
ਪੰਜਾਬ 'ਚ ਕੈਪਟਨ ਸਰਕਾਰ ਨੇ ਵੀ ਪਰਾਲੀ ਸਾੜ ਰਹੇ ਕਿਸਾਨਾਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਕਈ ਹਜ਼ਾਰ ਕਿਸਾਨਾਂ ਦੇ ਚਲਾਨ ਕੱਟੇ ਗਏ।
ਅੰਮ੍ਰਿਤਸਰ: ਰਾਜਧਾਨੀ ਦਿੱਲੀ 'ਚ ਜਦੋਂ ਸਾਹ ਹਵਾ ਪ੍ਰਦੂਸ਼ਣ ਨਾਲ ਘੁੱਟ ਹੋਣ ਲੱਗਾ ਤਾਂ ਪੰਜਾਬ ਅਤੇ ਹਰਿਆਣਾ ਦੇ ਪਰਾਲੀ ਸਾੜਨ ਵਾਲੇ ਕਿਸਾਨ ਸਾਰੇ ਦੇਸ਼ ਦੇ ਨਿਸ਼ਾਨੇ 'ਤੇ ਆ ਗਏ। ਸੁਪਰੀਮ ਕੋਰਟ ਨੇ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਕਿਸਾਨਾਂ ਨੂੰ ਸਮਝਾਉਣ ਦੀ ਨਸੀਹਤ ਦਿੱਤੀ ਅਤੇ ਕਿਹਾ ਕਿ ਹਰ ਤਰ੍ਹਾਂ ਦੇ ਹਵਾ ਪ੍ਰਦੂਸ਼ਣ ਨੂੰ ਰਾਜ ਸਰਕਾਰਾਂ ਕੰਟਰੋਲ ਕਰਨ। ਪੰਜਾਬ 'ਚ ਕੈਪਟਨ ਸਰਕਾਰ ਨੇ ਵੀ ਪਰਾਲੀ ਸਾੜ ਰਹੇ ਕਿਸਾਨਾਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਕਈ ਹਜ਼ਾਰ ਕਿਸਾਨਾਂ ਦੇ ਚਲਾਨ ਕੱਟੇ ਗਏ।
Air Pollutionਇਹੀ ਨਹੀਂ, ਪ੍ਰਸ਼ਾਸਨ ਅਤੇ ਪੁਲਸ ਵੀ ਮੁਸਤੈਦ ਹੋ ਗਈ ਹੈ। ਪੁਲਸ ਨੂੰ ਹੁਣ ਉਨ੍ਹਾਂ ਕਿਸਾਨਾਂ ਨੂੰ ਪਰਾਲੀ ਅਤੇ ਨਾੜ ਸਾੜਨ ਤੋਂ ਰੋਕਣਾ ਪਵੇਗਾ, ਜੋ ਹਵਾ ਵਿਚ 8 ਫੀਸਦੀ ਪ੍ਰਦੂਸ਼ਣ ਫੈਲਾਉਣ ਦੇ ਹਿੱਸੇਦਾਰ ਹਨ। ਵਿਭਾਗ ਦਾ ਵਿਜੀਲੈਂਸ ਮਹਿਕਮਾ ਹੁਣ ਕਿਸਾਨਾਂ ਖਿਲਾਫ ਮਾਮਲੇ ਦਰਜ ਕਰੇਗਾ। ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਿਊ. ਐੱਚ. ਓ.) ਮੁਤਾਬਕ ਪੰਜਾਬ ਵਿਚ 51 ਫ਼ੀਸਦੀ ਪ੍ਰਦੂਸ਼ਣ ਕਾਰਖਾਨਿਆਂ, 25 ਫ਼ੀਸਦੀ ਵਾਹਨਾਂ, 11 ਫ਼ੀਸਦੀ ਘਰੇਲੂ, 8 ਫੀਸਦੀ ਪਰਾਲੀ ਅਤੇ ਹੋਰ ਸਾੜਨ ਵਾਲੇ ਪਦਾਰਥਾਂ ਅਤੇ 5 ਫ਼ੀਸਦੀ ਅਣਪਛਾਤਾ ਪ੍ਰਦੂਸ਼ਣ ਹੈ।
Air Pollution ਕੇਂਦਰ ਸਰਕਾਰ ਵੱਲੋਂ ਬਰਾਬਰ ਵਾਹਨ ਕੰਪਨੀਆਂ 'ਤੇ ਨਜ਼ਰ ਰੱਖਣ ਦੇ ਬਾਵਜੂਦ ਜਿਥੇ ਵਾਹਨਾਂ 'ਚ ਯੂਰੋ 2, ਬੀ. ਐੱਸ. 3, ਬੀ. ਐੱਸ. 4 ਵਾਹਨ ਲਿਆਂਦੇ ਗਏ ਹਨ ਅਤੇ ਬੀ. ਐੱਸ . 6 ਵਾਹਨ ਦੀ ਕਵਾਇਦ ਚੱਲ ਰਹੀ ਹੈ, ਉਥੇ ਹੀ ਮਾਹੌਲ 'ਚ ਕਹਿਰ ਬਣੇ ਹੋਏ ਡੀਜ਼ਲ ਅਤੇ ਮਿੱਟੀ ਦੇ ਤੇਲ ਨਾਲ ਚੱਲਣ ਵਾਲੇ ਆਟੋ, ਗੈਰ-ਰਜਿਸਟਰਡ ਘੜੁੱਕੇ, ਪੁਰਾਣੇ ਵਾਹਨ ਭਾਰੀ ਮਾਤਰਾ ਵਿਚ ਪ੍ਰਦੂਸ਼ਣ ਪੈਦਾ ਕਰ ਕੇ 25 ਫ਼ੀਸਦੀ ਕੁਲ ਪ੍ਰਦੂਸ਼ਣ ਦਾ ਹਿੱਸਾ ਬਣੇ ਹੋਏ ਹਨ।
Air Pollutionਪੰਜਾਬ ਦੇ ਕਾਰਖਾਨਿਆਂ 'ਚ ਆਮ ਕੋਲੇ ਦੀ ਜਗ੍ਹਾ ਪੈਟ ਕੋਕ ਸਾੜਿਆ ਜਾਂਦਾ ਹੈ, ਜੋ ਜ਼ਮੀਨ ਤੋਂ ਨਹੀਂ ਨਿਕਲਦਾ, ਇਸ ਨੂੰ ਕਰੂਡ ਤੋਂ ਬਣਾਇਆ ਜਾਂਦਾ ਹੈ। ਕੱਚਾ ਤੇਲ ਜਿਸ ਵਿਚੋਂ ਪੈਟਰੋਲ, ਡੀਜ਼ਲ, ਜਹਾਜ਼ਾਂ ਦਾ ਤੇਲ, ਮੋਬਿਲ ਆਇਲ ਸਮੇਤ 2 ਦਰਜਨ ਪਦਾਰਥ ਨਿਕਲ ਜਾਂਦੇ ਹਨ ਤਾਂ ਬਾਅਦ ਵਿਚ ਤਾਰਕੋਲ ਆਦਿ ਪਦਾਰਥ ਰਹਿ ਜਾਂਦੇ ਹਨ, ਬਾਅਦ ਵਿਚ ਬਚਿਆ ਹੋਇਆ ਤਾਰਕੋਲ ਜਿਸ ਨੂੰ ਪ੍ਰੋਸੈੱਸ ਕਰ ਕੇ ਠੋਸ ਰੂਪ ਦੇ ਦਿੱਤਾ ਜਾਂਦਾ ਹੈ, ਨੂੰ ਪੈਟ ਕੋਕ ਕਹਿੰਦੇ ਹਨ।
Air Pollutionਕੱਚਾ ਧੂੰਆਂ ਭਾਰੀ ਮਾਤਰਾ ਵਿਚ ਵਾਤਾਵਰਣ 'ਚ ਜ਼ਹਿਰੀਲੇ ਤੱਤ ਫੈਲਾਉਂਦਾ ਹੈ। ਇਸ ਦੇ ਕਾਰਨ ਹੀ ਪੰਜਾਬ ਦੇ ਸ਼ਹਿਰਾਂ 'ਚ ਵਾਤਾਵਰਣ ਦਾ ਪ੍ਰਦੂਸ਼ਣ 51 ਫ਼ੀਸਦੀ ਹੈ। ਪੈਟ ਕੋਕ ਤੋਂ ਨਿਕਲੇ ਧੂੰਏਂ ਦੇ ਪ੍ਰਦੂਸ਼ਣ ਨੂੰ ਨਿਲ ਕਰਨ ਲਈ ਸਰਕਾਰ ਵਲੋਂ ਕਾਰਖਾਨਿਆਂ 'ਚ ਸਕਰਬਰ ਲਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਪਰ ਇਹ ਸਿਸਟਮ ਲੱਗਣ ਦੇ ਬਾਵਜੂਦ ਕੰਮ ਨਹੀਂ ਕਰ ਰਿਹਾ। ਇਸ ਵਿਚ ਪ੍ਰਦੂਸ਼ਣ ਵਿਭਾਗ ਦੀ ਭੂਮਿਕਾ ਸ਼ੱਕੀ ਹੈ।
Air Pollutionਓਜ਼ੋਨ ਪਰਤ 'ਚ ਬਣਿਆ ਬਹੁਤ ਵੱਡਾ ਛੇਦ (ਹੋਲ) ਸੰਸਾਰਿਕ ਤੌਰ 'ਤੇ ਵਿਗਿਆਨੀਆਂ ਲਈ ਵੱਡੀ ਚੁਣੌਤੀ ਹੈ, ਜੋ ਐਟਲਾਂਟਿਕ ਖੇਤਰ ਵਿਚ ਵੱਧ ਚੁੱਕਾ ਹੈ, ਜਿਸ ਕਾਰਨ ਸੰਸਾਰ ਦੇ ਕਈ ਦੇਸ਼ ਪ੍ਰਭਾਵਿਤ ਹੋ ਰਹੇ ਹਨ। ਇਸ ਹੋਲ ਦੇ ਵਧਣ ਦਾ ਹਾਲਾਂਕਿ ਭਾਰਤ ਦੇ ਹਵਾ ਪ੍ਰਦੂਸ਼ਣ 'ਤੇ ਕੋਈ ਪ੍ਰਤੱਖ ਅਸਰ ਨਹੀਂ ਹੈ ਪਰ ਖਤਰਨਾਕ ਕਿਰਨਾਂ ਦੀ ਮਾਰ ਨਾਲ ਜੀਵ-ਜੰਤੂਆਂ, ਜੰਗਲੀ ਪ੍ਰਾਣੀਆਂ ਅਤੇ ਪੰਛੀਆਂ ਲਈ ਖ਼ਤਰਾ ਹੈ, ਜਿਸ ਕਾਰਨ ਭਾਰਤ ਵਿਚ ਵੀ ਕਈ ਜੀਵ ਅਲੋਪ ਹੋ ਚੁੱਕੇ ਹਨ, ਜਿਵੇਂ ਜੰਗਲੀ ਖੇਤਰਾਂ 'ਚ ਹਾਇਨਾ (ਲੱਕੜਬੱਘਾ), ਮੈਦਾਨੀ ਖੇਤਰਾਂ 'ਚ ਆਸਮਾਨੀ ਪੰਛੀ ਜਿਵੇਂ ਕਿ ਚੀਲ, ਗਿੱਧ, ਤੋਤੇ, ਹੋਰ ਖੂਬਸੂਰਤ ਪੰਛੀ ਅਤੇ ਸਮੁੰਦਰੀ ਜੀਵਾਂ 'ਚ ਮੱਛੀਆਂ ਦੀਆਂ ਕਈ ਪ੍ਰਜਾਤੀਆਂ ਅਲੋਪ ਹੋ ਚੁੱਕੀਆਂ ਹਨ।
