ਸੰਨੀ ਦਿਓਲ ਨੂੰ MP ਅਹੁਦੇ ਤੋਂ ਹਟਾਉਣ ਦੀ ਉੱਠੀ ਮੰਗ, ਗੁਰਦਾਸਪੁਰ ਦੇ ਨੌਜਵਾਨ ਨੇ ਲੋਕ ਸਭਾ ਸਪੀਕਰ ਤੇ ਰਾਸ਼ਟਰਪਤੀ ਨੂੰ ਭੇਜੀ ਚਿੱਠੀ
Published : Nov 27, 2022, 7:11 pm IST
Updated : Nov 27, 2022, 7:11 pm IST
SHARE ARTICLE
Demand raised to remove Sunny Deol from MP post
Demand raised to remove Sunny Deol from MP post

ਕਿਹਾ- ਜਨਤਾ ਦੀਆਂ ਮੁਸ਼ਕਿਲਾਂ ਹੱਲ ਨਾ ਕਰਨ ਵਾਲੇ ਤੋਂ ਅਹੁਦਾ ਲੈ ਕੇ ਕਿਸੇ ਸਥਾਨਕ ਬੇਰੁਜ਼ਗਾਰ ਨੂੰ ਦਿੱਤਾ ਜਾਵੇ ਮੌਕਾ 

ਗੁਰਦਾਸਪੁਰ  : ਸੰਸਦ ਮੈਂਬਰ ਸੰਨੀ ਦਿਓਲ ਨੂੰ ਗੁਰਦਾਸਪੁਰ ਦੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  ਇਲਾਕਾ ਵਾਸੀਆਂ ਵਲੋਂ MP ਸੰਨੀ ਦਿਓਲ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕਰਦੀ ਇੱਕ ਚਿੱਠੀ ਰਾਸ਼ਟਰਪਤੀ, ਚੋਣ ਕਮਿਸ਼ਨ ਅਤੇ ਲੋਕ ਸਭਾ ਸਪੀਕਰ ਨੂੰ ਭੇਜੀ ਗਈ ਹੈ। ਉਨ੍ਹਾਂ ਕਿਹਾ ਕਿ ਜਨਤਾ ਦੀਆਂ ਮੁਸ਼ਕਿਲਾਂ ਹੱਲ ਨਾ ਕਰਨ ਵਾਲੇ ਤੋਂ ਇਹ ਅਹੁਦਾ ਵਾਪਸ ਲਿਆ ਜਾਵੇ ਅਤੇ ਕਿਸੇ ਸਥਾਨਕ ਬੇਰੁਜ਼ਗਾਰ ਨੌਜਵਾਨ ਨੂੰ ਜਨਤਾ ਦੇ ਕੰਮ ਕਰਨ ਦਾ ਮੌਕਾ ਦਿੱਤਾ ਜਾਵੇ।

ਦਰਅਸਲ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ 2018 ਵਿੱਚ ਸੰਨੀ ਦਿਓਲ ਜਦੋਂ ਗੁਰਦਾਸਪੁਰ ਦੇ ਐਮ ਪੀ ਬਣੇ ਸਨ ਤਾਂ ਉਨ੍ਹਾਂ ਦੇ ਲੋਕ ਸਭਾ ਹਲਕੇ ਦੇ ਵੋਟਰਾਂ ਵਿਚ ਉਨ੍ਹਾਂ ਪ੍ਰਤੀ ਭਰਪੂਰ ਉਤਸ਼ਾਹ ਵੇਖਿਆ ਗਿਆ ਸੀ ਪਰ ਸੰਨੀ ਦਿਓਲ ਆਪਣੇ ਪੂਰੇ ਹਲਕੇ ਵਿਚ ਜਿੱਤਣ ਤੋਂ ਬਾਅਦ ਵੋਟਰਾਂ ਦਾ ਧੰਨਵਾਦ ਕਰਨ ਤੱਕ ਨਹੀਂ ਪਹੁੰਚਿਆ। ਵੋਟਰਾਂ ਨੇ ਉਦੋਂ ਸਬਰ ਕਰ ਲਿਆ ਪਰ ਬਟਾਲਾ ਪਟਾਕਾ ਫੈਕਟਰੀ ਧਮਾਕਾ,ਜ਼ਹਿਰੀਲੀ ਸ਼ਰਾਬ ਕਾਂਡ, ਕਰੋਨਾ ਕਾਲ, ਲੰਪੀ ਸਕਿੱਨ ਬਿਮਾਰੀ ਆਦਿ ਸਮੇਤ ਕਿੰਨੀਆਂ ਹੀ ਘਟਨਾਵਾਂ ਦਾ ਸਾਹਮਣਾ ਇਲਾਕੇ ਦੇ ਲੋਕਾਂ ਅਤੇ ਸਰਹੱਦੀ ਕਿਸਾਨਾਂ ਨੂੰ ਕਰਨਾ ਪਿਆ ਪਰ ਇਸ ਸਮੇਂ ਦੌਰਾਨ ਸੰਨੀ ਦਿਓਲ ਦੀ ਗੈਰਹਾਜ਼ਰੀ ਅਤੇ ਇਲਾਕੇ ਦੇ ਲੋਕਾਂ, ਵਪਾਰੀਆਂ ਦੀ ਸਾਰ ਤੱਕ ਨਾ ਲੈ ਲੈਣ ਕਾਰਨ ਲੋਕਾਂ ਦੇ ਸਬਰ ਦਾ ਪਿਆਲਾ ਭਰ ਗਿਆ ਤੇ ਖੁੱਲ੍ਹ ਕੇ ਸੰਨੀ ਦਿਓਲ ਦੇ ਵਿਰੋਧ ਵਿਚ ਲੋਕਾਂ ਨੇ ਬੋਲਣਾ ਸ਼ੁਰੂ ਕਰ ਦਿੱਤਾ।

