ਫ਼ੌਜੀ ਦੇ ਘਰ ਖੜ੍ਹੇ ਮੋਟਰਸਾਈਕਲ ਦਾ Mansa 'ਚ ਹੋਇਆ ਚਲਾਨ 
Published : Oct 27, 2025, 1:45 pm IST
Updated : Oct 27, 2025, 1:45 pm IST
SHARE ARTICLE
Motorcycle Parked at Soldier's House Challaned in Mansa Latest News in Punjabi
Motorcycle Parked at Soldier's House Challaned in Mansa Latest News in Punjabi

ਜਾਅਲੀ ਨੰਬਰ ਪਲੇਟ ਲਗਾ ਕੇ ਕੋਈ ਹੋਰ ਵਿਅਕਤੀ ਚਲਾ ਰਿਹਾ ਸੀ ਮੋਟਰਸਾਈਕਲ 

Motorcycle Parked at Soldier's House Challaned in Mansa Latest News in Punjabi  ਲਹਿਰਾਗਾਗਾ : ਲਹਿਰਾਗਾਗਾ ਦੇ ਪਿੰਡ ਗਾਗਾ ਦਾ ਰਹਿਣ ਵਾਲਾ ਫ਼ੌਜੀ ਅਮਰਜੀਤ ਸਿੰਘ ਜੋ ਕਿ ਪਠਾਨਕੋਟ ਵਿਖੇ ਡਿਊਟੀ ਕਰਦਾ ਹੈ 23 ਅਕਤੂਬਰ ਨੂੰ ਪਠਾਨਕੋਟ ਵਿਖੇ ਡਿਊਟੀ ਕਰ ਰਿਹਾ ਸੀ ਤੇ ਉਸ ਦਾ ਬੁਲਟ ਮੋਟਰਸਾਈਕਲ ਉਸ ਦੇ ਘਰ ਖੜ੍ਹਾ ਸੀ, ਸ਼ਾਮ 4 ਤੋਂ 5 ਵਜੇ ਦੇ ਕਰੀਬ ਉਸ ਨੂੰ ਇਕ ਮੈਸੇਜ ਆਇਆ ਕਿ ਤੁਹਾਡੇ ਮੋਟਰਸਾਈਕਲ ਦਾ ਚਲਾਨ ਕੱਟਿਆ ਗਿਆ ਹੈ, ਜਦੋਂ ਉਸ ਮੈਸੇਜ ਦੇ ਲਿੰਕ ਤੋਂ ਚਲਾਣ ਦੀ ਕਾਪੀ ਕੱਢੀ ਤਾਂ ਉਸ ਉੱਤੇ ਜਾਅਲੀ ਮੋਟਰਸਾਈਕਲ ਉਤੇ ਲੱਗੀ ਪਲੇਟ ਦੀ ਫ਼ੋਟੋ ਵੀ ਨਾਲ ਛਪੀ ਆਈ।

ਫ਼ੌਜੀ ਅਮਰਜੀਤ ਸਿੰਘ ਨੇ ਕਿਹਾ ਕਿ ਮੇਰੇ ਮੋਟਰਸਾਈਕਲ ਦਾ ਚਲਾਨ ਕਟਿਆ ਗਿਆ ਹੈ ਜਦਕਿ ਮੇਰਾ ਮੋਟਰਸਾਈਕਲ ਘਰ ਖੜ੍ਹਾ ਹੈ। ਉਨ੍ਹਾਂ ਮੰਗ ਕੀਤੀ ਗਈ ਕਿ ਜੋ ਵਿਅਕਤੀ ਮੇਰੇ ਮੋਟਰਸਾਈਕਲ ਦਾ ਨੰਬਰ ਹੋਰ ਵਹੀਕਲ ’ਤੇ ਜਾਅਲੀ ਨੰਬਰ ਲਗਾ ਕੇ ਚਲਾ ਰਿਹਾ ਹੈ, ਉਸ ਉਤੇ ਪ੍ਰਸ਼ਾਸਨ ਨੂੰ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੈਂ ਇਸ ਮੋਟਰਸਾਈਕਲ ਦਾ ਚਲਾਨ ਨਹੀਂ ਭਰਾਂਗਾ। ਇਸ ਦੀ ਜ਼ਿੰਮੇਵਾਰੀ ਟਰੈਫ਼ਿਕ ਪੁਲਿਸ ਜਾਂ ਪ੍ਰਸ਼ਾਸਨ ਦੀ ਹੈ, ਜੋ ਲੋਕ ਜਾਅਲੀ ਨੰਬਰ ਪਲੇਟਾਂ ਲਾ ਕੇ ਵਹੀਕਲ ਚਲਾ ਰਹੇ ਹਨ, ਉਨ੍ਹਾਂ ਵਿਰੁਧ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ।

ਅੱਜ ਦੇ ਸਮੇਂ ਵਿਚ ਪੁਲਿਸ ਆਨਲਾਈਨ ਡਾਕੂਮੈਂਟ ਤਾਂ ਚੈੱਕ ਕਰ ਲੈਂਦੀ ਹੈ ਪਰੰਤੂ ਨੰਬਰ ਪਲੇਟ ਜਾਅਲੀ ਹੈ ਜਾਂ ਅਸਲੀ, ਉਸ ਦੀ ਜਾਂਚ ਨਹੀਂ ਕਰਦੀ, ਜਿਸ ਕਾਰਨ ਉਸ ਜਾਅਲੀ ਨੰਬਰ ਪਲੇਟ ’ਤੇ ਪੁਲਿਸ ਨੇ ਚਲਾਣ ਤਾਂ ਕੱਢ ਦਿੱਤਾ ਪਰ ਇਹ ਹਰਜਾਨਾ ਫ਼ੌਜੀ ਨੂੰ ਭੁਗਤਣਾ ਪੈ ਰਿਹਾ ਹੈ। ਪੁਲਿਸ ਨੂੰ ਅਜਿਹੇ ਅਨਸਰਾਂ ਵਿਰੁਧ ਸਖ਼ਤ ਕਰਨ ਦੀ ਲੋੜ ਹੈ ਤਾਂ ਜੋ ਕੋਈ ਅਜਿਹੀ ਘਟਨਾ ਨੂੰ ਦੁਬਾਰਾ ਅੰਜਾਮ ਨਾ ਦੇ ਸਕੇ।

(For more news apart from Motorcycle Parked at Soldier's House Challaned in Mansa Latest News in Punjabi  stay tuned to Rozana Spokesman.)

SHARE ARTICLE

ਏਜੰਸੀ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement