ਖ਼ਬਰਾਂ |

ਤਾਜ਼ਾ |

ਕਿਸਾਨਾਂ ਨੂੰ ਮੁਫਤ ਬਿਜਲੀ ਦੇਣ ਦੀ ਗੱਲ ਕਹਿ ਕੇ ਮੀਟਰ ਲਗਾ ਰਹੀ ਹੈ ਸਰਕਾਰ : ਰਾਕੇਸ਼ ਟਿਕੈਤ
Published : Oct 27, 2024, 8:15 pm IST
Updated : Oct 27, 2024, 8:15 pm IST
SHARE ARTICLE
The government is installing meters on the pretext of giving free electricity to farmers: Rakesh Tikait
The government is installing meters on the pretext of giving free electricity to farmers: Rakesh Tikait

ਕਿਹਾ, ਅਗਨੀਵੀਰਾਂ ਦੀ ਭਰਤੀ ਅਡਾਨੀ ਸਮੂਹ ਲਈ ਹੋ ਰਹੀ ਹੈ

ਪਰਿਆਗਰਾਜ: ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਐਤਵਾਰ ਨੂੰ ਇੱਥੇ ਇਕ ਮਹਾਪੰਚਾਇਤ ’ਚ ਕਿਹਾ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਸਾਨਾਂ ਨੂੰ ਇਕ ਸਾਲ ਲਈ ਮੁਫਤ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ, ਪਰ ਅਧਿਕਾਰੀਆਂ ਨੇ ਕਿਸਾਨਾਂ ਦੇ ਖੇਤਾਂ ’ਚ ਮੀਟਰ ਲਗਾਉਣੇ ਸ਼ੁਰੂ ਕਰ ਦਿਤੇ ਹਨ।

ਉਨ੍ਹਾਂ ਪੁਛਿਆ ਕਿ ਜੇਕਰ ਮੀਟਰ ਲਗਾਏ ਜਾਣਗੇ ਤਾਂ ਮੁਫਤ ਬਿਜਲੀ ਕਿਵੇਂ ਮਿਲੇਗੀ? ਉਨ੍ਹਾਂ ਕਿਹਾ, ‘‘ਜੇਕਰ ਮੀਟਰ ਲਗਾਉਣਾ ਹੈ ਤਾਂ ਇਸ ਮੁੱਦੇ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਡੇ ਮੈਨੀਫੈਸਟੋ ’ਚ ਸ਼ਾਮਲ ਕਰਨਾ ਹੋਵੇਗਾ, ਨਹੀਂ ਤਾਂ ਕਿਸਾਨਾਂ ਦੇ ਖੇਤਾਂ ’ਚ ਮੀਟਰ ਨਹੀਂ ਲਗਾਇਆ ਜਾਵੇਗਾ।’’

ਉਨ੍ਹਾਂ ਦੋਸ਼ ਲਾਇਆ ਕਿ ਪੂਰਵਾਂਚਲ ਦੇ ਜੌਨਪੁਰ, ਮਿਰਜ਼ਾਪੁਰ ਅਤੇ ਬਲਿਆ ਦੇ ਕਿਸਾਨਾਂ ਤੋਂ 1200 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਝੋਨਾ ਲਿਆ ਜਾ ਰਿਹਾ ਹੈ। ਟਿਕੈਤ ਨੇ ਕਿਹਾ ਕਿ ਮੱਕਾ ਦਾ ਵੀ ਇਹੋ ਹਾਲ ਹੈ।ਬੀ.ਕੇ.ਯੂ. ਆਗੂ ਨੇ ਕਿਹਾ ਕਿ ਇਕੱਲੇ ਬਿਹਾਰ ’ਚ ਘੱਟ ਕੀਮਤਾਂ ’ਤੇ ਫਸਲ ਵੇਚਣ ਨਾਲ ਕਿਸਾਨਾਂ ਨੂੰ 1 ਲੱਖ ਕਰੋੜ ਰੁਪਏ ਦਾ ਨੁਕਸਾਨ ਹੁੰਦਾ ਹੈ ਅਤੇ ਇਹ ਸਾਰੇ ਸੂਬਿਆਂ ਦੀ ਸਥਿਤੀ ਹੈ।  ਟਿਕੈਤ ਨੇ ਦੋਸ਼ ਲਾਇਆ, ‘‘ਸਰਕਾਰ ਚਾਹੁੰਦੀ ਹੈ ਕਿ ਲੋਕ ਬੰਧੂਆ ਮਜ਼ਦੂਰਾਂ ਵਾਂਗ ਰਹਿਣ। ਇਹ ਇਕ ਵੱਡੀ ਸਾਜ਼ਸ਼ ਰਚੀ ਜਾ ਰਹੀ ਹੈ। ਇਹ ਸਰਕਾਰ ਦੇਸ਼ ਨੂੰ ਮਜ਼ਦੂਰਾਂ ਦਾ ਦੇਸ਼ ਬਣਾਉਣਾ ਚਾਹੁੰਦੀ ਹੈ ਕਿਉਂਕਿ ਉਦਯੋਗਾਂ ’ਚ ਕਾਮਿਆਂ ਦੀ ਭਾਰੀ ਕਮੀ ਹੈ।’’

ਉਨ੍ਹਾਂ ਇਹ ਵੀ ਕਿਹਾ, ‘‘ਅਗਨੀਵੀਰ ਆਉਣ ਵਾਲੇ ਦਿਨਾਂ ਵਿਚ ਗਾਰਡ ਵਜੋਂ ਕੰਮ ਕਰਨਗੇ ਕਿਉਂਕਿ ਇਕੱਲੇ ਅਡਾਨੀ ਸਮੂਹ ਨੂੰ 25,000 ਗਾਰਡਾਂ ਦੀ ਜ਼ਰੂਰਤ ਹੈ। ਇਹ ਭਰਤੀ (ਅਗਨੀਵੀਰਾਂ ਦੀ) ਅਡਾਨੀ ਲਈ ਹੋ ਰਹੀ ਹੈ। ਇਹ ਦੇਸ਼ ਇਕ ਖੇਤੀਬਾੜੀ ਦੇਸ਼ ਤੋਂ ਕਿਰਤ-ਅਧਾਰਤ ਦੇਸ਼ ਬਣ ਜਾਵੇਗਾ।’’

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬ 'ਚ ਹੁਣ ਨਹੀਂ ਹੋਵੇਗੀ ਬੇਅਦਬੀ! ਬਣ ਗਿਆ ਸਖ਼ਤ ਕਾਨੂੰਨ, ਉਮਰ ਕੈਦ ਦੀ ਹੋਵੇਗੀ ਸਜ਼ਾ

20 Apr 2026 1:44 PM

Punjab ਦੀ ਤਰਜ਼ 'ਤੇ Haryana 'ਚ ਵੀ ਬਣਾਇਆ ਜਾਵੇ ਬੇਅਦਬੀ ਕਾਨੂੰਨ : Jagdish Singh Jhinda | Beadbi Bill

20 Apr 2026 1:43 PM

Bhai Manpreet Singh Kanpuri ਨੂੰ ਜਥੇ 'ਚੋ ਬਰਖਾਸਤ ਕਰਨ 'ਤੇ ਜਥੇ ਦੇ ਮੁੱਖ ਬੁਲਾਰੇ Bhai RP Singh ਦਾ Interview

19 Apr 2026 12:29 PM

ਅਹਿਮ ਮੁੱਦੇ 'ਤੇ ਦੇਖੋ The Spokesman Debate

18 Apr 2026 3:05 PM

ਰਿਸ਼ਤੇ ਹੋਏ ਤਾਰ-ਤਾਰ, ਛੋਟੇ ਭਰਾ ਨੇ ਵੱਡੇ ਭਰਾ ਨੂੰ ਬੇਰਹਿਮੀ ਨਾਲ ਉਤਾਰਿਆ ਮੌ.ਤ ਦੇ ਘਾਟ

17 Apr 2026 3:07 PM
Advertisement