ਰੈਲੀ ’ਚ ਹਜ਼ਾਰਾਂ ਦੀ ਭੀੜ ’ਚੋਂ ਸਿਰਫ਼ 23 ਚਸ਼ਮਦੀਦ ਹੀ ਕਿਉਂ ਮਿਲੇ?
Published : Oct 27, 2021, 1:37 am IST
Updated : Oct 27, 2021, 1:37 am IST
SHARE ARTICLE
image
image

ਰੈਲੀ ’ਚ ਹਜ਼ਾਰਾਂ ਦੀ ਭੀੜ ’ਚੋਂ ਸਿਰਫ਼ 23 ਚਸ਼ਮਦੀਦ ਹੀ ਕਿਉਂ ਮਿਲੇ?

ਨਵੀਂ ਦਿੱਲੀ, 26 ਅਕਤੂਬਰ : ਲਖੀਮਪੁਰ ਖੇੜੀ ਹਿੰਸਾ ਮਾਮਲੇ ’ਤੇ ਸੁਪਰੀਮ ਕੋਰਟ ਵਿਚ ਸੁਣਵਾਈ ਦੌਰਾਨ ਇਸ ਕਤਲਕਾਂਡ ਮਾਮਲੇ ਵਿਚ ਉਤਰ ਪ੍ਰਦੇਸ਼ ਸਰਕਾਰ ਦੇ ਢਿੱਲੇ ਰਵਈਏ ’ਤੇ ਮੰਗਲਵਾਰ ਨੂੰ ਇਕ ਵਾਰ ਫਿਰ ਕਈ ਸਵਾਲ ਖੜੇ ਕੀਤੇ। ਅਦਾਲਤ ਨੇ ਇਸ ਨਾਲ ਹੀ ਗਵਾਹਾਂ ਨੂੰ ਉਚਿਤ ਸੁਰੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਜਾਂਚ ’ਚ ਤੇਜ਼ੀ ਲਿਆਉਣ ਦਾ ਹੁਕਮ ਦਿਤਾ। ਚੀਫ਼ ਜਸਟਿਸ ਐਨ. ਵੀ. ਰਮੰਨਾ ਦੇ ਪ੍ਰਧਾਨਗੀ ਵਾਲੇ ਬੈਂਚ ਨੇ ਗਵਾਹਾਂ ਦੇ ਬਿਆਨ ਸੀ. ਆਰ. ਪੀ. ਸੀ. ਦੀ ਧਾਰਾ-164 ਤਹਿਤ ਦਰਜ ਕਰਾਉਣ ’ਚ ਤੇਜ਼ੀ ਲਿਆਉਣ ਦਾ ਹੁਕਮ ਦਿਤਾ।
ਸੁਣਵਾਈ ਦੌਰਾਨ ਜਸਟਿਸ ਸੂਰੀਆਕਾਂਤ ਅਤੇ ਜਸਟਿਸ ਹਿਮਾ ਕੋਹਲੀ ਦੇ ਬੈਂਚ ਨੇ ਮਾਮਲੇ ਵਿਚ ਸਬੂਤ ਜਮ੍ਹਾਂ ਕਰਨ ਦੀ ਪ੍ਰਕਿਰਿਆ ’ਚ ਤੇਜ਼ੀ ਲਿਆਉਣ ਲਈ ਮਾਮਲੇ ਵਿਚ ਡਿਜੀਟਲ ਸਬੂਤ ਦੀ ਜਾਂਚ ਕਰਨ ਵਾਲੀ ਫੋਰੈਂਜ਼ਿਕ ਲੈਬੋਰਟਰੀ ਦੀ ਵੀ ਮੰਗ ਕੀਤੀ। ਬੈਂਚ ਨੇ ਹੈਰਾਨੀ ਵੀ ਜ਼ਾਹਰ ਕੀਤੀ ਕਿ ਹਜ਼ਾਰਾਂ ਲੋਕਾਂ ਦੀ ਭੀੜ ’ਚ ਸਿਰਫ਼ 23 ਲੋਕ ਹੀ ਇਸ ਘਟਨਾ ਦੇ ਚਸ਼ਮਦੀਦ ਹਨ, ਜਿਥੇ ਕਾਰ ਜ਼ਰੀਏ ਕਿਸਾਨਾਂ ਨੂੰ ਕੁਚਲਿਆ ਗਿਆ ਸੀ। ਚੀਫ਼ ਜਸਟਿਸ ਨੇ ਸਵਾਲ ਕੀਤਾ ਕਿ ਰੈਲੀ ’ਚ ਸੈਂਕੜੇ ਕਿਸਾਨ ਸਨ, ਉਥੇ ਸਿਰਫ਼ 23 ਲੋਕ ਹੀ ਸਨ? 

ਚੀਫ਼ ਜਸਟਿਸ ਨੇ ਕਿਹਾ ਕਿ ਹਰ ਪਹਿਲੂ ਅਤੇ ਸੰਭਾਵਨਾ ਨੂੰ ਲੱਭੋ ਅਤੇ ਜਾਂਚ ਨੂੰ ਅੱਗੇ ਵਧਾਉ। ਸਾਲਵੇ ਨੇ ਕਿਹਾ ਕਿ 68 ਵਿਚੋਂ 30 ਗਵਾਹਾਂ ਨੇ 164 ਸੀ. ਆਰ. ਪੀ. ਸੀ. ਤਹਿਤ ਅਪਣੇ ਬਿਆਨ ਦਰਜ ਕੀਤੇ ਹਨ। ਇਨ੍ਹਾਂ ’ਚੋਂ 23 ਚਸ਼ਮਦੀਦ ਹਨ। ਸਾਲਵੇ ਨੇ ਕਿਹਾ ਕਿ ਮੈਂ ਇਸ ਮਾਮਲੇ ਨਾਲ ਸਬੰਧਤ ਸਬੂਤ ਸੀਲ-ਬੰਦ ਲਿਫ਼ਾਫੇ ਵਿਚ ਦਾਖ਼ਲ ਕਰਨਾ ਚਾਹਾਂਗਾ। ਉਨ੍ਹਾਂ ਕਿਹਾ ਕਿ 16 ਦੋਸ਼ੀਆਂ ਦੀ ਪਹਿਚਾਣ ਕਰ ਲਈ ਗਈ ਹੈ। 
ਉਧਰ ਦੂਜੇ ਪਾਸੇ ਸੁਪਰੀਮ ਕੋਰਟ ’ਚ ਸੁਣਵਾਈ ਦੌਰਾਨ ਘਟਨਾ ਵਿਚ ਮਾਰੇ ਗਏ ਸ਼ਿਆਮ ਸੁੰਦਰ ਦੀ ਵਿਧਵਾ ਰੂਬੀ ਦੇਵੀ ਵਲੋਂ ਪੇਸ਼ ਵਕੀਲ ਅਰੁਣ ਭਾਰਦਵਾਜ ਨੇ ਇਨਸਾਫ਼ ਦੀ ਗੁਹਾਰ ਲਾਈ। ਇਸ ਮਾਮਲੇ ਵਿਚ ਮਾਰੇ ਗਏ ਪੱਤਰਕਾਰ ਦੇ ਪ੍ਰਵਾਰ ਨੇ ਵੀ ਨਿਆਂ ਦੀ ਮੰਗ ਕੀਤੀ ਹੈ। ਇਸ ’ਤੇ ਜਸਟਿਸ ਨੇ ਇਸ ਮਾਮਲੇ ਵਿਚ ਵੱਖ ਤੋਂ ਸਟੇਟਸ ਰਿਪੋਰਟ ਦੇਣ ਦਾ ਹੁਕਮ ਸਰਕਾਰ ਨੂੰ ਦਿਤਾ ਹੈ। ਅਦਾਲਤ ਨੇ ਯੂ. ਪੀ. ਸਰਕਾਰ ਵਲੋਂ ਪੇਸ਼ ਸੀਨੀਅਰ ਵਕੀਲ ਹਰੀਸ਼ ਸਾਲਵੇ ਨੂੰ ਇਸ ਮਾਮਲੇ ਵਿਚ ਵਖ ਤੋਂ ਜਵਾਬ ਦਾਖ਼ਲ ਕਰਨ ਨੂੰ ਕਿਹਾ ਹੈ। ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ 8 ਨਵੰਬਰ ਤੈਅ ਕਰਦੇ ਹੋਏ ਸੂਬੇ ਨੂੰ ਮਾਮਲੇ ਵਿਚ ਵੱਖ-ਵੱਖ ਜਵਾਬ ਦਾਖ਼ਲ ਕਰਨ ਦਾ ਨਿਰਦੇਸ਼ ਦਿਤਾ ਹੈ।    (ਏਜੰਸੀ)
 

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement