
ਮਾਨ ਨੇ ਕਿਹਾ ਕਿ ਇਸ ਸੰਬੰਧੀ ਬਕਾਇਦਾ ਉਨ੍ਹਾਂ ਵਲੋਂ ਇਜਾਜ਼ਤ ਵੀ ਲੈ ਲਈ ਗਈ ਹੈ
ਚੰਡੀਗੜ੍ਹ : ਕਲਾਕਾਰ ਤੋਂ ਸਿਆਸਤਦਾਨ ਬਣੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਇਕ ਵਾਰ ਫਿਰ ਆਪਣੀ ਕਾਮੇਡੀ ਰਾਹੀਂ ਸਟੇਜਾਂ 'ਤੇ ਲੋਕਾਂ ਨੂੰ ਹਸਾਉਂਦੇ ਹੋਏ ਨਜ਼ਰ ਆਉਣਗੇ। ਇਸ ਦਾ ਖੁਲਾਸਾ ਖੁਦ ਭਗਵੰਤ ਮਾਨ ਨੇ ਚੰਡੀਗੜ੍ਹ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਹੈ। ਭਗਵੰਤ ਮਾਨ ਦਾ ਕਹਿਣਾ ਹੈ ਕਿ ਐੱਮ. ਪੀ. ਦੀ ਤਨਖਾਹ ਨਾਲ ਉਨ੍ਹਾਂ ਦਾ ਗੁਜ਼ਾਰਾ ਨਹੀਂ ਹੁੰਦਾ ਹੈ, ਇਸ ਲਈ ਉਹ ਅਗਲੇ ਸਾਲ ਮਾਰਚ ਤੋਂ ਮੁੜ ਸਟੇਜ 'ਤੇ ਕਾਮੇਡੀ ਕਰਨੀ ਸ਼ੁਰੂ ਕਰਨਗੇ।
Bhagwant Mannਮਾਨ ਨੇ ਕਿਹਾ ਕਿ ਇਸ ਸੰਬੰਧੀ ਬਕਾਇਦਾ ਉਨ੍ਹਾਂ ਵਲੋਂ ਇਜਾਜ਼ਤ ਵੀ ਲੈ ਲਈ ਗਈ ਹੈ ਅਤੇ ਉਹ ਮਾਰਚ ਵਿਚ ਆਸਟਰੇਲੀਆ ਵਿਚ ਸ਼ੋਅ ਲਾਉਣ ਜਾਣਗੇ। ਮਾਨ ਨੇ ਇਹ ਵੀ ਕਿਹਾ ਕਿ ਐੱਮ. ਪੀ. ਵਜੋਂ ਉਨ੍ਹਾਂ ਦੀ ਤਨਖਾਹ 50 ਹਜ਼ਾਰ ਹੈ ਅਤੇ ਇਸ ਤਨਖਾਹ ਨਾਲ ਉਨ੍ਹਾਂ ਦਾ ਗੁਜ਼ਾਰਾ ਨਹੀਂ ਹੁੰਦਾ, ਇਸ ਲਈ ਉਨ੍ਹਾਂ ਨੂੰ ਕਈ ਵਾਰ ਆਪਣੇ ਦੋਸਤਾਂ ਤੋਂ ਪੈਸੇ ਉਧਾਰੇ ਵੀ ਲੈਣੇ ਪੈ ਜਾਂਦੇ ਹਨ। ਲਿਹਾਜ਼ਾ ਹੁਣ ਉਨ੍ਹਾਂ ਨੇ ਮੁੜ ਤੋਂ ਸਟੇਜ ਸ਼ੋਅ ਕਰਨ ਦਾ ਫੈਸਲਾ ਕੀਤਾ ਹੈ।
Bhagwant maan ਦੱਸਣਯੋਗ ਹੈ ਕਿ ਕਲਾਕਾਰ ਤੋਂ ਸਿਆਸਤਦਾਨ ਬਣੇ ਭਗਵੰਤ ਮਾਨ ਨੇ 2012 ਵਿਚ ਸਿਆਸਤ 'ਚ ਪੈਰ ਧਰਿਆ ਸੀ। ਪਹਿਲੀ ਵਾਰ ਉਨ੍ਹਾਂ ਮਨਪ੍ਰੀਤ ਬਾਦਲ ਦੀ ਪਾਰਟੀ ਪੀ. ਪੀ. ਪੀ. ਵਲੋਂ ਚੋਣ ਲੜੀ ਅਤੇ ਹਾਰ ਗਏ। ਬਾਅਦ ਵਿਚ ਉਹ ਆਮ ਆਦਮੀ ਪਾਰਟੀ ਵਿਚ ਚਲੇ ਗਏ ਅਤੇ ਲਗਾਤਾਰ ਦੋ ਵਾਰ ਐੱਮ. ਪੀ. ਵਜੋਂ ਚੋਣ ਜਿੱਤ ਕੇ ਪਾਰਲੀਮੈਨ 'ਚ ਪੁੱਜੇ।
Bhagwant Maanਭਗਵੰਤ ਮਾਨ 8 ਸਾਲ ਬਾਅਦ ਮੁੜ ਆਪਣੇ ਪੁਰਾਣੇ ਕਿੱਤੇ 'ਚ ਵਾਪਸੀ ਕਰ ਰਹੇ ਹਨ। ਦਸ ਦਈਏ ਕਿ ਪੱਤਰਕਾਰਾਂ ਨੇ ਮਾਨ ਨੂੰ ਪਾਰਟੀ ਦੀ ਮੌਜੂਦਾ ਸਥਿਤੀ ਬਾਰੇ ਸਵਾਲ ਕੀਤਾ ਸੀ। ਇਸ ਤੋਂ ਬਾਅਦ ਮਾਨ ਭੜਕ ਗਏ ਤੇ ਇਕ ਪੱਤਰਕਾਰ ਨੂੰ ਖੜ੍ਹੇ ਹੋ ਕੇ ਆਖ ਦਿੱਤਾ ਕਿ ਸਾਰੇ ਸਵਾਲਾਂ ਦਾ ਠੇਕਾ ਤੂੰ ਹੀ ਲੈ ਲਿਆ ਹੈ। ਕੋਈ ਹੋਰ ਸਵਾਲ ਨਹੀਂ ਕਰ ਸਕਦੇ। ਮੈਂ ਇਨ੍ਹਾਂ ਸਵਾਲਾਂ ਦਾ ਜਵਾਬ ਨਹੀਂ ਦੇਵਾਂਗਾ।
Bhagwant Mannਪਰ ਹੁਣ ਭਗਵੰਤ ਮਾਨ ਨੇ ਚੰਡੀਗੜ੍ਹ ਦੇ ਪੰਜਾਬ ਭਵਨ 'ਚ ਇਲੈਕਟ੍ਰੌਨਿਕ ਮੀਡੀਆ ਦੇ ਪੱਤਰਕਾਰਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਬੀਤੇ ਦਿਨੀਂ ਪ੍ਰੈੱਸ ਕਾਨਫਰੰਸ ਦੌਰਾਨ ਹੋਈ ਤਕਰਾਰ ਲਈ ਸਬੰਧਤ ਪੱਤਰਕਾਰ ਤੋਂ ਮਾਫ਼ੀ ਮੰਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।