ਸਰਬੱਤ ਦਾ ਭਲਾ ਸੇਵਾ ਸੁਸਾਇਟੀ ਦੀ ਐਂਬੂਲੈਂਸ ਦਿਨ ਰਾਤ ਹਾਜ਼ਰ ਹੈ ਕਿਸਾਨਾਂ ਦੀ ਸੇਵਾ ਸੰਭਾਲ ਲਈ 
Published : Nov 27, 2020, 3:27 pm IST
Updated : Nov 27, 2020, 3:27 pm IST
SHARE ARTICLE
Sarbatt Da Bhala Seva Society's ambulance is present day and night to take care of the farmers
Sarbatt Da Bhala Seva Society's ambulance is present day and night to take care of the farmers

ਲੋੜਵੰਦਾਂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਨੇੜੇ ਦੇ ਹਸਪਤਾਲਾਂ 'ਚ ਵੀ ਪਹੁੰਚਾ ਰਹੀ ਹੈ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਦੀ ਐਂਬੂਲੈਂਸ

ਚੰਡੀਗੜ੍ਹ - ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਕਿਸਾਨਾਂ ਦਾ ਦਿੱਲੀ ਵੱਲ ਕੂਚ ਲਗਾਤਾਰ ਜਾਰੀ ਹੈ। ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ 'ਚ ਸੰਘਰਸ਼ ਕਰਨ ਜਾ ਰਹੇ ਕਿਸਾਨਾਂ ਲਈ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਮੂਨਕ ਕਲਾਂ ਵੱਲੋਂ ਚਲਾਈ ਹੋਈ ਐਂਬੂਲੈਂਸ ਸੰਘਰਸ਼ ਦੌਰਾਨ ਜ਼ਖ਼ਮੀ ਹੋ ਰਹੇ ਕਿਸਾਨਾਂ ਦੀ ਸੇਵਾ ਸੰਭਾਲ ਵਿਸ਼ੇਸ਼ ਤੌਰ 'ਤੇ ਕਰ ਰਹੀ ਹੈ।

ਸਰਬੱਤ ਦਾ ਭਲਾ ਸੁਸਾਇਟੀ ਦੇ ਪ੍ਰਧਾਨ ਸਰਪੰਚ ਗੁਰਮਿੰਦਰ ਸਿੰਘ ਗੋਲਡੀ, ਸੇਵਾਦਾਰ ਜਥੇਦਾਰ ਦਵਿੰਦਰ ਸਿੰਘ ਮੂਨਕਾ, ਸੇਵਾਦਾਰ ਪਰਦੀਪ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਬੀਤੀ 26 ਨਵੰਬਰ ਤੋਂ ਜਿਉਂ ਹੀ ਕਿਸਾਨਾਂ ਦਾ ਕਾਫ਼ਿਲਾ ਦੋਆਬਾ ਕਿਸਾਨ ਕਮੇਟੀ ਦੀ ਅਗਵਾਈ 'ਚ ਹਲਕਾ ਟਾਂਡਾ ਤੋਂ ਰਵਾਨਾ ਹੋਇਆ ਤਾਂ ਸੁਸਾਇਟੀ ਦੀ ਐਂਬੂਲੈਂਸ ਦਿਨ-ਰਾਤ ਸੰਘਰਸ਼ 'ਚ ਲੱਗੇ ਹੋਏ ਜੁਝਾਰੂ ਕਿਸਾਨਾਂ, ਸੰਘਰਸ਼ ਦੌਰਾਨ ਸੱਟ ਖਾ ਕੇ ਜ਼ਖ਼ਮੀ ਹੋ ਰਹੇ ਨੌਜਵਾਨਾਂ, ਬਜ਼ੁਰਗ ਕਿਸਾਨਾਂ ਅਤੇ ਹੋਰਨਾਂ ਕਿਸਾਨਾਂ ਦੀ ਵਿਸ਼ੇਸ਼ ਤੌਰ 'ਤੇ ਸੇਵਾ ਸੰਭਾਲ ਕਰ ਰਹੀ ਹੈ

Sarbatt Da Bhala Seva Society's ambulance is present day and night to take care of the farmersSarbatt Da Bhala Seva Society's ambulance is present day and night to take care of the farmers

ਅਤੇ ਲੋੜਵੰਦਾਂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਨੇੜੇ ਦੇ ਹਸਪਤਾਲਾਂ 'ਚ ਵੀ ਪਹੁੰਚਾ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜੇਕਰ ਸੰਘਰਸ਼ ਦੌਰਾਨ ਕਿਸਾਨਾਂ ਦਾ ਰਸਤਾ ਰੋਕ ਰਹੇ ਪੁਲਿਸ ਕਾਮਿਆਂ ਨੂੰ ਐਂਬੂਲੈਂਸ ਸਹਾਇਤਾ ਦੀ ਲੋੜ ਹੋਵੇਗੀ ਤਾਂ ਉਸ ਸੁਸਾਇਟੀ ਭਾਈ ਘਨ੍ਹੱਈਆ ਜੀ ਦੇ ਸੇਵਾ ਦੇ ਮਿਸ਼ਨ ਨੂੰ ਅੱਗੇ ਤੋਰਦਿਆਂ ਹੋਇਆਂ ਉਨ੍ਹਾਂ ਦੀ ਵੀ ਸੇਵਾ ਸੰਭਾਲ ਅਤੇ ਸਹਾਇਤਾ ਕਰੇਗੀ ਅਤੇ ਲੋੜ ਪੈਣ 'ਤੇ ਉਨ੍ਹਾਂ ਦੀ ਮੱਲ੍ਹਮ ਪੱਟੀ ਦਵਾ ਦਾਰੂ ਵੀ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਇਸ ਸੰਘਰਸ਼ 'ਚ ਸ਼ਾਮਲ ਕਿਸਾਨਾਂ ਦੇ ਹੌਂਸਲੇ ਲਗਾਤਾਰ ਬੁਲੰਦ ਹਨ ਬੇਸ਼ੱਕ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਵੱਖ-ਵੱਖ ਸਥਾਨਾਂ 'ਤੇ ਦਿੱਲੀ ਹਾਈਵੇਅ 'ਤੇ ਵੱਡੇ ਪੱਧਰ 'ਤੇ ਰੋਕਾਂ ਲਗਾਈਆਂ ਹੋਈਆਂ ਹਨ ਪਰ ਕਿਸਾਨਾਂ ਦੇ ਹੌਂਸਲੇ ਅਤੇ ਜਜ਼ਬੇ ਦੇ ਸਾਹਮਣੇ ਇਹ ਸਾਰੇ ਇੰਤਜ਼ਾਮ ਨਾ ਮਾਤਰ ਹੀ ਸਾਬਤ ਹੋ ਰਹੇ ਹਨ।

Sarbatt Da Bhala Seva Society's ambulance is present day and night to take care of the farmersSarbatt Da Bhala Seva Society's ambulance is present day and night to take care of the farmers

ਇਸ ਮੌਕੇ ਸੇਵਾਦਾਰ ਵਾਲੰਟੀਅਰ ਜਥੇਦਾਰ ਦਵਿੰਦਰ ਸਿੰਘ ਮੂਨਕ ਨੇ ਦੱਸਿਆ ਕਿ  ਐਂਬੂਲੈਂਸ ਵੱਲੋਂ ਆਪਣੀਆਂ ਸੇਵਾਵਾਂ ਇਸ ਸੰਘਰਸ਼ ਦੇ ਅਖੀਰਲੇ ਪਲ ਤੱਕ ਜਾਰੀ ਰਹਿਣਗੀਆਂ। ਉਨ੍ਹਾਂ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਦੇ ਸਮੂਹ ਸੇਵਾਦਾਰਾਂ ਅਤੇ ਪਰਵਾਸੀ ਭਾਰਤੀਆਂ ਦਾ ਜਿੱਤੇ ਜਾ ਰਹੇ ਯੋਗਦਾਨ ਲਈ ਵੀ ਅਹਿਮ ਧੰਨਵਾਦ ਕੀਤਾ।

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement