦੀ ਸਹਿਮਤੀ ਨਾਲ ਹੀ ਦੀਵਾਲੀ ਤੋਂ ਪਹਿਲਾਂ ਹੋ ਸਕਦਾ ਹੈ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement