
ਅੜਿੱਕਿਆਂ ਨੂੰ ਪੈਦਲ ਪਾਰ ਕਰ ਕੇ ਅੱਗੇ ਵਧੇ ਹਜ਼ਾਰਾਂ ਕਿਸਾਨ, ਪੁਲਿਸ ਪਿਛੇ ਹਟੀ
ਪੁਲਿਸ ਨੇ ਪਾਣੀ ਦੀਆਂ ਬੁਛਾੜਾਂ ਦੀ ਕੀਤੀ ਵਰਤੋਂ
ਜੀਂਦ (ਹਰਿਆਣਾ), 26 ਨਵੰਬਰ : ਦਾਤਾ ਸਿੰਘ ਵਾਲਾ ਸਰਹੱਦ 'ਤੇ ਦਿੱਲੀ ਕੂਚ ਲਈ ਡੇਰਾ ਲਾਈ ਬੈਠੇ ਕਿਸਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲਗਾਏ ਗਏ ਅੜਿੱਕਿਆਂ ਨੂੰ ਪੈਦਲ ਪਾਰ ਕਰ ਕੀਤਾ। ਇਸ ਸਮੇਂ ਦੌਰਾਨ ਪੁਲਿਸ ਨੇ ਪਾਣੀ ਦੀਆਂ ਬੁਛਾੜਾਂ ਦੀ ਵੀ ਵਰਤੋਂ ਕੀਤੀ ਤਾਂ ਅੰਦੋਲਨਕਾਰੀ ਕਿਸਾਨਾਂ ਨੇ ਪੱਥਰ ਸੁੱਟਣੇ ਸ਼ੁਰੂ ਕਰ ਦਿਤੇ। ਸਥਿਤੀ ਵਿਗੜਦੀ ਵੇਖ ਕੇ ਪੁਲਿਸ ਫ਼ੋਰਸ ਪਿੱਛੇ ਹਟ ਗਈ।
ਅੰਦੋਲਨਕਾਰੀਆਂ ਨੇ ਸਰਕਾਰੀ ਵਾਹਨਾਂ ਦੀ ਵੀ ਭੰਨਤੋੜ ਕੀਤੀ। ਇਸ ਸਮੇਂ ਜ਼ਿਲ੍ਹਾ ਪ੍ਰਸ਼ਾਸਨ ਸਥਿਤੀ ਦੀ ਨਿਗਰਾਨੀ ਕਰ ਰਿਹਾ ਹੈ। ਕਿਸਾਨਾਂ ਦੇ ਦਿੱਲੀ ਸੱਦੇ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਨੇ ਪੰਜਾਬ ਨੂੰ ਜੋੜਨ ਵਾਲੇ ਦਾਤਾ ਸਿੰਘ ਵਾਲਾ ਸਰਹੱਦ ਨੂੰ ਸੀਲ ਕਰ ਦਿਤਾ ਹੈ। ਦੁਪਹਿਰ ਵੇਲੇ, ਕਿਸਾਨ ਸਰਹੱਦ 'ਤੇ ਹਮਲਾ ਕਰ ਕੇ ਪੈਦਲ ਡੰਡਿਆਂ ਨਾਲ ਹਰਿਆਣਾ ਵਿਚ ਦਾਖ਼ਲ ਹੋਏ। ਅਧਿਕਾਰੀਆਂ ਨੇ ਕਿਹਾ ਕਿ ਜਦੋਂ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ ਕੀਤੀ ਤਾਂ ਅੰਦੋਲਨਕਾਰੀ ਕਿਸਾਨਾਂ ਨੇ ਪੱਥਰ ਸੁੱਟਣੇ ਸ਼ੁਰੂ ਕਰ ਦਿਤੇ। ਉਥੇ ਖੜੇ ਅਧਿਕਾਰੀਆਂ ਦੇ ਵਾਹਨਾਂ ਅਤੇ ਹੋਰ ਵਾਹਨਾਂ ਦੇ ਸ਼ੀਸ਼ੇ ਤੋੜਨੇ ਸ਼ੁਰੂ ਕਰ ਦਿਤੇ। ਇਸ ਤੋਂ ਪਹਿਲਾਂ ਹਾਲਾਤ ਬੇਕਾਬੂ ਹੁੰਦੇ ਪੁਲਿਸ ਸਰਹੱਦ ਤੋਂ ਪਿੱਛੇ ਹਟ ਗਈ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਤਿੰਨ-ਪਧਰੀ ਅੜਿੱਕਿਆਂ ਦੇ ਉਪਰ ਪਾਈ ਗਏ ਮਿੱਟੀ ਦੇ ਢੇਰ ਕਾਰਨ ਕਿਸਾਨਾਂ ਦੇ ਟਰੈਕਟਰ ਸਰਹੱਦ ਪਾਰ ਨਹੀਂ ਕਰ ਸਕੇ। (ਪੀਟੀਆਈ)
ਅੜਿੱਕਿਆਂ ਨੂੰ ਹਟਾਉਣ ਲਈ ਕਿਸਾਨ ਜੇਸੀਬੀ ਅਤੇ ਹੋਰਨਾਂ ਢੰਗਾਂ ਨਾਲ ਜੁਗਾੜ ਕਰਨ ਵਿਚ ਲੱਗੇ ਹੋਏ ਸਨ। ਜ਼ਿਕਰਯੋਗ ਹੈ ਕਿ ਪੰਜਾਬ ਸਰਹੱਦ ਦਾਤਾ ਸਿੰਘ ਵਾਲਾ ਕੋਲ ਕਰੀਬ ਹਜ਼ਾਰ ਕਿਸਾਨ ਡਟੇ ਹੋਏ ਹਨimage। ਇਥੇ ਕਿਸਾਨਾਂ ਨੂੰ ਰੋਕਣ ਲਈ ਭਾਰੀ ਪੁਲਿਸ ਬਲ ਤੈਨਾਤ ਹੈ। (ਪੀਟੀਆਈ)