32 ਆਈ ਏ ਐਸ ਅਤੇ ਪੀ ਸੀ ਐਸ ਅਧਿਕਾਰੀਆਂ ਦੇ ਤਬਾਦਲੇ
ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਅੱਜ 32 ਆਈਏਐਸ ਅਤੇ ਪੀਸੀਐਸ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਹਨ। ਇਸ ਫੇਰਬਦਲ ਅਨੁਸਾਰ ਕੁੱਲ 32 ਆਈ. ਏ. ਐੱਸ./ਪੀ. ਸੀ. ਐੱਸ. ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ। ਇਸ ਦੇ ਨਾਲ ਹੀ 5 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦਾ ਤਬਾਦਲਾ ਕੀਤਾ ਗਿਆ ਹੈ। ਪੰਜ ਜ਼ਿਲ੍ਹਿਆਂ ਨੂੰ ਨਵੇਂ ਡਿਪਟੀ ਕਮਿਸ਼ਨਰ ਮਿਲੇ ਹਨ।
ਜਿਨ੍ਹਾਂ ਜ਼ਿਲ੍ਹਿਆਂ ਨੂੰ ਨਵੇਂ ਡੀਸੀ ਮਿਲੇ ਹਨ, ਉਨ੍ਹਾਂ ਵਿਚ ਫਾਜ਼ਲਿਕਾ, ਬਰਨਾਲਾ, ਹੁਸ਼ਿਆਪੁਰ, ਗੁਰਦਾਸਪੁਰ ਅਤੇ ਤਰਨਤਾਰਨ ਸ਼ਾਮਲ ਹਨ। ਸੇਨੂ ਦੁੱਗਲ ਆਈ.ਏ.ਐਸ ਨੂੰ ਫਾਜ਼ਿਲਕਾ ਦਾ ਡੀਸੀ ਲਾਇਆ ਗਿਆ ਹੈ, ਜਦੋਂਕਿ ਪੂਨਮਦੀਪ ਕੌਰ ਆਈ.ਏ.ਐਸ ਨੂੰ ਬਰਨਾਲਾ ਦਾ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਕੋਮਲ ਮਿੱਤਲ ਆਈ.ਏ.ਐਸ ਨੂੰ ਹੁਸ਼ਿਆਰਪੁਰ, ਹਿਮਾਸ਼ੂ ਅਗਰਵਾਲ ਆਈ.ਏ.ਐਸ ਨੂੰ ਗੁਰਦਾਸਪੁਰ ਅਤੇ ਰਿਸ਼ੀ ਪਾਲ ਸਿੰਘ ਆਈ.ਏ.ਐਸ ਨੂੰ ਤਰਨਤਾਰਨ ਦਾ ਡੀਸੀ ਲਗਾਇਆ ਗਿਆ ਹੈ।
ਇਸ ਤੋਂ ਇਲਾਵਾ ਅਨੁਰਾਗ ਅਗਰਵਾਲ ਨੂੰ ਵਧੀਕ ਚੀਫ ਸੈਕਟਰੀ ਚੋਣ ਕਮਿਸ਼ਨ ਨਿਯੁਕਤ ਕੀਤਾ ਗਿਆ ਹੈ। ਆਈ. ਏ. ਐੱਸ./ਪੀ. ਸੀ. ਐੱਸ. ਅਫਸਰਾਂ ਦੇ ਤਬਾਦਲਿਆਂ ਦੀ ਪੂਰੀ ਸੂਚੀ ਖ਼ਬਰ ਵਿਚ ਨੱਥੀ ਕੀਤੀ ਗਈ ਹੈ।

PHOTO

PHOTO

PHOTO

PHOTO
