
ਅਚਨਚੇਤ ਗੱਡੀ ਪਲਟਨ ਕਾਰਨ ਵਾਪਰਿਆ ਹਾਦਸਾ
ਸ੍ਰੀ ਗੋਇੰਦਵਾਲ ਸਾਹਿਬ (ਮਾਨ ਸਿੰਘ) : ਫਤਿਆਬਾਦ ਤੋਂ ਹਰੀਕੇ ਪੱਤਣ ਰੋਡ 'ਤੇ ਆਉਂਦੇ ਪਿੰਡ ਚੱਕ ਮਹਿਰ ਦੇ ਕੋਲ ਜਲਾਲਾਬਾਦ ਫਿਰੋਜ਼ਪੁਰ ਤੋਂ ਸਭਿਆਚਾਰਕ ਗਰੁੱਪ ਵਿੱਚ ਸ਼ਾਮਲ ਕੁਝ ਲੋਕ ਵਿਆਹ ਸਮਾਗਮ ਵਿੱਚ ਪ੍ਰੋਗਰਾਮ ਕਰਨ ਲਈ ਅੰਮਿਰਤਪੁਰ ਨੇੜੇ ਮੁੰਡੀ ਮੋੜ ਜਾ ਰਹੇ ਸਨ। ਰਸਤੇ ਵਿਚ ਅਚਾਨਕ ਗੱਡੀ ਪਲਟਣ ਕਾਰਨ ਇੱਕ ਡਾਂਸਰ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਮ੍ਰਿਤਕਾ ਦੀ ਪਛਾਣ ਨੀਰੂ ਪਤਨੀ ਚਰਨਜੀਤ ਸਿੰਘ ਵਾਸੀ ਜਲਾਲਾਬਾਦ ਜ਼ਿਲ੍ਹਾ ਫਿਰੋਜ਼ਪੁਰ ਵਜੋਂ ਹੋਈ ਹੈ। ਬਾਕੀ ਸਾਰੇ ਗਰੁੱਪ ਦੇ ਮੈਬਰ ਗੰਭੀਰ ਹੋ ਗਏ ਹਨ। ਮੌਕੇ 'ਤੇ ਪਹੁੰਚੇ ਫਤਿਆਬਾਦ ਦੀ ਪੁਲਿਸ ਦੇ ਏ ਐਸ ਆਈ ਜੈਮਲ ਸਿੰਘ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕਿ ਜ਼ਖਮੀਆਂ ਨੂੰ ਹਸਪਤਾਲ ਖਡੂਰ ਸਾਹਿਬ ਭੇਜ ਦਿੱਤਾ ਹੈ। ਪੁਲਿਸ ਵਲੋਂ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।