'ਖ਼ਰਚਿਆਂ ਦੀ ਚਿੰਤਾ ਨਹੀਂ ਕਰਦੇ, ਕਲਗ਼ੀਆਂ ਵਾਲੇ ਦੇ ਪੁੱਤ ਹਾਂ, ਜੰਗ ਜਿੱਤ ਕੇ ਹੀ ਵਾਪਸ ਮੁੜਾਂਗੇ'
Published : Nov 27, 2020, 6:45 am IST
Updated : Nov 27, 2020, 6:45 am IST
SHARE ARTICLE
image
image

'ਖ਼ਰਚਿਆਂ ਦੀ ਚਿੰਤਾ ਨਹੀਂ ਕਰਦੇ, ਕਲਗ਼ੀਆਂ ਵਾਲੇ ਦੇ ਪੁੱਤ ਹਾਂ, ਜੰਗ ਜਿੱਤ ਕੇ ਹੀ ਵਾਪਸ ਮੁੜਾਂਗੇ'

ਟਰਾਲੀਆਂ ਨੂੰ 'ਘਰ ਬਣਾ' ਦਿੱਲੀ ਵਲ ਵਧ ਰਹੇ ਕਿਸਾਨਾਂ ਦੀ ਸਰਕਾਰਾਂ ਨੂੰ ਚਿਤਾਵਨੀ
 

ਚੰਡੀਗੜ੍ਹ, 26 ਨਵੰਬਰ (ਸਪੋਕਸਮੈਨ ਸਮਾਚਾਰ ਸਵਾ) : ਕਿਸਾਨਾਂ ਦੇ ਦਿੱਲੀ ਕੂਚ ਦੇ ਪ੍ਰੋਗਰਾਮ ਨੂੰ ਠੱਲ੍ਹਣ ਦੀਆਂ ਹਰਿਆਣਾ ਪੁਲਿਸ ਪ੍ਰਸ਼ਾਸਨ ਦੀਆਂ ਸਾਰੀਆਂ  ਤਿਆਰੀਆਂ ਕਿਸਾਨੀ ਰੌਂਅ ਅੱਗੇ ਧਰੀਆਂ-ਧਰਾਈਆਂ ਰਹਿ ਗਈਆਂ ਹਨ। ਪੰਜਾਬ ਨੂੰ ਹਰਿਆਣਾ ਨਾਲ ਜੋੜਦੀਆਂ ਹੱਦਾਂ 'ਤੇ ਕੀਤੀਆਂ ਗਈਆਂ ਜ਼ਬਰਦਸਤ ਰੋਕਾਂ ਕਿਸਾਨੀ ਰੌਅ ਸਾਹਮਣੇ ਬੌਣੀਆਂ ਦਿਖਾਈ ਦੇ ਰਹੀਆਂ ਹਨ। ਸਪੋਕਸਮੈਨ ਟੀਵੀ ਦੇ ਮੈਨੇਜਿੰਗ ਡਾਇਰੈਕਟਰ ਨਿਮਰਤ ਕੌਰ ਵਲੋਂ ਅੰਬਾਲਾ ਬਾਰਡਰ 'ਤੇ ਪਹੁੰਚ ਕੇ ਹਾਲਾਤਾਂ ਦੇ ਜਾਇਜ਼ਾ ਲਿਆ।
ਇਸ ਮੌਕੇ ਪੁਲਿਸ ਅਧਿਕਾਰੀ ਕਿਸਾਨਾਂ ਨੂੰ ਰੋਕਣ ਲਈ ਕੀਤੇ ਲਾਮਿਸਾਲ ਪ੍ਰਬੰਧਾਂ ਸਬੰਧੀ ਪੁਛੇ ਸਵਾਲਾਂ ਨੂੰ ਟਾਲਦੇ ਵਿਖਾਈ ਦਿਤੇ। ਪੁਲਿਸ ਅਧਿਕਾਰੀਆਂ ਮੁਤਾਬਕ ਇਹ ਪ੍ਰਬੰਧ ਕਿਸਾਨਾਂ ਨੂੰ ਰੋਕਣ ਲਈ ਨਹੀਂ ਬਲਕਿ ਕਰੋਨਾ ਦੇ ਖ਼ਤਰੇ ਦੇ ਮੱਦੇਨਜ਼ਰ ਕੀਤੇ ਗਏ ਹਨ।
ਡਿਊਟੀ 'ਤੇ ਤੈਨਾਤ ਪੁਲਿਸ ਮੁਲਾਜ਼ਮਾਂ ਨੂੰ ਜਦੋਂ ਮਾਸਕ ਨਾ ਪਹਿਨਣ ਸਬੰਧੀ ਪੁਛਿਆ ਗਿਆ ਤਾਂ ਉਹ ਜਵਾਬ ਤੋਂ ਪਾਸਾ ਵੱਟਦੇ ਵਿਖਾਈ ਦਿਤੇ। ਇਸ ਮੌਕੇ ਵੱਡੀ ਗਿਣਤੀ 'ਚ ਪਹੁੰਚੇ ਕਿਸਾਨਾਂ ਨੇ ਕਿਹਾ ਕਿ ਉਹ ਹਰ ਹਾਲਤ ਵਿਚ ਦਿੱਲੀ ਪਹੁੰਚਣਗੇ। ਕਿਸਾਨਾਂ ਵਿਚ ਸ਼ਾਮਲ ਵੱਡੀ ਗਿਣਤੀ ਨੌਜਵਾਨਾਂ ਨੇ ਪੁਲਿਸ ਬੈਰੀਕੇਟ ਅਤੇ ਭਾਰੀ-ਭਰਕਮ ਪੱਥਰਾਂ ਨੂੰ ਹੱਥਾਂ ਨਾਲ ਪਾਸੇ ਹਟਾਉਣਾ ਸ਼ੁਰੂ ਕਰ ਦਿਤਾ, ਜਿਨ੍ਹਾਂ ਦਾ ਪੁਲਿਸ ਨੇ ਜਲ-ਤਾਪਾਂ ਅਤੇ ਅੱਥਰੂ ਗੈਸ ਦੇ ਗੋਲਿਆਂ ਨਾਲ ਸਵਾਗਤ ਕੀਤਾ। ਪੁਲਿਸ ਦੇ ਇਸ ਵਤੀਰੇ ਖਿਲਾਫ਼ ਗੁੱਸਾ ਜ਼ਾਹਰ ਕਰਦਿਆਂ ਧਰਨੇ ਵਿਚ ਸ਼ਾਮਲ ਬਜ਼ੁਰਗਾਂ ਨੇ ਕਿਹਾ ਕਿ ਪੰਜਾਬ ਦੇ ਛੋਟੇ ਭਰਾ ਹਰਿਆਣਾ ਦੇ ਸਵਾਗਤ ਨੇ ਉਨ੍ਹਾਂ ਨੂੰ ਦੇਸ਼ ਵੰਡ ਸਮੇਂ ਦੀ ਯਾਦ ਤਾਜ਼ਾ ਕਰਵਾ ਦਿਤੀ ਹੈ।
ਉਨ੍ਹਾਂ ਕਿਹਾ ਕਿ ਉਹ ਪੰਜਾਬ ਅਤੇ ਹਰਿਆਣਾ ਨੂੰ ਇਕ ਸਮਝਦੇ ਹਨ ਅਤੇ ਉਨ੍ਹਾਂ ਦੀਆਂ ਰਿਸ਼ਤੇਦਾਰੀਆਂ ਵੀ ਦੋਵਾਂ ਸੂਬਿਆਂ ਅੰਦਰ ਹਨ ਪਰ ਹਰਿਆਣਾ ਪੁਲਿਸ ਵਲੋਂ ਕਰੋਨਾ ਦਾ ਬਹਾਨਾ ਲਾ ਕੇ ਲਾਈਆਂ ਰੋਕਾਂ ਕਾਰਨ ਉਨ੍ਹਾਂ ਨੂੰ ਬਹੁਤ ਦੁਖ ਪਹੁੰਚਿਆ ਹੈ। ਪ੍ਰਧਾਨ ਮੰਤਰੀ ਮੋਦੀ ਦਾ ਨਾਮ ਲੈ ਕੇ ਨਾਅਰੇਬਾਜ਼ੀ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਉਹ ਸਰਕਾਰਾਂ ਦੇ ਕਿਸੇ ਵੀ ਜਬਰ ਸਾਹਮਣੇ ਝੁਕਣ ਵਾਲੇ ਨਹੀਂ ਤੇ ਉਹ ਹਰ ਔਕੜਾਂ ਅਤੇ ਬੰਦਿਸ਼ਾਂ ਨੂੰ ਪਾਰ ਕਰਦਿਆਂ ਹਰ ਹਾਲ ਦਿੱਲੀ ਜਾਣਗੇ ਅਤੇ ਕੇਂਦਰ ਸਰਕਾਰ ਨੂੰ ਕਾਲੇ ਖੇਤੀ ਕਾਨੂੰਨ ਵਾਪਸ ਕਰਨ ਲਈ ਮਜ਼ਬੂਰ ਕਰ ਦੇਣਗੇ।  ਟਰਾਲੀਆਂ ਨੂੰ ਘਰਾਂ ਦੇ ਰੂਪ ਦੇ ਦਿੱਲੀ ਕੂਚ ਕਰ ਰਹੇ ਕਿਸਾਨਾਂ ਨੇ ਗੱਲਬਾਤ ਦੌਰਾਨ ਦਸਿਆ ਕਿ ਉਨ੍ਹਾਂ ਨੂੰ ਹਰ ਵਰਗ ਦਾ ਸਾਥ ਹਾਸਲ ਹੈ। ਆੜ੍ਹਤੀਆਂ ਤੋਂ ਲੈ ਕੇ ਹਰ ਵਰਗ ਵਲੋਂ ਉਨ੍ਹਾਂ ਨੂੰ ਉਗਰਾਹੀ ਕਰ ਕੇ ਫ਼ੰਡ ਪਹੁੰਚਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਹਰ ਪਿੰਡ ਵਿਚੋਂ 2 ਤੋਂ ਢਾਈ ਤਿੰਨ ਲੱਖ ਤਕ ਇਕੱਠੇ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿੰਡਾਂ ਦੇ ਗੁਰਦੁਆਰਿਆਂ 'ਚ ਰਸਦ ਸਮੇਤ ਦੂਜੀਆਂ ਜ਼ਰੂਰੀ ਵਸਤਾਂ ਦੇ ਅੰਬਾਰ ਲੱਗੇ ਪਏ ਹਨ।
ਕਿਸਾਨਾਂ ਮੁਤਾਬਕ ਦਿੱਲੀ ਵੱਲ ਜਾਣ ਲਈ ਹਰ ਪਰਵਾਰ ਵਿਚੋਂ ਇਕ ਮੈਂਬਰ ਜਾ ਰਿਹਾ ਹੈ। ਦਿੱਲੀ ਵਿਚ ਧਰਨਾ ਲੰਮਾ ਖਿੱਚਣ ਦੀ ਸੂਰਤ 'ਚ ਉਨ੍ਹਾਂ ਦੇ ਪਰਵਾਰਾਂ ਦੇ ਬਾਕੀ ਮੈਂਬਰ ਵੀ ਵਾਰੀ ਸਿਰ ਧਰਨੇ 'ਚ ਸ਼ਾਮਲ ਹੋਣ ਲਈ ਆਉਣਗੇ। ਉਨ੍ਹਾਂ ਕਿਹਾ ਕਿ ਉਹ ਖੇਤੀ ਕਾਨੂੰਨ ਵਾਪਸ ਕਰਵਾਉਣ ਲਈ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਲਈ ਪੂਰੀ ਤਰ੍ਹਾਂ ਤਿਆਰ ਹਨ। ਗੁਰੂਆਂ ਦੀਆਂ ਕੁਰਬਾਨੀਆਂ ਦਾ ਜ਼ਿਕਰ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਅਪਣੇ ਹੱਕਾਂ ਲਈ ਲੜਨ ਦਾ ਗੁਰ ਖੁਦ ਕੁਰਬਾਨੀਆਂ ਦੇ ਕੇ ਸਿਖਾਇਆ ਹੈ। ਇਸ ਲਈ ਉਹ  ਅਪਣਾ ਹੱਕ ਲਏ ਬਿਨਾਂ ਦਿੱਲੀ ਤੋਂ ਵਾਪਸ ਨਹੀਂ ਪਰਤਣਗੇ।
ਭਾਜਪਾ ਵਲੋਂ ਪੰਜਾਬ ਜਿੱਤਣ ਦੇ ਕੀਤੇ ਜਾ ਰਹੇ ਦਾਅਵਿਆਂ ਬਾਰੇ ਪੁਛੇ ਸਵਾਲ ਦੇ ਜਵਾਬ ਵਿਚ ਕਿਸਾਨਾਂ ਨੇ ਇਕ ਸੁਰ ਹੋ ਕੇ ਕਿਹਾ ਕਿ ਭਾਜਪਾ ਪੰਜਾਬ ਤਾਂ ਕੀ ਹਰਿਆਣਾ ਵਿਚੋਂ ਵੀ ਭਾਜਪਾ ਦਾ ਬਿਸਤਰਾ ਗੋਲ ਕਰਵਾ ਕੇ ਰਹਿਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਰਿਸ਼ਤੇਦਾਰ ਤੇ ਹੋਰ ਸਕੇ-ਸਬੰਧੀ ਵੱਡੀ ਗਿਣਤੀ 'ਚ ਹਰਿਆਣਾ ਵਿਚ ਰਹਿੰਦੇ ਹਨ। ਇਸ ਲਈ ਭਾਜਪਾ ਨੂੰ ਪੰਜਾਬ ਤਾਂ ਕੀ, ਹਰਿਆਣਾ ਵਿਚੋਂ ਵੀ ਭੱਜਦਿਆਂ ਰਾਹ ਨਹੀਂ ਲੱਭਣਾ। ਕਿਸਾਨਾਂ ਨੂੰ ਬਾਹਰ ਤੋਂ ਮਿਲਦੇ ਫ਼ੰਡਾਂ ਸਬੰਧੀ ਪੁਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਾਹਰੋਂ ਕਿਧimageimageਰੋਂ ਵੀ ਫ਼ੰਡ ਨਹੀਂ ਆਇਆ, ਉਨ੍ਹਾਂ ਨੂੰ ਸਾਰਾ ਫ਼ੰਡ ਕਿਸਾਨ ਭਾਈਚਾਰੇ ਜਾਂ ਕਿਸਾਨੀ ਨਾਲ ਜੁੜੀਆਂ ਦੂਜੀਆਂ ਧਿਰਾਂ ਪਾਸੋਂ ਪ੍ਰਾਪਤ ਹੋ ਰਿਹਾ ਹੈ।

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement