ਗ਼ਾਜ਼ੀਆਬਾਦ ਬਣਿਆ ਦੇਸ਼ ਦਾ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਸ਼ਹਿਰ
Published : Oct 16, 2019, 1:02 pm IST
Updated : Oct 16, 2019, 1:02 pm IST
SHARE ARTICLE
Ghaziabad pollution
Ghaziabad pollution

ਦੀਵਾਲੀ ਦਾ ਤਿਉਹਾਰ ਆਉਣ ਦੇ ਨਾਲ ਹੀ ਦਿੱਲੀ - ਐਨਸੀਆਰ 'ਚ ਹਵਾ ਪ੍ਰਦੂਸ਼ਿਣ ਵਧਦਾ ਜਾ ਰਿਹਾ ਹੈ। ਬੁੱਧਵਾਰ ਨੂੰ ਗ਼ਾਜ਼ੀਆਬਾਦ ਦੇਸ਼

ਗ਼ਾਜ਼ੀਆਬਾਦ : ਦੀਵਾਲੀ ਦਾ ਤਿਉਹਾਰ ਆਉਣ ਦੇ ਨਾਲ ਹੀ ਦਿੱਲੀ - ਐਨਸੀਆਰ 'ਚ ਹਵਾ ਪ੍ਰਦੂਸ਼ਿਤ ਵਧਦਾ ਜਾ ਰਿਹਾ ਹੈ। ਬੁੱਧਵਾਰ ਨੂੰ ਗ਼ਾਜ਼ੀਆਬਾਦ ਦੇਸ਼ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣ ਗਿਆ ਹੈ। ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਅੱਜ ਸਵੇਰੇ ਜਾਰੀ ਕੀਤੇ ਗਏ ਬੁਲੇਟਿਨ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਅੱਜ ਗ਼ਾਜ਼ੀਆਬਾਦ ਦਾ ਏਅਰ ਕੁਆਲਿਟੀ ਇੰਡੈਕਸ 350 ਤੋਂ ਵੀ ਪਾਰ ਪੁੱਜ ਗਿਆ ਹੈ। ਜਿਸ ਕਾਰਨ ਆਮ ਜਨਤਾ ਨੂੰ ਸਾਹ ਲੈਣ ਵਿੱਚ ਵੀ ਔਖ ਹੋਣ ਲੱਗੀ ਹੈ। ਬੁੱਧਵਾਰ ਨੂੰ ਗ਼ਾਜ਼ੀਆਬਾਦ ਦੇ ਵਸੁੰਧਰਾ ਵਿੱਚ ਸੂਚਕ ਅੰਕ 327 ਤੇ ਇੰਦਰਾਪੁਰਮ ’ਚ 323 ਦਰਜ ਕੀਤਾ ਗਿਆ।

Ghaziabad pollutionGhaziabad pollution

ਗ਼ਾਜ਼ੀਆਬਾਦ ਦੇ ਸੰਜੇ ਨਗਰ ਵਿੱਚ ਇਹ ਸੂਚਕ ਅੰਕ 350 ਨੂੰ ਵੀ ਪਾਰ ਕਰ ਕੇ 362 ਤੱਕ ਪੁੱਜ ਗਿਆ; ਜੋ ਦੇਸ਼ ਵਿੱਚ ਸਭ ਤੋਂ ਵੱਧ ਹੈ।  ਇੱਥੇ ਵਰਨਣਯੋਗ ਹੈ ਕਿ ਹਵਾ ਦੇ ਮਿਆਰ ਦਾ ਸੂਚਕ ਅੰਕ 0 ਤੋਂ 50 ਤੱਕ ਹੀ ਵਧੀਆ ਹੁੰਦਾ ਹੈ। 50 ਤੋਂ 100 ਦੇ ਵਿਚਕਾਰ ਦਰਮਿਆਨਾ ਤੇ 200 ਤੋਂ 300 ਸਿਹਤ ਲਈ ਖ਼ਤਰਨਾਕ ਹੁੰਦਾ ਹੈ, ਜਦਕਿ 300 ਤੋਂ 500 ਦਰਮਿਆਨ ਇਹ ਸੂਚਕ ਅੰਕ ਸਿਹਤ ਲਈ ਬਹੁਤ ਖ਼ਤਰਨਾਕ ਸਿੱਧ ਹੁੰਦਾ ਹੈ।ਆਮ ਤੌਰ ਉੱਤੇ ਦਿੱਲੀ ਤੇ ਉਸ ਦੇ ਆਲੇ–ਦੁਆਲੇ ਦੇ ਇਲਾਕਿਆਂ ਵਿੱਚ ਠੰਢ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਹਵਾ ਦਾ ਮਿਆਰ ਵਿਗੜਨ ਲੱਗਦਾ ਹੈ।

Ghaziabad pollutionGhaziabad pollution

ਇਸ ਲਈ ਇਸ ਵਾਰ ਵਾਤਾਵਰਣ ਅਥਾਰਟੀ ਨੇ ਪ੍ਰਦੂਸ਼ਣ 'ਤੇ ਲਗਾਮ ਕਸਣ ਲਈ ਸਖ਼ਤ ਰਵੱਈਆ ਅਪਣਾਇਆ ਹੈ। ਨਿਜੀ ਵਾਹਨਾਂ ਨੂੰ ਨਿਰਉਤਸ਼ਾਹਿਤ ਕਰਨ, ਡੀਜ਼ਲ ਜੈਨਰੇਟਰਜ਼ ਦੀ ਵਰਤੋਂ 'ਤੇ ਰੋਕ, ਇੱਟਾਂ ਦੇ ਭੱਠੇ ਤੇ ਸਟੋਨ ਕ੍ਰੱਸ਼ਰ ਬੰਦ ਕਰਨ ਜਿਹੇ ਸਖ਼ਤ ਕਦਮ ਚੁੱਕੇ ਗਏ ਹਨ। ਗ਼ਾਜ਼ੀਆਬਾਦ 'ਚ ਮੰਗਲਵਾਰ ਤੋਂ ਗਰੈਪ ਲਾਗੂ ਹੋਣ ਤੋਂ ਬਾਅਦ ਪਹਿਲੇ ਹੀ ਦਿਨ ਤਕਰੀਬਨ ਸਾਢੇ ਤਿੰਨ ਲੱਖ ਦਾ ਜ਼ੁਰਮਾਨਾ ਵਸੂਲਿਆ ਗਿਆ। ਜ਼ਿਲਾਧਿਕਾਰੀ ਨੇ ਪ੍ਰਦੂਸ਼ਣ ਫੈਲਾਉਣ ਵਾਲੇ ਲੋਕਾਂ 'ਤੇ ਨਜ਼ਰ ਰੱਖਣ ਲਈ ਸ਼ਹਿਰ 'ਚ 9 ਟੀਮਾਂ ਗਠਿਤ ਕੀਤੀਆਂ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement