
ਫਿਲਹਾਲ ਬਚਾਅ ਕਾਰਜ ਟੀਮ ਅਤੇ ਪੁਲਿਸ ਮੌਕੇ 'ਤੇ ਮੌਜੂਦ ਹੈ।
ਚੰਡੀਗੜ੍ਹ : ਬਿਜਲੀ ਟਾਵਰ 'ਤੇ ਚੜ੍ਹੇ ETT ਅਧਿਆਪਕ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨਿਆ ਗਈਆਂ ਤਾਂ ਉਹ ਖੁਦ ਨੂੰ ਅੱਗ ਲਗਾ ਲਵੇਗਾ।
ETT teacher
ਦੱਸ ਦੇਈਏ ਕਿ ਸੋਹਣ ਸਿੰਘ ਨਾਮ ਦੇ ਅਧਿਆਪਕ ਨੇ ਚੰਡੀਗੜ੍ਹ ਸਥਿਤ MLA ਹੋਸਟਲ ਵਿਚ ਲੱਗੇ ਬਿਜਲੀ ਦੇ ਟਾਵਰ 'ਤੇ ਚੜ੍ਹ ਕੇ ਆਪਣੇ ਆਪ 'ਤੇ ਪੈਟਰੋਲ ਛਿੜਕ ਲਿਆ ਹੈ ਅਤੇ ਹੱਥ ਵਿਚ ਮਾਚਿਸ ਦੀ ਡੱਬੀ ਵੀ ਹੈ। ਉਸ ਵਲੋਂ ਪ੍ਰਸ਼ਾਸਨ ਨੂੰ ਖ਼ੁਦਕੁਸ਼ੀ ਕਰਨ ਦੀ ਚਿਤਾਵਨੀ ਦਿੱਤੀ ਜਾ ਰਹੀ ਹੈ।
ETT teacher
ਹਾਲਾਂਕਿ ਰੈਸਕਿਊ ਟੀਮ ਮੌਕੇ 'ਤੇ ਪਹੁੰਚ ਗਈ ਹੈ ਅਤੇ ਅਧਿਆਪਕ ਨੂੰ ਹੇਠਾਂ ਲਿਆਉਣ ਦੀਆਂ ਕੋਸ਼ੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਉਸ ਨੂੰ ਭਰੋਸਾ ਦਿਵਾਇਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਉਨ੍ਹਾਂ ਦੀ ਮੁਲਾਕਾਤ ਵੀ ਕਰਵਾਈ ਜਾਵੇਗੀ। ਫਿਲਹਾਲ ਬਚਾਅ ਕਾਰਜ ਟੀਮ ਅਤੇ ਪੁਲਿਸ ਮੌਕੇ 'ਤੇ ਮੌਜੂਦ ਹੈ।