
Fazilka News: ਮੁਲਜ਼ਮ ਭੱਜਣ ਵਿਚ ਹੋਏ ਕਾਮਜਾਬ
BSF jawans arrested two drug smugglers in Fazilka: ਫਾਜ਼ਿਲਕਾ 'ਚ ਬੀ.ਐੱਸ.ਐੱਫ ਦੇ ਜਵਾਨਾਂ ਨੇ 540 ਗ੍ਰਾਮ ਹੈਰੋਇਨ ਸਮੇਤ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਇੰਨਾ ਹੀ ਨਹੀਂ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਬੀ.ਐੱਸ.ਐੱਫ ਨੇ ਇਕ ਈ-ਮੋਬਾਈਲ ਅਤੇ ਇਕ ਅਮਰੀਕੀ ਡਾਲਰ ਵੀ ਬਰਾਮਦ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਸੈਕਿੰਡ ਕਮਾਂਡਿੰਗ ਅਫਸਰ ਨਰੇਸ਼ ਸ਼ਿਓਰਾਣ ਨੇ ਦੱਸਿਆ ਕਿ ਫਾਜ਼ਿਲਕਾ ਸੈਕਟਰ ਦੀ ਸਰਹੱਦ 'ਤੇ ਪਿੰਡ ਟਾਹਲੀਵਾਲਾ ਨੇੜੇ ਰਾਤ ਦੀ ਗਸ਼ਤ ਦੌਰਾਨ ਬੀ.ਐੱਸ.ਐੱਫ ਦੀ 52ਵੀਂ ਬਟਾਲੀਅਨ ਦੇ ਸਰਹੱਦੀ ਗਾਰਡਾਂ ਨੇ ਸੇਮਨਾਲੇ ਦੇ ਪੁਲ ਕੋਲ 5 ਵਿਅਕਤੀਆਂ ਨੂੰ ਘੁੰਮਦੇ ਦੇਖਿਆ। ਪਿੱਛਾ ਕਰਨ 'ਤੇ ਤਿੰਨ ਵਿਅਕਤੀ ਭੱਜਣ ਵਿੱਚ ਕਾਮਯਾਬ ਹੋ ਗਏ ਜਦਕਿ ਅੰਗਰੇਜ਼ ਸਿੰਘ ਅਤੇ ਵਿਕਰਮ ਸਿੰਘ ਨਾਮਕ ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ।
ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 540 ਗ੍ਰਾਮ ਹੈਰੋਇਨ, ਇਕ ਈ-ਮੋਬਾਈਲ ਅਤੇ ਇਕ ਅਮਰੀਕੀ ਡਾਲਰ ਬਰਾਮਦ ਹੋਇਆ। ਮਾਮਲੇ ਸਬੰਧੀ ਅਗਲੇਰੀ ਕਾਰਵਾਈ ਜਾਰੀ ਹੈ। ਬੀ.ਐਸ.ਐਫ ਦੀ 52ਵੀਂ ਬਟਾਲੀਅਨ ਦੇ ਕੰਪਨੀ ਕਮਾਂਡਰ ਮਹਿੰਦਰ ਸਿੰਘ ਅਤੇ ਹੋਰ ਜਵਾਨਾਂ ਵੱਲੋਂ ਚਲਾਏ ਗਏ ਅਪਰੇਸ਼ਨ ਦੀ ਸ਼ਲਾਘਾ ਕੀਤੀ।