
"ਅਕਾਲੀ ਦਲ ਸੋਸ਼ਲ ਮੀਡੀਆ ਦੁਆਰਾ ਜਥੇਦਾਰਾਂ ਨੂੰ ਬੋਲਦਾ ਹੈ ਮੰਦਾ"
ਚੰਡੀਗੜ੍ਹ: ਅਕਾਲੀ ਸੁਧਾਰ ਲਹਿਰ ਦੇ ਮੈਂਬਰ ਚਰਨਜੀਤ ਸਿੰਘ ਬਰਾੜ ਨੇ ਸ਼੍ਰੋਮਣੀ ਅਕਾਲੀ ਦਲ ਬਾਰੇ ਪ੍ਰੈਸ ਵਾਰਤਾ ਕਰਕੇ ਕਈ ਵੱਡੇ ਖੁਲਾਸੇ ਕੀਤੇ ਹਨ। ਚਰਨਜੀਤ ਬਰਾੜ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਸੋਸ਼ਲ ਮੀਡੀਆ ਦੁਆਰਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਬਾਕੀ ਜਥੇਦਾਰਾ ਦੀ ਕਿਰਦਾਰ ਕੁਸ਼ੀ ਕਰਨ ਦੀ ਸਾਜਿਸ਼ ਕਰਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕੁਝ ਗਰੁੱਪ ਜਾਂ ਅਕਾਊਟ ਹਨ ਜੋ ਸੋਸ਼ਲ ਮੀਡੀਆ ਉੱਤੇ ਅਕਾਲੀ ਦਲ ਦੇ ਇਸ਼ਾਰੇ ਉੱਤੇ ਜਥੇਦਾਰ ਦੀ ਕਿਰਦਾਰ ਕੁਸ਼ੀ ਕਰਨ ਵਿੱਚ ਲੱਗੇ ਹੋਏ ਹਨ।
ਬਰਾੜ ਦਾ ਕਹਿਣਾ ਹੈ ਕਿ ਵਲਟੋਹਾ ਜੋ ਜਥੇਦਾਰ ਨੂੰ ਮੰਦੀ ਸ਼ਬਦਾਵਲੀ ਬੋਲਦਾ ਹੈ ਮੈ ਉਸ ਦੀ ਨਿਖੇਧੀ ਕਰਦਾ ਹਾਂ। ਉਨ੍ਹਾਂ ਨੇ ਕਿਹਾ ਹੈ ਕਿ ਵਲਟੋਹਾ ਵੱਲੋਂ ਜਥੇਦਾਰਾਂ ਨੂੰ ਲੈ ਕੇ ਜੋ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ ਉਹ ਵੀ ਇਕ ਸਾਜਿਸ਼ ਤਹਿਤ ਹੋ ਰਿਹਾ ਹੈ।ਬਰਾੜ ਨੇ ਕਿਹਾ ਹੈ ਕਿ 50-60 ਫੇਕ ਅਕਾਊਟ ਹਨ। ਉਨ੍ਹਾਂ ਨੇ ਕਿਹਾ ਹੈ ਅਰਸ਼ ਬਰਾੜ ਦੀ ਇਕ ਪੋਸਟ ਹੈ ਜੋ ਕਿ ਇਕ ਫੇਕ ਅਕਾਊਟ ਹੈ। ਇਹ ਵਿਅਕਤੀ ਵਾਰ-ਵਾਰ ਬੀਜੇਪੀ ਅਤੇ ਆਰਐਸਐਸ ਦਾ ਨਾਮ ਲੈ ਕੇ ਵਾਰ ਵਾਰ ਟਿੱਪਣੀ ਕਰ ਰਿਹਾ ਹੈ। ਇਕ ਹੋਰ ਅਕਾਊਟ ਰਾਜ ਕੁਮਾਰ ਹੈ ਜੋ ਸੁਖਬੀਰ ਦੀਆਂ ਪੋਸਟਾਂ ਨੂੰ ਸ਼ੇਅਰ ਕਰਦਾ ਹੈ। ਬਰਾੜ ਨੇ ਕਿਹਾ ਹੈ ਕਿ ਨਰਿੰਦਰ ਸਿੰਘ ਨਾਮ ਦਾ ਫੇਕ ਅਕਾਊਟ ਵਾਰ-ਵਾਰ ਜਥੇਦਾਰਾਂ ਖਿਲਾਫ਼ ਪੋਸਟਾਂ ਪਾ ਰਿਹਾ ਹੈ। ਚਰਨਜੀਤ ਬਰਾੜ ਨੇ ਕਈ ਅਕਾਊਟਸ ਦਾ ਹਵਾਲਾ ਦਿੰਦਾ ਹੈ।
ਚਰਨਜੀਤ ਸਿੰਘ ਬਰਾੜ ਦਾ ਕਹਿਣਾ ਹੈ ਕਿ ਅਕਾਲੀ ਦਲ ਦਾ ਸੋਸ਼ਲ ਮੀਡੀਆ ਜਥੇਦਾਰਾਂ ਦੀ ਕਿਰਦਾਰ ਕੁਸ਼ੀ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ਉੱਤੇ ਫੇਕ ਅਕਾਊਟ ਬਣਾ ਕੇ ਕੌਮ ਉੱਤੇ ਟਿੱਪਣੀਆਂ ਕੀਤੀਆਂ ਜਾਂਦੀਆ ਹਨ।
ਬਰਾੜ ਦਾ ਕਹਿਣਾ ਹੈ ਕਿ ਵਿਰਸਾ ਸਿੰਘ ਵਲਟੋਹਾ ਦੀਆਂ ਪੋਸਟਾਂ ਉੱਤੇ ਕਈ ਵਿਅਕਤੀ ਕੁਮੈਂਟ ਕਰਕੇ ਜਥੇਦਾਰਾਂ ਨੂੰ ਭੱਦੀ ਸ਼ਬਦਾਵਲੀ ਬੋਲ ਰਿਹਾ ਹੈ ਉਥੇ ਕਈ ਵਿਅਕਤੀਆਂ ਨੇ ਪ੍ਰੇਮ ਸਿੰਘ ਚੰਦੂਮਾਜਰਾ ਖਿਲਾਫ ਗਲਤ ਬੋਲਿਆ ਹੈ।
ਚਰਨਜੀਤ ਸਿੰਘ ਬਰਾੜ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਬੇਨਤੀ ਕਰਦੇ ਹਾਂ ਅਜਿਹੇ ਵਿਅਕਤੀਆਂ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ।ਉਨ੍ਹਾਂ ਨੇ ਕਿਹਾ ਹੈ ਕਿ ਆਈਟੀ ਵਿੰਗ ਦੁਆਰਾ ਕੌਮ ਦਾ ਵੱਡਾ ਨੁਕਸਾਨ ਕੀਤਾ ਜਾ ਰਿਹਾ ਹੈ। ਬਰਾੜ ਦਾ ਕਹਿਣਾ ਹੈ ਕਿ ਵਿਰਸਾ ਵਲਟੋਹਾ ਦੀ ਪੋਸਟ ਉੱਤੇ ਕਈ ਅਕਾਲੀ ਦਲ ਦੇ ਲੀਡਰਾਂ ਵੱਲੋਂ ਕੁਮੈਂਟ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਆਈਟੀ ਵਿੰਗ ਦੀ ਦੁਰਵਰਤੋਂ ਨਾ ਕਰੋ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਰਿਕਾਰਡ ਇੱਕਠੇ ਕੀਤੇ ਹਨ ਅਤੇ ਕਾਨੂੰਨੀ ਰਾਏ ਲੈ ਕੇ ਕਾਰਵਾਈ ਕਰਾਂਗੇ।
ਬਰਾੜ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਦਾ ਸਾਰਾ ਸੋਸ਼ਲ ਮੀਡੀਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਮੇਤ ਬਾਕੀ ਤਖ਼ਤਾਂ ਦੇ ਜਥੇਦਾਰਾਂ ਦੀ ਜਿਹੜੀ ਕਿਰਦਾਰ ਕੁਸ਼ੀ ਕਰ ਰਿਹਾ ਹੈ ਉਹ ਬਹੁਤ ਮੰਦਭਾਗੀ ਹੈ ਅਤੇ ਨਿੰਦਣਯੋਗ ਹੈ। ਬਰਾੜ ਨੇ ਕਿਹਾ ਹੈ ਕਿ ਮੈਂ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਇੰਨ੍ਹਾਂ ਤੋਂ ਕਿਨਾਰਾ ਕਰਨਾ ਪੈਣਾ ਜਾਂ ਇੰਨ੍ਹਾਂ ਨੂੰ ਤਾੜਨਾ ਕਰਨੀ ਪੈਣੀ। ਉਨ੍ਹਾਂ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਬੇਨਤੀ ਕਰਦਾ ਹਾਂ ਜੇਕਰ ਅੱਜ ਅਕਾਲੀ ਦਲ ਜਥੇਦਾਰਾਂ ਨੂੰ ਨਹੀ ਬਖ਼ਸ਼ ਰਿਹਾ ਫਿਰ ਬਾਕੀ ਕੌਣ ਬਚਿਆ। ਬਰਾੜ ਨੇ ਕਿਹਾ ਹੈ ਕਿ ਮੈਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਬੇਨਤੀ ਕਰਦਾ ਹਾਂ ਕਿ ਇੰਨ੍ਹਾਂ ਤੋਂ ਮੁਕਤ ਹੋਣ ਲਈ ਬੀਬੀ ਜਗੀਰ ਕੌਰ ਨੂੰ ਜਿਤਾਉਣਾ ਜ਼ਰੂਰੀ ਹੈ।