Air Pollutionਵਾਤਾਵਰਣ ਦੀ ਸਫਾਈ ਅਤੇ ਦੂਸ਼ਿਤ ਕਰਨ ਵਿਚ ਕਿਰਨਾਂ ਦਾ ਕਾਫ਼ੀ ਪ੍ਰਭਾਵ ਹੈ। ਇਨ੍ਹਾਂ 'ਚ ਧਰਤੀ ਦੀ ਦੂਜੀ ਪਰਤ ਸਟੇਟਰੋਸਫੀਅਰਸ ਦਾ ਕਾਫ਼ੀ ਅਹਿਮ ਰੋਲ ਹੈ, ਜਿਥੇ ਅਲਟਰਾਵਾਇਲੇਟ ਰੇਜ਼ (ਪਰਾਬੈਂਗਨੀ ਕਿਰਨਾਂ), ਰੇਡੀਓ ਕਿਰਨਾਂ, ਗਾਮਾ ਐਕਸ ਰੇਜ਼ ਸ਼ਾਮਿਲ ਹਨ। ਹਾਲਾਂਕਿ ਧਰਤੀ ਦੀ ਦੂਜੀ ਪਰਤ ਸਟੇਟਰੋ 'ਤੇ ਓਜ਼ੋਨ ਲਕੀਰ ਸਮੁੰਦਰ ਦੀ ਸਤ੍ਹਾ ਤੋਂ 30 ਕਿ. ਮੀ. ਉਚਾਈ 'ਤੇ ਹੈ, ਜੋ ਧਰਤੀ ਦੇ ਪੰਧ ਵਿਚ ਆਉਣ ਵਾਲੀ ਹਰ ਕਿਰਨ ਦੇ ਨਾਕਾਰਾਤਮਕ ਪ੍ਰਭਾਵ ਨੂੰ ਕੱਟ ਦਿੰਦੀ ਹੈ।
Air Pollutionਇਨ੍ਹਾਂ ਵਿਚ ਪਰਾਬੈਂਗਨੀ ਕਿਰਨਾਂ 93 ਤੋਂ ਲੈ ਕੇ 99.5 ਫ਼ੀਸਦੀ ਤੱਕ ਧਰਤੀ 'ਤੇ ਹੀ ਨਸ਼ਟ ਹੋ ਜਾਂਦੀਆਂ ਹਨ, ਜਦੋਂ ਕਿ ਥੋੜ੍ਹੀ ਜਿਹੀ ਮਾਤਰਾ ਵਿਚ ਵੀ ਇਹ ਕਿਰਨਾਂ ਚਮੜੀ ਦੇ ਰੋਗਾਂ ਦਾ ਕਾਰਨ ਬਣ ਜਾਂਦੀਆਂ ਹਨ। ਆਸਟਰੇਲੀਆ 'ਚ ਅਲਟਰਾਵਾਇਲੇਟ ਰੇਜ਼ ਦੀ ਬਹੁਤਾਤ ਨਾਲ ਕਈ ਸਥਾਨਾਂ 'ਤੇ ਚਮੜੀ ਰੋਗ ਦੇ ਮਰੀਜ਼ ਹਨ। ਸੰਸਾਰਿਕ ਵਿਗਿਆਨੀਆਂ ਦਾ ਮੰਨਣਾ ਹੈ ਕਿ ਜੇਕਰ ਅਲਟਰਾਵਾਇਲੇਟ ਰੇਜ਼ ਦੀ ਮਾਤਰਾ ਵੱਧ ਜਾਵੇ ਤਾਂ ਧਰਤੀ ਦੀ ਹਰਿਆਲੀ, ਰੁੱਖਾਂ ਅਤੇ ਮਨੁੱਖ ਦੀ ਹੋਂਦ 'ਤੇ ਖ਼ਤਰਾ ਪੈਦਾ ਹੋ ਸਕਦਾ ਹੈ।
Air Pollution ਸਮੋਗ ਪ੍ਰਦੂਸ਼ਣ ਠੰਡ ਦੀ ਸ਼ੁਰੂਆਤ ਵਿਚ ਪੈਦਾ ਹੁੰਦਾ ਹੈ ਕਿਉਂਕਿ ਗਰਮੀ ਦੇ ਦਿਨਾਂ ਵਿਚ ਮਿੱਟੀ ਦੀ ਧੂੜ, ਕਾਰਖਾਨਿਆਂ ਅਤੇ ਭੱਠੀਆਂ ਦਾ ਧੂੰਆਂ ਵਾਤਾਵਰਣ ਵਿਚ ਫੈਲ ਜਾਂਦਾ ਹੈ ਅਤੇ ਅਕਾਸ਼ ਦੀ ਪਹਿਲੀ ਸਤ੍ਹਾ ਟਰੋਪੋ ਵਿਚ ਪਹੁੰਚ ਜਾਂਦਾ ਹੈ। ਅਕਤੂਬਰ ਦੇ ਅੰਤ ਅਤੇ ਨਵੰਬਰ ਦੇ ਸ਼ੁਰੂਆਤੀ ਦਿਨਾਂ ਵਿਚ ਜ਼ਮੀਨ 'ਤੇ ਤਾਪਮਾਨ 25 ਡਿਗਰੀ ਸੈਲਸੀਅਸ ਹੁੰਦਾ ਹੈ ਅਤੇ ਕੁਦਰਤ ਦੇ ਨਿਯਮ ਮੁਤਾਬਕ ਪ੍ਰਤੀ 1 ਕਿਲੋਮੀਟਰ ਉਚਾਈ 'ਤੇ 6 ਪੁਆਇੰਟ 9 ਡਿਗਰੀ ਸੈਲਸੀਅਸ ਤਾਪਮਾਨ ਘੱਟ ਹੋ ਜਾਂਦਾ ਹੈ।
ਇਨ੍ਹਾਂ ਹਾਲਾਤ ਵਿਚ ਜ਼ਹਿਰੀਲਾ ਧੂੰਆਂ ਅਤੇ ਧੂੜ ਜੇਕਰ 4 ਕਿਲੋਮੀਟਰ 'ਤੇ ਚਲੀ ਜਾਵੇ ਤਾਂ ਇਹ ਸਿਫ਼ਰ ਤਾਪਮਾਨ ਵਿਚ ਪਹੁੰਚ ਜਾਂਦੀ ਹੈ, ਜਿਥੇ ਜੰਮ ਕੇ ਇਹ ਸਮੋਗ ਦਾ ਰੂਪ ਲੈ ਲੈਂਦੀ ਹੈ ਅਤੇ ਇਹ ਪਰਤ ਇੰਨੀ ਸਖ਼ਤ ਹੁੰਦੀ ਹੈ ਕਿ ਸੂਰਜ ਦੀਆਂ ਕਿਰਨਾਂ ਵੀ ਇਸ ਨੂੰ ਪਾਰ ਨਹੀਂ ਕਰ ਸਕਦੀਆਂ। ਇਸ ਨਾਲ ਦਮ ਘੁੱਟਣ ਲੱਗਦਾ ਹੈ, ਸਾਹ ਦੀ ਤਕਲੀਫ ਹੋਣ ਲੱਗਦੀ ਹੈ। ਸਮੋਗ ਨੂੰ ਰੋਕਣ ਦੇ 2 ਹੀ ਬਦਲ ਹਨ, ਜਾਂ ਤਾਂ ਇਸ ਨੂੰ ਹੈਲੀਕਾਪਟਰ ਰਾਹੀਂ ਨਕਲੀ ਵਰਖਾ ਕਰ ਕੇ ਤੋੜਿਆ ਜਾਵੇ ਜਾਂ ਮੀਂਹ ਦਾ ਇੰਤਜ਼ਾਰ ਕੀਤਾ ਜਾਵੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।