ਕਿਸਾਨਾਂ ਦੀ ਮੰਗ ਨੂੰ 'ਆਪ' ਸਰਕਾਰ ਸਮਰਥਨ ਦਿੰਦੀ ਹੈ : ਕੇਜਰੀਵਾਲ
Published : Nov 27, 2021, 7:14 am IST
Updated : Nov 27, 2021, 7:14 am IST
SHARE ARTICLE
image
image

ਕਿਸਾਨਾਂ ਦੀ ਮੰਗ ਨੂੰ 'ਆਪ' ਸਰਕਾਰ ਸਮਰਥਨ ਦਿੰਦੀ ਹੈ : ਕੇਜਰੀਵਾਲ

 

ਨਵੀਂ ਦਿੱਲੀ, 26 ਨਵੰਬਰ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁਕਰਵਾਰ ਨੂੰ  ਕਿਸਾਨਾਂ ਨੂੰ  ਉਨ੍ਹਾਂ ਦੇ ਅੰਦੋਲਨ ਦੀ ਸਫ਼ਲਤਾ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਜਿੱਤ, ਲੋਕਤੰਤਰ ਦੀ ਜਿੱਤ ਹੈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਉਨ੍ਹਾਂ ਦੀਆਂ ਮੰਗਾਂ ਦਾ ਸਮਰਥਨ ਕਰਦੀ ਹੈ | ਦਿੱਲੀ ਵਿਧਾਨ ਸਭਾ ਦਾ ਇਕ ਦਿਨਾ ਵਿਸ਼ੇਸ਼ ਸੈਸ਼ਨ ਦਾ ਆਗ਼ਾਜ਼ ਹੰਗਾਮੇਦਾਰ ਰਿਹਾ | ਵਿਰੋਧੀ ਵਿਧਾਇਕਾਂ ਨੇ ਸਦਨ ਸ਼ੁਰੂ ਹੁੰਦੇ ਹੀ ਦਿੱਲੀ 'ਚ ਹਵਾ ਪ੍ਰਦੂਸ਼ਣ ਨੂੰ  ਲੈ ਕੇ ਹੰਗਾਮਾ ਸ਼ੁਰੂ ਕਰ ਦਿਤਾ | ਇਸ 'ਤੇ ਵਿਧਾਨ ਸਭਾ ਸਪੀਕਰ ਰਾਮਵਿਲਾਸ ਗੋਇਲ ਨੇ ਨਾਰਾਜ਼ ਹੁੰਦੇ ਹੋਏ ਇਸ ਦੇ ਲਈ ਭਾਜਪਾ ਨੂੰ  ਹੀ ਜ਼ਿੰਮੇਵਾਰ ਠਹਿਰਾਇਆ | ਉਨ੍ਹਾਂ ਕਿਹਾ ਕਿ ਦਿੱਲੀ 'ਚ ਪਾਬੰਦੀ ਦੇ ਬਾਵਜੂਦ ਭਾਜਪਾ ਨੇ ਹੀ ਜ਼ਿਆਦਾ ਪਟਾਕੇ ਚਲਾਏ | ਇਸ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਦਨ ਨੂੰ  ਸੰਬੋਧਨ ਕੀਤਾ | ਇਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਪਿਛਲੇ ਸਾਲ ਅੱਜ ਦੇ ਦਿਨ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ | ਉਨ੍ਹਾਂ ਕਿਹਾ ਕਿ ਦੇਸ਼ ਦੇ ਵਿਕਾਸ ਨੇ ਅਪਣੇ ਸਤਿਆਗ੍ਰਹਿ ਨਾਲ ਇਹ ਦਿਖਾ ਦਿਤਾ ਕਿ ਅਨਿਆਂ ਵਿਰੁਧ ਸਚਾਈ ਅਤੇ ਮਜ਼ਬੂਤ ਇਰਾਦਿਆਂ ਦੀ ਜਿੱਤ ਜ਼ਰੂਰ ਹੁੰਦੀ ਹੈ |
  ਕੇਜਰੀਵਾਲ ਨੇ ਕਿਹਾ ਕਿ ਹੰਕਾਰ ਨਾਲ ਇਹ ਕਾਲੇ ਕਾਨੂੰਨ ਪਾਸ ਕੀਤੇ ਗਏ ਸਨ | ਸਰਕਾਰ ਨੂੰ  ਲਗਦਾ ਸੀ ਕਿ ਕਿਸਾਨ ਆਉਣਗੇ, ਥੋੜ੍ਹੇ ਦਿਨ ਅੰਦੋਲਨ ਕਰਨਗੇ, ਫਿਰ ਘਰ ਚਲੇ ਜਾਣਗੇ | ਇਹ ਅੰਦੋਲਨ ਪਿਛਲੇ ਸਾਲ ਸ਼ੁਰੂ ਹੋਇਆ ਸੀ, ਜਿਸ ਨੂੰ  ਅੱਜ ਇਕ ਸਾਲ ਹੋ ਗਿਆ ਹੈ | ਉਨ੍ਹਾਂ ਦਾ ਅੰਦੋਲਨ ਸਫ਼ਲ ਰਿਹਾ ਹੈ |
ਮੈਂ ਕਿਸਾਨਾਂ ਨੂੰ  ਵਧਾਈ ਦੇਣਾ ਚਾਹੁੰਦਾ ਹਾਂ | ਖਾਸ ਤੌਰ 'ਤੇ ਕੇਜਰੀਵਾਲ ਨੇ ਪੰਜਾਬ ਦੇ ਕਿਸਾਨਾਂ ਨੂੰ  ਵਧਾਈ ਦਿਤੀ, ਜਿਨ੍ਹਾਂ ਨੇ ਇਸ ਅੰਦੋਲਨ ਦੀ ਅਗਵਾਈ ਕੀਤੀ | ਸੈਂਕੜੇ ਟਰੈਕਟਰ ਉੱਥੋਂ ਆਏ | ਪਿਛਲੇ ਸਾਲ ਸਰਦੀਆਂ 'ਚ ਵੀ ਉਹ ਬੈਠੇ ਰਹੇ, ਗਰਮੀ, ਡੇਂਗੂ, ਕੋਰੋਨਾ ਹਰ ਚੀਜ਼ ਨੂੰ  ਮਾਤ ਦਿਤੀ | ਮੈਨੂੰ ਲਗਦਾ ਹੈ ਕਿ ਇਨਸਾਨ ਦੇ ਇਤਿਹਾਸ 'ਚ ਹੁਣ ਤਕ ਸਭ ਤੋਂ ਲੰਮਾ ਅੰਦੋਲਨ ਚਲਿਆ | ਸਭ ਤੋਂ ਹਿੰਸਾਤਮਕ, ਸਬਰ ਵਾਲਾ ਅੰਦੋਲਨ ਰਿਹਾ | ਸੱਤਾ ਪੱਖ ਨੇ ਉਨ੍ਹਾਂ ਨੂੰ  ਭੜਕਾਉਣ, ਦਰੜਨ, ਡਰਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਸ਼ਾਂਤ ਰਿਹਾ | ਅਪਣੇ ਹੀ ਦੇਸ਼ ਦੀ ਸਰਕਾਰ ਵਿਰੁਧ ਅੰਦੋਲਨ ਕਰਦੇ ਹੋਏ 700 ਕਿਸਾਨ ਸ਼ਹੀਦ ਹੋ ਗਏ | ਉਨ੍ਹਾਂ ਸਾਰਿਆਂ ਨੂੰ  ਮੈਂ ਨਮਨ ਕਰਦਾ ਹਾਂ |
  ਕੇਜਰੀਵਾਲ ਨੇ ਕਿਹਾ ਕਿ,''ਇਨ੍ਹਾਂ ਲੋਕਾਂ ਨੂੰ  ਕਿੰਨੀਆਂ ਗਾਲ੍ਹਾਂ ਕਢੀਆਂ ਗਈਆਂ | ਇਨ੍ਹਾਂ 'ਤੇ ਜਲ ਤੋਪਾਂ ਨਾਲ ਪਾਣੀ ਸੁਟਿਆ ਗਿਆ ਪਰ ਇਨ੍ਹਾਂ ਦੀ ਹਿੰਮਤ ਅੱਗੇ ਤੋਪਾਂ ਦਾ ਪਾਣੀ ਸੁਕ ਗਿਆ | ਸੜਕ 'ਤੇ ਕਿੱਲ ਠੋਕੇ ਗਏ ਪਰ ਇਸ ਦੀ ਹਿੰਮਤ ਦੇ ਸਾਹਮਣੇ ਸਰਕਾਰ ਦੇ ਕਿੱਲ ਵੀ ਪਿਘਲ ਗਏ | ਬੈਰੀਅਰ ਲਗਾਇਆ ਗਿਆ ਸਭ ਕੀਤਾ ਗਿਆ ਪਰ ਇਨ੍ਹਾਂ ਦੀ ਹਿੰਮਤ ਨਹੀਂ ਤੋੜ ਸਕੀ ਸਰਕਾਰ | ਇਨ੍ਹਾਂ ਦੇ ਹੰਕਾਰ ਨੂੰ  ਤੋੜ ਦਿਤਾ ਕਿਸਾਨਾਂ ਨੇ |''     (ਏਜੰਸੀ)

