ਲੁਟੇਰੀਆਂ ਔਰਤਾਂ ਨੇ ਬੈਂਕ 'ਚ ਦਿੱਤਾ ਵਾਰਦਾਤ ਨੂੰ ਅੰਜਾਮ, ਸੇਵਾਮੁਕਤ ਅਧਿਆਪਕ ਦੇ ਲੁੱਟੇ 1 ਲੱਖ ਰੁਪਏ
Published : Oct 27, 2022, 3:43 pm IST
Updated : Oct 27, 2022, 3:43 pm IST
SHARE ARTICLE
 Female robbers carried out the incident in the bank
Female robbers carried out the incident in the bank

ਪੁਲਿਸ ਵੱਲੋਂ ਆਪਣੀ ਕਾਰਵਾਈ ਆਰੰਭ ਕਰ ਔਰਤਾਂ ਦੀ ਭਾਲ ਸ਼ੁਰੂ ਕਰ ਦਿੱਤੀ

 

ਮਾਲੇਰਕੋਟਲਾ: ਇੱਥੋਂ ਨੇੜਲੇ ਪਿੰਡ ਭੋਗੀਵਾਲ ਵਿਖੇ ਐੱਸ. ਬੀ. ਆਈ. ਬੈਂਕ ਬ੍ਰਾਂਚ ਵਿਚ ਦੋ ਔਰਤਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਖ਼ਬਰ ਸਾਹਮਣੇ ਆਈ ਹੈ। ਬੈਂਕ ’ਚ ਪੈਸੇ ਕਢਵਾਉਣ ਆਏ ਇਕ ਸੇਵਾਮੁਕਤ ਅਧਿਆਪਕ ਦਾ 2 ਔਰਤਾਂ ਨੇ ਇੱਕ ਲੱਖ ਰੁਪਿਆ ਚੋਰੀ ਕਰ ਲਿਆ ਹੈ।

ਜਾਣਕਾਰੀ ਦਿੰਦਿਆਂ ਸੁਖਦੀਪ ਸਿੰਘ ਫਲੌਂਡ ਕਲਾਂ ਨੇ ਦੱਸਿਆ ਕਿ ਉਹ ਆਪਣੇ ਪਿਤਾ ਸੇਵਾਮੁਕਤ ਅਧਿਆਪਕ  ਨਾਜਰ ਸਿੰਘ ਨਾਲ ਐੱਸਬੀਆਈ ਬ੍ਰਾਂਚ ਭੋਗੀਵਾਲ ਵਿਖੇ ਬੈਂਕ ਖਾਤੇ ’ਚੋਂ 1.50000 ਲੱਖ ਰੁਪਏ ਕਢਵਾਉਣ ਆਏ ਸਨ, ਜੋ ਮੈਂ ਖੁਦ ਬੈਂਕ ਦੀ ਕਾਪੀ ’ਤੇ ਐਂਟਰੀ ਕਰਵਾਉਣ ਵਿੱਚ ਰੁੱਝ ਗਿਆ। ਮੇਰੇ ਪਿਤਾ ਨੇ ਪੈਸੇ ਕੈਸ਼ੀਅਰ ਕੋਲੋਂ ਕਢਵਾ ਲਏ ਲਾਈਨ ਵਿੱਚ ਪਿੱਛੇ ਲੱਗੀਆ ਦੋ ਔਰਤਾਂ ਵੱਲੋਂ ਉਨ੍ਹਾਂ ਦੇ ਬੈਗ ’ਤੇ ਬਲੇਡ ਵਗ਼ੈਰਾ ਨਾਲ ਕੱਟ ਲਗਾ ਕੇ ਇਕ ਲੱਖ ਰੁਪਏ ਦੀ ਰਕਮ ਚੋਰੀ ਕਰ ਲਈ। ਪਤਾ ਲੱਗਣ ’ਤੇ ਤੁਰੰਤ ਉਨ੍ਹਾਂ ਵੱਲੋਂ ਰੌਲਾ ਰੱਪਾ ਪਾ ਬੈਂਕ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਤਾਂ ਦੋਨੋਂ ਔਰਤਾਂ ਉੱਥੋਂ ਰਫੂ ਚੱਕਰ ਹੋ ਚੁੱਕੀਆਂ ਸਨ ।

ਇਸ ਸੰਬੰਧੀ ਥਾਣਾ ਅਹਿਮਦਗੜ੍ਹ ਸਦਰ ਦੇ ਐੱਸਐੱਚਓ ਗਗਨਦੀਪ ਸਿੰਘ ਨੇ ਦੱਸਿਆ ਕਿ ਦੋਨਾਂ ਔਰਤਾਂ ਦੀ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕਰ ਪੁਲੀਸ ਵੱਲੋਂ ਆਪਣੀ ਕਾਰਵਾਈ ਆਰੰਭ ਕਰ ਔਰਤਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।  

SHARE ARTICLE

ਏਜੰਸੀ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement