ਸੰਗਰੂਰ ਜ਼ਿਲ੍ਹੇ ਦੇ ਪਿੰਡ ਫਾਗੂਵਾਲਾ ਦਾ ਰਹਿਣ ਵਾਲਾ ਹੈ ਜਗਮਨ ਸਮਰਾ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਫੇਕ ਵੀਡੀਓ ਸੋਸ਼ਲ ਮੀਡੀਆ ’ਤੇ ਅੱਪਲੋਡ ਕਰਕੇ ਸੁਰਖੀਆਂ ’ਚ ਆਏ ਜਗਮਨਦੀਪ ਸਿੰਘ ਉਰਫ ਜਗਮਨ ਸਮਰ ਸ਼ਾਤਰ ਹੈ। ਉਹ ਪੰਜਾਬ ਦੇ ਮੁੱਖ ਮੰਤਰੀ ਨੂੰ ਲੈ ਕੇ ਲਗਾਤਾਰ ਬਿਆਨਬਾਜ਼ੀ ਕਰ ਰਿਹਾ ਹੈ ਅਤੇ ਪੰਜਾਬ ਪੁਲਿਸ ਨੇ ਹੁਣ ਉਸ ’ਤੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ। ਉਸ ਦਾ ਅਰੈਸਟ ਵਾਰੰਟ ਜਾਰੀ ਕਰਵਾਇਆ ਜਾ ਰਿਹਾ ਹੈ ਅਤੇ ਉਸ ਦੀ ਪ੍ਰਾਪਰਟੀ ਅਟੈਚ ਕਰਵਾਉਣ ਸਮੇਤ ਹੋਰ ਪ੍ਰਕਿਰਿਆ ਚੱਲ ਰਹੀ ਹੈ। ਪਰ ਉਹ ਪੁਲਿਸ ਨੂੰ ਚਕਮਾ ਦੇਣ ਦੇ ਮਾਮਲੇ ’ਚ ਪੁਰਾਣਾ ਖਿਡਾਰੀ ਹੈ।
ਜ਼ਿਕਰਯੋਗ ਹੈ ਕਿ ਲਗਭਗ 3 ਸਾਲ ਪਹਿਲਾਂ ਉਹ ਕੈਨੇਡਾ ਫਰਾਰ ਹੋ ਗਿਆ ਸੀ। ਉਸ ਦੇ ਵਿਦੇਸ਼ ਭੱਜਣ ਦੀ ਕਹਾਣੀ ਵੀ ਬਹੁਤ ਦਿਲਚਸਪ ਹੈ। ਉਹ ਉਸ ਸਮੇਂ ਇਲਾਜ ਦੇ ਬਹਾਨੇ ਪੰਜਾਬ ਪੁਲਿਸ ਦੀ ਕਸਟਡੀ ਵਿਚੋਂ ਭੱਜਿਆ ਸੀ,ਜਦੋਂ 2022 ’ਚ ਸੂਬੇ ਵਿਚ ਚੋਣ ਜਾਬਤਾ ਲੱਗਿਆ ਹੋਇਆ ਸੀ ਅਤੇ ਪੁਲਿਸ ਤਰ੍ਹਾਂ ਚੌਕਸ ਸੀ। ਚਾਰ ਪੁਲਿਸ ਮੁਲਾਜ਼ਮਾਂ ਵੱਲੋਂ ਉਸ ’ਤੇ 24 ਘੰਟੇ ਨਜ਼ਰ ਰੱਖੀ ਜਾ ਰਹੀ ਸੀ, ਇਸੇ ਦੌਰਾਨ ਉਹ ਜੇਲ੍ਹ ਤੋਂ ਫਰਾਰ ਹੋ ਕੇ ਸਿੱਧਾ ਵਿਦੇਸ਼ ਗਿਆ। ਜੇਕਰ ਅਸੀਂ ਸੂਤਰਾਂ ਦੀ ਮੰਨੀਏ ਤਾਂ ਉਸ ਨੇ ਇਸ ਤਰ੍ਹਾਂ ਦੀ ਸੈਟਿੰਗ ਕਰ ਰੱਖੀ ਸੀ ਕਿ ਜੇਲ੍ਹ ਤੋਂ ਨਿਕਲਦੇ ਹੀ ਉਹ ਕੈਨੇਡਾ ਪਹੁੰਚ ਗਿਆ।
ਜਗਮਨ ਸਮਰਾ ਮੂਲ ਰੂਪ ’ਚ ਸੰਗਰੂਰ ਜ਼ਿਲ੍ਹੇ ਦੇ ਪਿੰਡ ਫਾਗੂਵਾਲਾ ਦਾ ਰਹਿਣ ਵਾਲਾ ਹੈ, ਜਦਕਿ ਉਸ ਦੇ ਕੋਲ ਕੈਨੇਡਾ ਦੀ ਸਿਟੀਜਨਸ਼ਿਪ ਹੈ। 28 ਨਵੰਬਰ 2020 ਨੂੰ ਉਸ ’ਤੇ ਧੋਖਾਧੜੀ ਦਾ ਪਰਚਾ ਫਿਰੋਜ਼ਪੁਰ ਦੇ ਥਾਣਾ ਤਲਵੰਡੀ ਭਾਈ ’ਚ ਦਰਜ ਸੀ। ਪੁਲਿਸ ਨੇ ਉਸ ਨੂੰ ਫੜ ਕੇ ਜੇਲ੍ਹ ਭੇਜ ਦਿੱਤਾ।
23 ਦਸੰਬਰ 2021 ਨੂੰ ਬੀਮਾਰ ਹੋਣ ਤੋਂ ਬਾਅਦ ਉਹ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ’ਚ ਭਰਤੀ ਹੋਇਆ। ਉਸ ਦੀ ਨਿਗਰਾਨੀ ਲਈ ਚਾਰ ਮੁਲਾਜ਼ਮ ਹਰਕਵੀਰ ਸਿੰਘ, ਅਨਦੀਪ ਸਿੰਘ, ਸੁਖਪਾਲ ਸਿੰਘ ਅਤੇ ਅਮਨਦੀਪ ਸਿੰਘ ਤਾਇਨਾਤ ਕੀਤੇ ਗਏ ਸਨ। ਪੁਲਿਸ ਅਨੁਸਾਰ ਜਗਮਨ 40 ਦਿਨ ਹਸਪਤਾਲ ’ਚ ਰਿਹਾ। ਇਸ ਦੌਰਾਨ ਉਸ ਨੇ ਆਪਣਾ ਸਾਰਾ ਸਿਸਟਮ ਸੈਟ ਕੀਤਾ। 11 ਜਨਵਰੀ 2022 ਦੀ ਸਵੇਰ ਉਹ ਹਸਪਤਾਲ ’ਚੋਂ ਮੌਕਾ ਪਾ ਕੇ ਫਰਾਰ ਹੋ ਗਿਆ। ਹਾਲਾਂਕਿ ਘਟਨਾ ਤੋਂ ਬਾਅਦ ਚਾਰੋ ਮੁਲਾਜ਼ਮ ਉਸ ਦੀ ਭਾਲ ਵਿਚ ਜਟੇ ਰਹੇ ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਉਸੇ ਦਿਨ ਦੁਪਹਿਰ 3 ਵਜੇ ਮੁਲਾਜ਼ਮਾਂ ਨੇ ਇਸ ਬਾਰੇ ’ਚ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ। ਪੁਲਿਸ ਨੇ ਇਸ ਨੂੰ ਕੋਤਾਹੀ ਮੰਨਿਆ ਅਤੇ ਉਨ੍ਹਾਂ ’ਤੇ ਕੇਸ ਦਰਜ ਕੀਤਾ ਗਿਆ।
ਆਰੋਪੀ ਜਗਮਨ ਖੁਦ ਵੀਡੀਓ ’ਚ ਇਹ ਦਾਅਵਾ ਕਰ ਚੁੱਕਿਆ ਹੈ ਕਿ ਉਹ ਇੰਡੀਆ ਦੀ ਜੇਲ੍ਹ ਤੋੜ ਕੇ ਭੱਜਿਆ ਹੈ। ਹਾਲਾਂਕਿ ਉਹ ਭੱਜਣ ’ਚ ਕਿਸ ਤਰ੍ਹਾਂ ਕਾਮਯਾਬ ਹੋਇਆ ਇਹ ਮਾਮਲਾ ਅੱਜ ਤੱਕ ਬੁਝਾਰਤ ਬਣਿਆ ਹੋਇਆ ਹੈ। ਮੰਨਿਆ ਜਾਂਦਾ ਹੈ ਕਿ ਉਸ ਨੇ ਭੱਜਣ ਤੋਂ ਪਹਿਲਾਂ ਪੂਰੀ ਰਣਨੀਤੀ ਬਣਾਈ ਹੋਈ ਸੀ। ਇਸ ਤੋਂ ਬਾਅਦ ਉਹ ਬਾਹਰ ਪਹੁੰਚਿਆ ਜਿੱਥੇ ਉਹ ਕਾਇਨ ਦਾ ਕਾਰੋਬਾਰੀ ਕਰਦਾ ਸੀ ਕਿਉਂਕਿ ਆਪਣੇ ਫੇਸਬੁੱਕ ਅਤੇ ਇੰਸਟਾਗ੍ਰਾਮ ’ਤੇ ਉਹ ਖਾਲਸਾ ਕਾਇਨ ਦਾ ਪ੍ਰਚਾਰ ਕਰਦਾ ਸੀ। ਉਸ ਨੇ ਇਕ ਪੋਸਟ ’ਚ ਚੰਡੀਗੜ੍ਹ, ਸੰਗਰੂਰ, ਲੁਧਿਆਣਾ, ਨਾਭਾ, ਬਠਿੰਡਾ ਅਤੇ ਜ਼ੀਰਕਪੁਰ ਦੇ ਨੰਬਰ ਜਾਰੀ ਕੀਤੇ ਸਨ ਅਤੇ ਨਾਲ ਹੀ ਆਪਣਾ ਨੈਟਵਰਕ ਹੋਣ ਦਾ ਦਾਅਵਾ ਕੀਤਾ ਸੀ।
ਮੋਹਾਲੀ ਅਦਾਲਤ ਦੇ ਫੈਸਲੇ ਤੋਂ ਬਾਅਦ ਉਸ ਦਾ ਫੇਸਬੁੱਕ ਅਕਾਊਂਟ ਬਲਾਕ ਕੀਤਾ ਗਿਆ, ਜਿਸ ਅਕਾਊਂਟ ਤੋਂ ਉਸ ਨੇ ਪੋਸਟਾਂ ਪਾਈਆਂ ਅਤੇ ਉਸ ’ਤੇ ਉਸ ਦੇ 36 ਹਜ਼ਾਰ ਫਾਲੋਅਰ ਸੋਸ਼ਲ ਮੀਡੀਆ ’ਤੇ ਬਣਾਏ। ਅਕਾਊਂਟ ’ਚ ਆਰੋਪੀ ਨੇ ਲਿਖਿਆ ਕਿ ਉਹ ਡਬਲ ਐਫਐਫ ਸਟੋਰ ’ਚ ਕੰਮ ਕਰਦਾ ਹੈ ਅਤੇ ਉਸ ਨੇ ਪੰਜਾਬੀ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹੈ। ਦੱਸਿਆ ਗਿਆ ਹੈ ਕਿ ਉਹ ਵੈਨਕੂਵਰ,ਬ੍ਰਿਟ੍ਰਿਸ਼ ਕੋਲੰਬੀਆ ’ਚ ਰਹਿੰਦਾ ਹੈ। ਇਸ ਅਕਾਊਂਟ ਨੂੰ ਹੁਣ ਤੱਕ 36 ਹਜ਼ਾਰ ਲੋਕ ਫਾਲੋ ਕਰ ਚੁੱਕੇ ਹਨ, ਇਸ ਤਂ ਹੀ ਪੋਸਟਾਂ ਅਪਲੋਡ ਕੀਤੀਆਂ ਜਾ ਰਹੀਆਂ ਸਨ।
ਮੁੱਖ ਮੰਤਰੀ ਭਗਵੰਤ ਮਾਨ ਖਿਲਾਫ਼ ਪਾਈ ਫੇਕ ਪੋਸਟ ਤੋਂ ਬਾਅਦ ਪੁਲਿਸ ਐਕਸ਼ਨ ’ਚ ਆਈ ਜਦਕਿ ਇਸ ਤੋਂ ਪਹਿਲਾਂ ਇਹ ਮਾਮਲਾ ਠੰਡੇ ਬਸਤੇ ’ਚ ਚੱਲ ਰਿਹਾ ਸੀ। 20 ਅਕਤੂਬਰ ਨੂੰ ਜਿਸ ਤਰ੍ਹਾਂ ਹੀ ਆਰੋਪੀ ਨੇ ਮੁੱਖ ਮੰਤਰੀ ਦਾ ਫੇਕ ਵੀਡੀਓ ਸ਼ੇਅਰ ਕੀਤਾ, ਉਸ ਤੋਂ ਬਾਅਦ ਪੁਲਿਸ ਐਕਸ਼ਨ ’ਚ ਆਈ। ਨਾਲ ਹੀ ਉਸ ਦੇ ਖਿਲਾਫ਼ ਪਹਿਲਾਂ ਤਾਂ ਮੋਹਾਲੀ ਦੇ ਸਾਈਬਰ ਸੈਲ ਥਾਣੇ ’ਚ ਕੇਸ ਦਰਜ ਕੀਤਾ ਗਿਆ। ਇਸ ਤੋਂ ਬਾਅਦ ਪੁਲਿਸ ਨੇ ਉਸੇ ਦਿਨ ਫੇਸਬੁੱਕ ਅਤੇ ਇੰਸਟਗ੍ਰਾਮ ਨੂੰ ਨੋਟਿਸ ਭੇਜਿਆ। ਇਸ ਤੋਂ ਬਾਅਦ ਮੋਹਾਲੀ ਅਦਾਲਤ ਨੇ ਫੇਸਬੁੱਕ ਨੂੰ 24 ਘੰਟੇ ’ਚ ਪੋਸਟ ਹਟਾਉਣ ਦਾ ਹੁਕਮ ਦਿੱਤਾ ਸੀ। ਇਸ ਤੋਂ ਬਾਅਦ ਉਹ ਇੰਸਟਾਗ੍ਰਾਮ ’ਤੇ ਐਕਟਿਵ ਹੋਇਆ।