 

SHARE ARTICLE

ਏਜੰਸੀ

Advertisement

Pathankot News: ਬਹੁਤ ਵੱਡਾ ਹਾਦਸਾ! ਤੇਜ਼ ਹਨ੍ਹੇਰੀ ਨੇ ਤੋੜ ਦਿੱਤੇ ਬਿਜਲੀ ਦੇ ਖੰਭੇ, ਲਪੇਟ 'ਚ ਆਈ ਬੱਸ, ਦੇਖੋ ਮੌਕੇ

20 Apr 2024 11:09 AM

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM

ਚਮਕੀਲਾ ਗੰਦੇ ਗੀਤਾਂ ਕਾਰਨ ਮਰਿਆ, ਪਰ ਬਾਕੀ ਕਿਵੇਂ ਬੱਚ ਗਏ? ਪਾਸ਼ ਦਾ ਕੀ ਕਸੂਰ ਸੀ...

20 Apr 2024 9:49 AM

Punjab Weather Update: ਪੈ ਗਏ ਗੜ੍ਹੇ, ਭਾਰੀ ਮੀਂਹ ਨੇ ਮੌਸਮ ਕੀਤਾ ਠੰਢਾ, ਤੁਸੀਂ ਵੀ ਦੱਸੋ ਆਪਣੇ ਇਲਾਕੇ ਦਾ ਹਾਲ |

19 Apr 2024 4:31 PM
Advertisement