ਟਰੱਕ ਮਾਲਕ ਦਾ 14 ਦਿਨ ਪਹਿਲਾਂ ਹੀ ਹੇਇਆ ਸੀ ਵਿਆਹ
ਫ਼ਿਰੋਜ਼ਪੁਰ : ਫ਼ਿਰੋਜ਼ਪੁਰ-ਫ਼ਾਜ਼ਿਲਕਾ ਮੁੱਖ ਮਾਰਗ 'ਤੇ ਹੋਏ ਇਕ ਦਰਦਨਾਕ ਸੜਕ ਹਾਦਸੇ 'ਚ ਦੋਵਾਂ ਟਰੱਕਾਂ ਦੇ ਚਾਲਕਾਂ ਦੀ ਮੌਕੇ 'ਤੇ ਮੌਤ ਹੋਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਮਿਲੀ ਜਾਣਕਾਰੀ ਅਨੁਸਾਰ ਪਿੰਡ ਖਾਈ ਨਜ਼ਦੀਕ ਬੀਤੀ ਦੇਰ ਰਾਤ ਦੋ ਟਰੱਕਾਂ ਦੀ ਆਹਮੋ-ਸਾਹਮਣੇ ਹੋਈ ਟੱਕਰ ਹੋ ਗਈ ਸੀ । ਜਿਸ ਦੌਰਾਨ ਜਲਾਲਾਬਾਦ ਟਰੱਕ ਦੇ ਸਹਾਇਕ ਕੰਨੈਕਟਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ । Pic
ਜਿਸ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ । ਇੱਥੇ ਵਿਸ਼ੇਸ਼ ਤੌਰ ਤੇ ਜ਼ਿਕਰਯੋਗ ਹੈ ਕਿ ਟਰੱਕ ਦਾ ਮਾਲਕ ਹਰਪ੍ਰੀਤ ਹੈਪੀ ਵਾਸੀ ਟਿਵਾਣਾ ਕਲਾਂ ਜਲਾਲਾਬਾਦ ਦਾ 14 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਵਿਆਹ ਦੇ ਚਾਅ ਵੀ ਹਾਲੇ ਤੱਕ ਪਰਿਵਾਰਕ ਮੈਂਬਰਾਂ ਦੇ ਪੂਰੇ ਨਹੀਂ ਹੋਏ ਸਨ ਅਤੇ ਅਚਾਨਕ ਕੁਦਰਤ ਦਾ ਭਾਣਾ ਵਾਪਰ ਗਿਆ । ਵਿਆਹ ਤੋਂ ਬਆਦ ਘਰ ਵਿਚ ਆਈਆਂ ਖੁਸ਼ੀਆਂ ਸੋਗ ਵਿਚ ਬਦਲ ਗਈਆਂ ਹਨ ।