ਕਈ ਵਾਰ ਸੰਨੀ ਦਿਓਲ ਦੀ ਗੁੰਮਸ਼ੁਦਗੀ ਦੇ ਪੋਸਟਰ ਲੋਕ ਸਭਾ ਹਲਕੇ ਦੇ ਵੱਖ-ਵੱਖ ਇਲਾਕਿਆਂ ਵਿੱਚ ਲੱਗੇ ਪਰ ਸੰਨੀ ਦਿਓਲ ਫਿਰ ਵੀ ਬਾਹਰ ਬੈਠ ਕੇ ਇਲਾਕੇ ਦੇ ਲੋਕਾਂ ਲਈ ਕੰਮ ਕਰਨ ਦੇ ਦਾਅਵੇ ਕਰਦਾ ਰਿਹਾ। ਸੰਨੀ ਦਿਓਲ ਦੀ ਗੁੰਮਸ਼ੁਦਗੀ ਦੇ ਪੋਸਟਰ ਲਾਉਣ ਦੀ ਸ਼ੁਰੂਆਤ ਕਰਨ ਵਾਲੇ ਨੌਜਵਾਨ ਅਮਰਜੋਤ ਸਿੰਘ ਨੇ ਇਕ ਵਾਰ ਫਿਰ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਐਮਪੀ ਸੰਨੀ ਦਿਓਲ ਦੇ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਪੇਸ਼ੇ ਵਜੋਂ ਮਾਰਕੀਟਿੰਗ ਦੇ ਖੇਤਰ ਨਾਲ ਸਬੰਧ ਰੱਖਣ ਵਾਲੇ ਨੌਜਵਾਨ ਅਮਰਜੋਤ ਸਿੰਘ ਨੇ ਦੇਸ਼ ਦੇ ਰਾਸ਼ਟਰਪਤੀ, ਮੁੱਖ ਚੋਣ ਕਮਿਸ਼ਨਰ ਅਤੇ ਲੋਕ ਸਭਾ ਸਪੀਕਰ ਨੂੰ ਚਿੱਠੀ ਲਿਖੀ ਹੈ

ਜਿਸ ਵਿਚ ਉਸ ਨੇ ਕਿਹਾ ਹੈ ਕਿ ਸੰਨੀ ਦਿਓਲ ਲੋਕ ਸਭਾ ਦੀ ਕੁਰਸੀ 'ਤੇ ਬਣੇ ਰਹਿਣ ਦੇ ਕਾਬਲ ਨਹੀਂ ਹਨ ਕਿਉਂਕਿ ਉਨ੍ਹਾਂ ਦੇ ਰਾਜ ਦੌਰਾਨ ਬੇਰੁਜ਼ਗਾਰ, ਵਪਾਰੀ, ਮਜ਼ਦੂਰ, ਵਿਦਿਆਰਥੀ ਅਤੇ ਆਮ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਪਰ ਇਨ੍ਹਾਂ ਮੁਸੀਬਤਾਂ ਦੌਰਾਨ ਸੰਨੀ ਦਿਓਲ ਵੱਲੋਂ ਉਨ੍ਹਾਂ ਦੇ ਵਿੱਚ ਆ ਕੇ ਉਨ੍ਹਾਂ ਦਾ ਹਾਲਚਾਲ ਪੁੱਛਣਾ ਤੱਕ ਮੁਨਾਸਬ ਨਹੀਂ ਸਮਝਿਆ ਗਿਆ। ਇਸ ਲਈ ਉਨ੍ਹਾਂ ਨੂੰ ਉਨ੍ਹਾਂ ਦੀ ਲੋਕ ਸਭਾ ਦੀ ਮੈਂਬਰਸ਼ਿਪ ਤੋਂ ਵੀ ਵਾਂਝਿਆਂ ਕਰ ਦਿੱਤਾ ਜਾਣਾ ਚਾਹੀਦਾ ਹੈ।

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਮਰਜੋਤ ਸਿੰਘ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਲੋਕਾਂ ਨੇ ਵੱਡੀ ਗਿਣਤੀ ਵਿੱਚ ਵੋਟਾਂ ਪਾਕੇ ਸੰਨੀ ਦਿਓਲ ਨੂੰ ਜਤਾਇਆ ਸੀ ਉਸ ਸਮੇਂ ਲੋਕਾਂ ਨੇ ਸੋਚਿਆ ਸੀ ਕਿ ਸੰਨੀ ਦਿਓਲ ਇਕ ਸੈਲੀਬ੍ਰਿਟੀ ਹੈ ਅੱਤੇ ਲੋਕਾਂ ਦੇ ਦੁੱਖ ਦਰਦ ਅੱਤੇ ਜਰੂਰਤਾ ਨੂੰ ਸਮਝੇਗਾ ਅੱਤੇ ਸਰਹੱਦੀ ਇਲਾਕੇ ਦੀਆ ਮੁਸ਼ਕਿਲਾਂ ਨੂੰ ਦਿੱਲੀ ਸੰਸਦ ਵਿੱਚ ਚੁੱਕੇਗਾ ਪਰ ਹੋਇਆ ਇਸ ਤੋਂ ਸੱਭ ਉਲਟ। ਜਿੱਤਣ ਤੋਂ ਬਾਅਦ ਸੰਨੀ ਦਿਓਲ ਲੋਕਾਂ ਦਾ ਧੰਨਵਾਦ ਕਰਨ ਨਹੀਂ ਪਹੁੰਚੇ। ਹਲਕੇ ਦੇ ਲੋਕਾਂ ਉੱਪਰ ਕਈ ਮੁਸੀਬਤਾਂ ਆਈਆਂ ਪਰ MP ਸੰਨੀ ਦਿਓਲ ਨਹੀਂ ਲੱਭੇ।

ਇਥੋਂ ਤੱਕ ਕਿ ਲੋਕਾਂ ਦੇ ਮੁੱਦੇ ਚੁੱਕਣ ਲਈ ਸੰਨੀ ਦਿਓਲ ਸੰਸਦ ਇਜਲਾਸ ਵਿੱਚ ਵੀ ਨਹੀਂ ਪਹੁੰਚੇ ਜਿਸ ਕਰ ਕੇ ਗੁਰਦਾਸਪੁਰ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਉਹਨਾਂ ਕਿਹਾ ਕਿ ਸਾਂਸਦ ਸੰਨੀ ਦਿਓਲ ਨੇ ਲੋਕਤੰਤਰ ਵਿੱਚ ਲੋਕਾਂ ਦਾ ਭਰੋਸਾ ਤੋੜਿਆ ਹੈ ਇਸ ਲਈ ਅੱਜ ਉਨ੍ਹਾਂ ਨੇ ਰਾਸ਼ਟਰਪਤੀ, ਮੁੱਖ ਚੋਣ ਕਮਿਸ਼ਨਰ ਅਤੇ ਲੋਕ ਸਭਾ ਸਪੀਕਰ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਸੰਨੀ ਦਿਓਲ ਨੂੰ ਤੁਰੰਤ ਸੰਸਦ ਮੈਂਬਰ ਦੇ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement
Advertisement

ਕਾਰਪੋਰੇਸ਼ਨ ਨੂੰ ਤਾਲੇ ਲਾਉਣ ਦੇ ਮੁੱਦੇ ’ਤੇ, ਸਿੱਧੇ ਹੋ ਗਏ Ravneet Singh Bittu

02 Mar 2024 8:17 PM

Shambhu Border Update: ਮੀਂਹ 'ਚ ਵੀ ਮੋਰਚੇ 'ਤੇ ਡੱਟੇ ਕਿਸਾਨ, ਭਿੱਜਣ ਤੋਂ ਬਚਣ ਲਈ ਕੀਤੇ ਇਹ ਖ਼ਾਸ ਪ੍ਰਬੰਧ

02 Mar 2024 8:14 PM

MP ਡਾ. ਅਮਰ ਸਿੰਘ ਦਾ ਬੇਬਾਕ Interview, ਲੋਕ ਸਭਾ ਦੀ ਟਿਕਟ ਲਈ ਦੁਬਾਰਾ ਠੋਕੀ ਦਾਅਵੇਦਾਰੀ

01 Mar 2024 8:22 PM

Sukhbir Badal ਦੇ ਸੁਖ ਵਿਲਾਸ Hotel ਬਾਰੇ CM Mann ਦਾ ਵੱਡਾ ਐਕਸ਼ਨ, ਕੱਢ ਲਿਆਏ ਕਾਗ਼ਜ਼, Press Conference LIVE

29 Feb 2024 4:22 PM

Shubkaran ਦੀ ਮੌਤ ਮਾਮਲੇ 'ਚ high court ਦੇ ਵਕੀਲ ਨੇ ਕੀਤੇ ਵੱਡੇ ਖੁਲਾਸੇ ਦੇਰੀ ਨਾਲ ਹੋਵੇਗਾ postmortem

29 Feb 2024 1:18 PM
Advertisement