
ਭਾਰਤ ਤੋਂ ਬਾਅਦ ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਕਾਰੀਡੋਰ ਦੇ ਨੀਂਹ ਪੱਥਰ ਲਈ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅੱਜ...
ਲਾਹੌਰ (ਭਾਸ਼ਾ) : ਭਾਰਤ ਤੋਂ ਬਾਅਦ ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਕਾਰੀਡੋਰ ਦੇ ਨੀਂਹ ਪੱਥਰ ਲਈ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅੱਜ ਵਾਹਗਾ ਸਰਹੱਦ ਪਾਰ ਕਰਕੇ ਪਾਕਿਸਤਾਨ ਪਹੁਚੇ ਹਨ। ਪਾਕਿਸਤਾਨ ਪਹੁੰਚ ‘ਤੇ ਸਿੱਧੂ ਨੇ ਕਿਹਾ ਕਿ ਉਹ ਬਾਬਾ ਨਾਨਕ ਦਾ ਸੰਦੇਸ਼ ਬਣ ਕੇ ਆਏ ਹਨ। ਅਤੇ ਸ਼ਾਂਤੀ ਦਾ ਸੰਦਸ਼ ਦੇਣਗੇ। ਸਿੱਧੂ ਨੇ ਲਾਹੌਰ ਵਿਚ ਪ੍ਰੈਸ ਕਾਂਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਨੂੰ ਪਾਕਿਸਤਾਨ ਆਉਣ ਤੋਂ ਕਿਸੇ ਕੇਂਦਰੀ ਮੰਤਰੀ ਜਾਂ ਨੇਤਾ ਨੇ ਨਹੀਂ ਰੋਕਿਆ, ਸਗੋਂ ਸਾਰਿਆਂ ਨੇ ਮੇਰੀ ਪਿੱਠ ਠੋਕੀ ਹੈ। ਹੌਂਸਲਾ ਅਫ਼ਜਾਈ ਕੀਤੀ ਹੈ। ਕਿਉਂਕਿ ਇਹ ਧਰਮ ਦਾ ਮਾਮਲਾ ਹੈ।
ਉਹਨਾਂ ਨੇ ਅਪਣੇ ਚੁਟਕੀਲੇ ਅੰਦਾਜ਼ ਵਿਚ ਕਿਹਾ, ਸਭੀ ਨੇ ਮੁਝੇ ਕਹਾ, ਜਾ ਭਈ ਸਿੱਧੂ, ਸਿੱਧ ਹੋਕਰ ਆ। ਪਾਕਿਸਤਾਨੀ ਪੱਤਰਕਾਰਾਂ ਨੇ ਇਕ ਸਵਾਲ ਦੇ ਜਵਾਬ ਵਿਚ ਸਿੱਧੂ ਨੇ ਕਿਹਾ ਕਿ ਵਿਵਾਦ ਦੇ ਮੁੱਦੇ ਆਪਸੀ ਗੱਲਬਾਤ ਨਾਲ ਸੁਲਝਦੇ ਹਨ। ਦੋਨਾਂ ਦੇਸ਼ਾਂ ਨੂੰ ਗੱਲਬਾਤ ਦੇ ਰਸਤੇ ਉਤੇ ਅੱਗੇ ਵਧਣਾ ਚਾਹੀਦੈ। ਦੱਸ ਦਈਏ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਂਣ ਤੋਂ ਬਾਅਦ ਸਿੱਧੂ ਦਾ ਇਹ ਦੂਜਾ ਪਾਕਿ ਦੌਰਾ ਹੈ। ਸਿੱਧੂ ਨੇ ਕਿਹਾ, ਸਾਨੂੰ ਧਰਮ ਨੂੰ ਰਾਜਨੀਤੀ ਦੇ ਚਸਮੇ ਨਾਲ ਨਹੀਂ ਦੇਖਣਾ ਚਾਹੀਦਾ,
ਦੁਨੀਆਂ ਵਿਚ ਕਿਹੜਾ ਅਜਿਹਾ ਨੇਤਾ ਹੈ ਜਿਹੜਾ ਭਗਤਾਂ ਨੂੰ ਧਰਮਿਕ ਸਥਾਨਾਂ ਉਤੇ ਜਾਣੋ ਰੋਕਦਾ ਹੈ। ਉਹਨਾਂ ਨੇ ਕਿਹਾ, ਮੈਂ ਸੋਹਣੇ ਯਾਰ ਦੇ ਸ਼ਹਿਰ ਲਾਹੌਰ ਆਇਆ ਹਾਂ। ਮੈਂ ਯਾਰ ਦਾ ਧੰਨਵਾਦ ਕਰਨ ਲਈ ਇਥੇ ਆਇਆ ਹਾਂ। ਪੰਜਾਬ ਪੰਜ ਨਦੀਆਂ ਦੇ ਤਾਲਮੇਲ ਨਾਲ ਬਣਿਆ ਹੈ ਇਸ ਲਈ ਪੰਜਾਬ ਆਪਸ ਵਿਚ ਤਾਲਮੇਲ ਵਧਾਏਗਾ ਤਾਂ ਫਿਰ ਹਾਲਾਤ ਸੁਧਰਨਗੇ। ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦੇ ਇਥੇ ਆਉਣ ਨਾਲ ਕਾਂਗਰਸ ਨੂੰ ਕੋਈ ਨੁਕਸਾਨ ਨਹੀਂ ਹਵੇਗਾ। ਉਹਨਾਂ ਨੇ ਇਹ ਵੀ ਕਿਹਾ ਕਿ ਇਹ ਪਹਿਲ ਸਾਡੇ ਦਿਲਾਂ ਤੇ ਦਿਮਾਗ ਵਿਚ ਬਣ ਚੁੱਕੀ ਸਰਹੱਦ ਨੂੰ ਖ਼ਤਮ ਕਰ ਦਵੇਗੀ।
ਦੱਸ ਦਈਏ ਕਿ ਸੋਮਵਾਰ ਨੂੰ ਹੀ ਡੇਰਾ ਬਾਬਾ ਨਾਨਕ ਕਰਤਾਰਪੁਰ ਸਾਹਿਬ ਗਲਿਆਰੇ ਦਾ ਭਾਰਤ ਦੀ ਸਰਜਮੀਂ ਉਤੇ ਉਪ ਰਾਸ਼ਟਰਪਤੀ ਵੈਂਕੱਈਆ ਨਾਇਡੂ ਅਤੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਨੀਂਹ ਪੱਧਰ ਰੱਖਿਆਂ ਸੀ। ਹਾਲਾਂਕਿ, ਪ੍ਰਦੇਸ਼ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨੀਂਹ ਪੱਥਰ ਸਮਾਰੋਹ ਵਿਚ ਪਾਕਿਸਤਾਨ ਜਾਣ ਤੋਂ ਸਾਫ਼ ਮਨ੍ਹਾ ਕਰ ਦਿਤਾ ਹੈ। ਉਹਨਾਂ ਨੇ ਸਿੱਧੂ ਦੇ ਪਾਕਿ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਦੇ ਫੈਸਲੇ ਨੂੰ ਉਹਨਾਂ ਦੇ ਸੋਚਣ ਦਾ ਤਰੀਕਾ ਦੱਸਿਆ ਹੈ।